Ludhiana News : ਪੀ.ਏ.ਯੂ. ਨੇ ਖੇਤੀ ਲਈ ਜ਼ਰੂਰੀ ਮਾਈਟਸ ਦੀ ਪਛਾਣ ਅਤੇ ਪ੍ਰਬੰਧਨ ਬਾਰੇ ਸਤ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

By : BALJINDERK

Published : Mar 2, 2025, 8:20 pm IST
Updated : Mar 2, 2025, 8:20 pm IST
SHARE ARTICLE
ਇਸ ਪ੍ਰੋਗਰਾਮ ’ਚ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਪੀ.ਏ.ਯੂ. ਤੋਂ 6 ਸਿਖਿਆਰਥੀਆਂ ਨੇ ਭਾਗ ਲਿਆ।
ਇਸ ਪ੍ਰੋਗਰਾਮ ’ਚ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਪੀ.ਏ.ਯੂ. ਤੋਂ 6 ਸਿਖਿਆਰਥੀਆਂ ਨੇ ਭਾਗ ਲਿਆ।

Ludhiana News : ਇਸ ਪ੍ਰੋਗਰਾਮ ’ਚ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਪੀ.ਏ.ਯੂ. ਤੋਂ 6 ਸਿਖਿਆਰਥੀਆਂ ਨੇ ਭਾਗ ਲਿਆ।

Ludhiana News in Punjabi : ਪੀ.ਏ.ਯੂ. ਵਿਚ ਕੀਟ ਵਿਗਿਆਨ ਵਿਭਾਗ ਵੱਲੋਂ ਖੇਤੀ ਕੀਟ ਵਿਗਿਆਨ ਬਾਰੇ ਜਾਰੀ ਨੈੱਟਵਰਕ ਪ੍ਰੋਜੈਕਟ ਤਹਿਤ ਸੱਤ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਖੇਤੀ ਲਈ ਅਹਿਮ ਮਾਈਟਸ ਦੀ ਪਛਾਣ ਅਤੇ ਉਹਨਾਂ ਦਾ ਪ੍ਰਬੰਧਨ ਕਰਨ ਲਈ ਲੋੜੀਂਦੀ ਜਾਗਰੂਕਤਾ ਦਾ ਪਸਾਰ ਕਰਨਾ ਸੀ। ਇਸ ਸਿਖ਼ਲਾਈ ਪ੍ਰੋਗਰਾਮ ਦੇ ਕੁਆਰਡੀਨੇਟਰ ਡਾ. ਮਨਮੀਤ ਬਰਾੜ ਭੁੱਲਰ ਅਤੇ ਸਹਿ ਕੁਆਰਡੀਨੇਟਰ ਡਾ. ਪਰਮਜੀਤ ਕੌਰ ਸਨ। ਇਸ ਪ੍ਰੋਗਰਾਮ ’ਚ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਪੀ.ਏ.ਯੂ. ਤੋਂ 6 ਸਿਖਿਆਰਥੀਆਂ ਨੇ ਭਾਗ ਲਿਆ।

ਡਾ. ਮਨਮੀਤ ਬਰਾੜ ਭੁੱਲਰ ਨੇ ਖੇਤੀ ਲਈ ਜ਼ਰੂਰੀ ਮਾਈਟਸ ਦੀ ਪਛਾਣ ਦੇ ਜ਼ਰੂਰੀ ਨੁਕਤਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ੍ਟ ਉਹਨਾਂ ਦੱਸਿਆ ਕਿ ਇਹਨਾਂ ਮਾਈਟਸ ਦੀ ਪਛਾਣ ਕਰਕੇ ਹੀ ਅਸੀਂ ਬਾਗਬਾਨੀ ਫਸਲਾਂ ਲਈ ਲਾਭਕਾਰੀ ਮਾਈਟਸ ਤੋਂ ਜਾਣੂੰ ਹਾ ਸਕਦੇ ਹਾਂ ਅਤੇ ਨਾਲ ਹੀ ਇਹਨਾਂ ਦੇ ਕੁਦਰਤੀ ਦੁਸ਼ਮਣਾਂ ਨੂੰ ਵੀ ਪਛਾਣ ਸਕਦੇ ਹਾਂ੍ਟ ਇਸਦੇ ਨਾਲ ਹੀ ਉਹਨਾਂ ਨੇ ਮਾਈਟਸ ਦੀ ਰੋਕਥਾਮ ਦੇ ਵਾਤਾਵਰਨ ਪੱਖੀ ਨੁਕਤਿਆਂ ਨੂੰ ਅਪਨਾਉਣ ਤੇ ਜ਼ੋਰ ਦਿੱਤਾ।

ਡਾ. ਪਰਮਜੀਤ ਕੌਰ ਨੇ ਇਹਨਾਂ ਮਾਈਟਸ ਬਾਰੇ ਗੱਲ ਕਰਦਿਆਂ ਇਹਨਾਂ ਦੇ ਮੌਸਮੀ ਵਜੂਦ ਦੇ ਨਾਲ-ਨਾਲ ਨੁਕਸਾਨ ਦੇ ਲੱਛਣਾਂ ਬਾਰੇ ਚਾਨਣਾ ਪਾਇਆ੍ਟ ਉਹਨਾਂ ਨੇ ਖੁੱਲੇ ਅਤੇ ਸੁਰੱਖਿਅਤ ਖੇਤੀ ਦੇ ਮਾਈਟਸ ਬਾਰੇ ਦੱਸਣ ਦੇ ਨਾਲ-ਨਾਲ ਇਸਦਾ ਵਿਹਾਰਕ ਪ੍ਰਦਰਸ਼ਨ ਵੀ ਕੀਤਾ੍ਟ ਸਿਖਿਆਰਥੀਆਂ ਨੂੰ ਨੂਰਮਹਿਲ ਕੇਂਦਰ ਦੇ ਖੇਤਾਂ ਵਿਚ ਲਿਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਵਾਈ ਗਈ, ਇਸ ਦੌਰਾਨ ਉਹਨਾਂ ਨੇ ਜ਼ਰੂਰੀ ਸਵਾਲਾਂ ਬਾਰੇ ਕਿਸਾਨਾਂ ਦੇ ਵਿਚਾਰ ਜਾਣ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਅਜਿਹੇ ਲਾਭਕਾਰੀ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ ਲਈ ਕੀਟ ਵਿਗਿਆਨ ਵਿਭਾਗ ਦੀ ਪ੍ਰਸ਼ੰਸਾ ਕੀਤੀ।

(For more news apart from  PAU Conducted a seven-day training program on identification and management of mites essential for agriculture News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement