
ਤਹਿਸੀਲਾਂ ਦਾ ਕੰਮ ਹੋਵੇਗਾ ਪ੍ਰਭਾਵਤ
ਚੰਡੀਗੜ੍ਹ : ਪੰਜਾਬ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਇਕ ਵਾਰ ਮੁੜ 3 ਮਾਰਚ ਤੋਂ ਹੜਤਾਲ ’ਤੇ ਜਾ ਰਹੇ ਹਨ। ਪਟਵਾਰ ਯੂਨੀਅਨ ਨੇ ਵੀ ਇਸ ਹੜਤਾਲ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿਤਾ ਹੈ। ਇਸ ਕਾਰ ਤਹਸੀਲਾਂ ਦਾ ਕੰਮ ਪ੍ਰਭਾਵਤ ਹੋਵੇਗਾ ਅਤੇ ਰਜਿਸਟਰੀਆਂ ਆਦਿ ਕਰਵਾਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਮਹਣਾ ਕਰਨਾ ਪੈ ਸਕਦਾ ਹੈ।
ਮਾਲ ਅਫ਼ਸਰ ਐਸੋਸੀਏਸ਼ਨ ਨੇ ਇਸ ਹੜਤਾਲ ਦਾ ਸੱਦਾ ਵਿਜੀਲੈਂਸ ਬਿਊਰੋ ਦੀ ਤਹਿਸੀਲ ਦਫ਼ਤਰਾਂ ’ਚ ਕਥਿਤ ਨਜਾਇਜ਼ ਦਖ਼ਲ ਅੰਦਾਜੀ ਵਿਰੁਧ ਦਿਤਾ ਗਿਆ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਨੇ ਪਿਛਲੀਆਂ ਮੀਟਿੰਗਾਂ ’ਚ ਅਜਿਹਾ ਨਾ ਹੋਣ ਦੇ ਭਰੋਸੇ ਦਿਤੇ ਸਨ ਪਰ ਇਸ ਦੇ ਬਾਵਜੂਦ ਵਿਜੀਲੈਂਸ ਦੇ ਸਟਾਫ਼ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਦੇ ਹਨ।