Ludhiana ਵਿਚ NHAI ਵਲੋਂ ਅੰਡਰਪਾਸ ਦੀ ਪ੍ਰਵਾਨਗੀ ਮਿਲਣ ’ਤੇ ਸੰਜੀਵ ਅਰੋੜਾ ਨੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ
Published : Mar 2, 2025, 2:43 pm IST
Updated : Mar 2, 2025, 2:43 pm IST
SHARE ARTICLE
Sanjeev Arora expresses happiness over NHAI's approval for underpass in Ludhiana News in Punjabi
Sanjeev Arora expresses happiness over NHAI's approval for underpass in Ludhiana News in Punjabi

Ludhiana News : ਭੀੜ-ਭੜੱਕੇ ਨੂੰ ਘੱਟ ਕਰਨ ਅਤੇ ਸੜਕ ਸੁਰੱਖਿਆ ਵਲ ਸਰਕਾਰ ਦਾ ਵੱਡਾ ਕਦਮ 

Sanjeev Arora expresses happiness over NHAI's approval for underpass in Ludhiana News in Punjabi : ਲੁਧਿਆਣਾ ’ਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਕੈਲਾਸ਼ ਨਗਰ ਚੌਕ ਅਤੇ ਜੀਟੀ ਰੋਡ 'ਤੇ ਜੱਸੀਆਂ ਰੋਡ ਤੋਂ ਗੁਰੂਹਰ ਰਾਏ ਨਗਰ ਕਰਾਸਿੰਗ ਤਕ ਵਾਹਨ ਅੰਡਰਪਾਸ (ਵੀਯੂਪੀ) ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿਤੀ ਹੈ। ਇਸ ਪ੍ਰਾਜੈਕਟ ਲਈ ਸ਼ੋਰਟ-ਟਰਮ ਟੈਂਡਰ ਸੋਮਵਾਰ ਨੂੰ ਜਾਰੀ ਕੀਤੇ ਜਾਣਗੇ।

ਇਸ ਸਬੰਧ ਵਿਚ ਵੇਰਵੇ ਦਿੰਦਿਆਂ, ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਉਮੀਦ ਪ੍ਰਗਟਾਈ ਕਿ ਇਹ ਅੰਡਰਪਾਸ ਲੁਧਿਆਣਾ ਦੇ ਦੋ ਦੁਰਘਟਨਾ-ਸੰਭਾਵੀ ਬਲੈਕ ਸਪਾਟਾਂ 'ਤੇ ਆਵਾਜਾਈ ਦੀ ਭੀੜ ਨੂੰ ਕਾਫ਼ੀ ਹੱਦ ਤਕ ਘਟਾ ਦੇਣਗੇ। ਉਨ੍ਹਾਂ ਨੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਰਾਹੀਂ ਦਿੱਲੀ ਅਤੇ ਜੰਮੂ ਵਿਚਕਾਰ ਇਕ ਮਹੱਤਵਪੂਰਨ ਸੰਪਰਕ ਜੀਟੀ ਰੋਡ 'ਤੇ ਆਵਾਜਾਈ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ 44 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਲਈ ਐਨਐਚਏਆਈ ਦਾ ਧਨਵਾਦ ਕੀਤਾ।

ਅਰੋੜਾ ਨੇ ਕਿਹਾ ਕਿ 15x2 ਮੀਟਰ ਦੇ ਇਨ੍ਹਾਂ ਵੀਯੂਪੀਜ਼ ਦੀ ਉਚਾਈ 5.5 ਮੀਟਰ ਹੈ। ਇਹ ਨਾ ਸਿਰਫ਼ ਵਾਹਨਾਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਗੇ ਬਲਕਿ ਐਨਐਚ-1 ਦੇ ਇਸ ਭਾਗ 'ਤੇ ਤੇਜ਼ ਰਫ਼ਤਾਰ ਹਾਦਸਿਆਂ ਨੂੰ ਰੋਕ ਕੇ ਸੜਕ ਸੁਰੱਖਿਆ ਨੂੰ ਵੀ ਵਧਾਉਣਗੇ। ਹਰੇਕ ਅੰਡਰਪਾਸ ਦੀ ਅਨੁਮਾਨਤ ਲਾਗਤ 21.67 ਕਰੋੜ ਰੁਪਏ ਹੈ।

ਤੁਹਾਨੂੰ ਦਸ ਦਈਏ ਕਿ ‘ਆਪ’ ਦੇ ਸੰਸਦ ਮੈਂਜਦ ਸੰਜੀਵ ਅਰੋੜਾ ਨੇ ਐਕਸ ’ਤੇ ਵੀ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ ਹੈ। ਉਨ੍ਹਾਂ ਐਕਸ ’ਤੇ ਟਵੀਟ ਕੀਤਾ ਕਿ ਭੀੜ-ਭੜੱਕੇ ਨੂੰ ਘੱਟ ਕਰਨ ਅਤੇ ਸੜਕ ਸੁਰੱਖਿਆ ਵਲ ਇਹ ਸਰਕਾਰ ਦਾ ਵੱਡਾ ਕਦਮ ਹੈ ਜੋ ਕਿ ਸਮੇਂ ਦੀ ਮੰਗ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement