
ਕੋਰਟ ਨੇ ਪੁਲਿਸ ਨੂੰ 2 ਦਿਨ ਦਾ ਰਿਮਾਂਡ ਦਿੱਤਾ
ਖਰੜ: ਖਰੜ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਐਕਵਿਟਾ ਉੱਤੇ ਬੈਠੇ 3 ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੂੰ ਵੇਖ ਕੇ ਇੰਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਇੰਨ੍ਹਾ ਨੂੰ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ 100 ਗ੍ਰਾਮ ਹੈਰੋਇਨ ਅਤੇ 50 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਜੈ ਕੁਮਾਰ ਉਰਫ਼ ਜੁਗਨੂੰ ਪੁੱਤਰ ਬੀਰਬਲ ਵਾਸੀ ਪਿੰਡ ਬਡਾਲੀ ਆਲਾ ਸਿੰਘ, ਜਸਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਵਾਰਡ ਨੰ 2 ਖੰਨਾ, ਰਾਏਪ੍ਰੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਸ੍ਰੀ ਫਤਿਹਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ।
ਮੁਕੱਦਮੇ ਵਿੱਚ ਦੋਸ਼ੀਆ ਦੀ ਪੁੱਛਗਿੱਛ ਦੇ ਆਧਾਰ ਉੱਤੇ ਅਬਦੁਲ ਲਾਤਿਫ ਪੁੱਤਰ ਮੁਹੰਮਦ ਕਰਸੀਦ ਵਾਸੀ ਖਰੜ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ। ਮੁਲਜ਼ਮ ਅਬਦੁਲ ਪਾਸੋ 6 ਗ੍ਰਾਮ ਹੈਰੋਇਨ ਅਤੇ 1500 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਕੋਰਟ ਨੇ ਪੁਲਿਸ ਨੇ 2 ਦਿਨ ਦਾ ਰਿਮਾਂਡ ਦਿੱਤਾ ਹੈ।