ਸ਼ਹਿਰ 'ਚ ਵੱਧ ਰਿਹੈ ਸਾਈਬਰ ਅਪਰਾਧ ਪੁਲਿਸ ਲਈ ਵੱਡੀ ਚੁਨੌਤੀ
Published : Jul 28, 2017, 5:46 pm IST
Updated : Apr 2, 2018, 4:30 pm IST
SHARE ARTICLE
Cyber crime
Cyber crime

ਸ਼ਹਿਰ ਵਿਚ ਸਾਈਬਰ ਅਪਰਾਧ ਲਗਾਤਾਰ ਵੱਧ ਰਿਹਾ ਹੈ। ਚੰਡੀਗੜ੍ਹ ਪੁਲਿਸ ਲਈ ਇਸ ਨੂੰ ਕੰਟਰੋਲ ਕਰਨਾ ਚੁਨੌਤੀ ਸਾਬਤ ਹੋ ਰਿਹਾ ਹੈ। ਇਕ ਤੋਂ ਬਾਅਦ ਇਕ ਨਵੇਂ ਮਾਮਲੇ ਰੋਜ਼ ਸਾਹਮਣੇ

ਚੰਡੀਗੜ੍ਹ, 28 ਅਪ੍ਰੈਲ (ਅੰਕੁਰ): ਸ਼ਹਿਰ ਵਿਚ ਸਾਈਬਰ ਅਪਰਾਧ ਲਗਾਤਾਰ ਵੱਧ ਰਿਹਾ ਹੈ। ਚੰਡੀਗੜ੍ਹ ਪੁਲਿਸ ਲਈ ਇਸ ਨੂੰ ਕੰਟਰੋਲ ਕਰਨਾ ਚੁਨੌਤੀ ਸਾਬਤ ਹੋ ਰਿਹਾ ਹੈ। ਇਕ ਤੋਂ ਬਾਅਦ ਇਕ ਨਵੇਂ ਮਾਮਲੇ ਰੋਜ਼ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀਂ ਸੈਕਟਰ-22 ਤੋਂ ਪੁਲਿਸ ਦੇ ਹੱਥ ਇਕ ਗਰੋਹ ਚੜ੍ਹਿਆ ਜੋ ਵਿਦੇਸ਼ਾਂ ਵਿਚ ਵੀ ਡੇਬਿਟ ਅਤੇ ਕਰੈਡਿਟ ਹੇਕ ਕਰ ਕੇ ਉਨ੍ਹਾਂ ਨੂੰ ਅਪਣਾ ਸ਼ਿਕਾਰ ਬਣਾਉਂਦਾ ਸੀ। ਇਸ ਸਾਲ ਜੂਨ ਤਕ 1002 ਸ਼ਿਕਾਇਤਾਂ ਆ ਚੁਕੀਆਂ ਹਨ। ਪਿਛਲੇ ਤਿੰਨ ਸਾਲ ਵਿਚ ਕੁਲ 4141 ਮਾਮਲੇ ਸਾਹਮਣੇ ਆ ਚੁਕੇ ਹਨ। ਸਾਲ 2014 ਵਿਚ 1159 ਮਾਮਲੇ ਸਾਹਮਣੇ ਆਏ ਸਨ, ਉਥੇ ਹੀ 2015 ਵਿਚ 1438 ਜਦਕਿ 2016 ਵਿਚ ਇਹ ਸੰਖਿਆ 1544 ਤਕ ਪਹੁੰਚ ਗਈ ਹੈ। 
85 ਮਾਮਲੇ ਹਜੇ ਵੀ ਅਣਸੁਲਝੇ 
ਸਾਈਬਰ ਅਪਰਾਧ ਪੁਲਿਸ ਨੇ 2014 ਤੋਂ ਹੁਣ ਤਕ ਕੁਲ 186 ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਵਿਚੋਂ ਪੁਲਿਸ ਨੂੰ 101 ਮਾਮਲਿਆਂ ਵਿਚ ਕਾਮਯਾਬੀ ਮਿਲੀ ਹੈ ਜਦਕਿ ਹਾਲੇ ਤਕ ਵੀ 85 ਮਾਮਲੇ ਅਣਸੁਲਝੇ ਹਨ। 
ਸਾਈਬਰ ਕ੍ਰਾਈਮ ਇੰਚਾਰਜ 
ਹਰਿੰਦਰ ਸਿੰਘ  ਸੇਖੋਂ ਨੇ ਲੋਕ ਨੂੰ ਸਲਾਹ ਦਿਤੀ ਹੈ ਕਿ ਫ਼ਰਜ਼ੀ ਈਮੇਲ, ਮੈਸੇਜ ਜਾਂ ਫ਼ੋਨਕਾਲ ਤੋਂ ਤੁਹਾਡੇ ਏਟੀਐਮ ਨੰਬਰ ਅਤੇ ਪਾਸਵਰਡ ਦੀ ਜਾਣਕਾਰੀ ਮੰਗੀ ਗਈ ਹੋਵੇ ਤਾਂ ਕਦੇ ਵੀ ਨਾ ਦਿਓ। ਕੋਈ ਵੀ ਬੈਂਕ ਅਜਿਹੀ ਜਾਣਕਾਰੀ ਨਹੀਂ ਮੰਗਦਾ। ਨਾਲ ਹੀ ਪਟਰੌਲ ਪੰਪ ਅਤੇ ਸ਼ਾਪਿੰਗ ਮਾਲ ਵਰਗੀਆਂ ਹੋਰ ਥਾਵਾਂ 'ਤੇ ਕ੍ਰੈਡਿਟ ਅਤੇ ਡੇਬਿਟ ਕਾਰਡ ਅਪਣੇ ਆਪ ਸਵਾਇਪ ਕਰ ਕੇ ਪਾਸਵਰਡ ਪਾਉ। 
ਕੀ ਹੈ ਸਾਈਬਰ ਕ੍ਰਾਈਮ?
ਭਾਰਤ ਅੱਜ ਡਿਜੀਟਲ ਇੰਡੀਆ ਵਲ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਥੇ ਹੀ ਹਰ ਦੇਸ਼ ਵਾਸੀ ਕਿਤੇ ਨਾ ਕਿਤੇ ਕੰਪਿਊਟਰ ਅਤੇ ਮੋਬਾਈਲ ਰਾਹੀਂ ਇੰਟਰਨੈੱਟ ਨਾਲ ਜੁੜ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਹਰ ਦੇਸ਼ ਵਾਸੀ ਨੂੰ ਸਾਈਬਰ ਕ੍ਰਾਈਮ ਅਤੇ ਸਾਈਬਰ ਅਤਿਵਾਦ ਜਿਹੇ ਸ਼ਬਦਾਂ ਬਾਰੇ ਜਾਣਨਾ ਓਨਾਂ ਹੀ ਜ਼ਰੂਰੀ ਹੋ ਚੁਕਿਆ ਹੈ ਜਿੰਨਾਂ ਡਿਜੀਟਲ ਇੰਡੀਆ ਨਾਲ ਅਪਣੇ-ਆਪ ਨੂੰ ਜੋੜਨਾ।
ਨਿਜੀ ਜਾਣਕਾਰੀਆਂ ਦਾ ਚੋਰੀ ਹੋਣਾ
ਕੰਪਿਊਟਰ ਦੀ ਭਾਸ਼ਾ ਵਿਚ ਇਸ ਨੂੰ ਹੈਕਿੰਗ ਕਹਿੰਦੇ ਹਨ। ਸਾਈਬਰ ਅਪਰਾਧੀ ਕਿਸੇ ਤਰ੍ਹਾਂ ਕੰਪਿਊਟਰ ਨੈੱਟਵਰਕ ਵਿਚ ਦਾਖ਼ਲ ਹੋ ਕੇ ਤੁਹਾਡੀਆਂ ਨਿਜੀ ਜਾਣਕਾਰੀਆਂ ਵਿਚ ਸ਼ਾਮਲ ਨੈੱਟ ਬੈਂਕਿੰਗ ਪਾਸਵਰਡ, ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਜਾਣਕਾਰੀ ਚੋਰੀ ਕਰਨਾ ਅਤੇ ਫਿਰ ਉਨ੍ਹਾਂ ਦੀ ਦੁਰਵਰਤੋਂ ਕਰ ਕੇ ਲੱਖਾਂ ਰੁਪਏ ਦਾ ਚੂਨਾ ਲਗਾਉਣਾ।  
ਫ਼ਿਸ਼ਿੰਗ ਜ਼ਰੀਏ ਪੁੱਜਦੇ ਹਨ ਹੈਕ
ਜਿਸ ਤਰ੍ਹਾਂ ਮੱਛਲੀ ਫੜਨ ਲਈ ਕਾਂਟੇ 'ਤੇ ਆਟਾ ਲਗਾ ਜਾਲ ਵਿਛਾਇਆ ਜਾਂਦਾ ਹੈ, ਉਸੇ ਤਰ੍ਹਾਂ ਹੈਕਰਜ਼ ਅਪਣੇ ਸ਼ਿਕਾਰ ਨੂੰ ਜਾਲ ਵਿਚ ਫਸਾਉਣ ਲਈ ਚੰਗੀ ਕੰਪਨੀ, ਕ੍ਰੈਡਿਟ ਕਾਰਡ ਕੰਪਨੀ, ਆਨਲਾਈਨ ਸ਼ਾਪਿੰਗ ਨਾਲ ਮਿਲਦੇ-ਜੁਲਦੇ ਨਕਲੀ ਈ-ਮੇਲ ਭੇਜ ਕੇ ਜਾਣਕਾਰੀਆਂ ਦਾ ਵੇਰਵਾ ਹਾਸਲ ਕਰ ਲੈਂਦੇ ਹਨ। 
ਸਾਈਬਰ ਕ੍ਰਾਈਮ ਕਾਨੂੰਨ 'ਚ ਡਾਟਾ ਚੋਰੀ ਤੇ ਹੈਕਿੰਗ
ਕਿਸੇ ਸੰਗਠਨ ਦੇ ਤਕਨੀਕੀ ਸਿਸਟਮ ਤੋਂ ਨਿੱਜੀ ਸੂਚਨਾ ਦੀ ਚੋਰੀ ਕਰਨਾ ਅਤੇ ਬਿਨਾਂ ਇਜਾਜ਼ਤ ਉਸ ਦੀ ਦੁਰਵਰਤੋਂ ਕਰਨਾ ਇਕ ਜੁਰਮ ਮੰਨਿਆ ਗਿਆ ਹੈ ਜਿਸ ਵਿਚ ਕਾਨੂੰਨ ਅਨੁਸਾਰ ਤਿੰਨ ਸਾਲ ਜੇਲ ਅਤੇ 2 ਲੱਖ ਤਕ ਦੇ ਜੁਰਮਾਨੇ ਦੀ ਵਿਵਸਥਾ ਹੈ। ਕਿਸੇ ਕੰਪਿਊਟਰ ਡਿਵਾਈਸ ਨੈੱਟਵਰਕ ਅਤੇ ਇਨਫ਼ਰਮੇਸ਼ਨ ਸਿਸਟਮ ਵਿਚ ਪ੍ਰਵੇਸ਼ ਕਰ ਕੇ ਕਿਸੇ ਦੇ ਨਿਜੀ ਡਾਟੇ ਦੇ ਨਾਲ ਛੇੜ-ਛਾੜ ਕਰਨਾ ਕ੍ਰਾਈਮ ਵਿਚ ਸ਼ਾਮਲ ਹੈ, ਜਿਸ ਵਿਚ ਸਖ਼ਤ ਕਾਨੂੰਨ ਹੈ ਅਤੇ ਹੈਕਿੰਗ ਕਰਨ ਵਾਲੇ ਵਿਰੁਧ ਆਈ.ਪੀ.ਸੀ. ਦੀਆਂ ਧਾਰਾਵਾਂ ਤੋਂ ਇਲਾਵਾ ਆਈ.ਟੀ. ਐਕਟ ਦਾ ਇਸਤੇਮਾਲ ਵੀ ਹੁੰਦਾ ਹੈ ਜਿਸ ਵਿਚ 3 ਸਾਲ ਕੈਦ ਅਤੇ 5 ਲੱਖ ਤਕ ਦਾ ਜੁਰਮਾਨਾ ਵੀ ਹੋ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM

Fortis ਦੇ Doctor ਤੋਂ ਸੁਣੋ COVID Vaccines ਲਵਾਉਣ ਵਾਲਿਆਂ ਦੀ ਜਾਨ ਨੂੰ ਕਿਵੇਂ ਖਤਰਾ ?" ਹਾਰਟ ਅਟੈਕ ਕਿਉਂ ਆਉਣ...

01 May 2024 10:55 AM

Bhagwant Mann ਦਾ ਕਿਹੜਾ ਪਾਸਵਰਡ ਸ਼ੈਰੀ Shery Kalsi? ਚੀਮਾ ਜੀ ਨੂੰ ਕੋਰੋਨਾ ਵੇਲੇ ਕਿਉਂ ਨਹੀਂ ਯਾਦ ਆਇਆ ਗੁਰਦਾਸਪੁਰ?

01 May 2024 9:56 AM

'ਪੰਜੇ ਨਾਲ ਬਾਬੇ ਨਾਨਕ ਦਾ ਕੋਈ ਸਬੰਧ ਨਹੀਂ, ਲੋਕਾਂ ਨੇ ਘਰਾਂ 'ਚ ਲਾਈਆਂ ਗੁਰੂਆਂ ਦੀਆਂ ਕਾਲਪਨਿਕ ਤਸਵੀਰਾਂ'

01 May 2024 8:33 AM

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM
Advertisement