
Gurdaspur News : ਬੀਤੀ ਦਿਨੀਂ ਨਿੱਜੀ ਕਾਲਜ 'ਚ ਵਿਦਿਆਰਥੀਆਂ ਦੀ ਕਿਸੇ ਗੱਲ ਨੂੰ ਲੈ ਕੇ ਹੋਈ ਸੀ ਤਕਰਾਰ
Gurdaspur News in Punjabi: ਥਾਣਾ ਸਦਰ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਸਿੰਘੋਵਾਲ ਦੇ ਅੱਡੇ ਨੇੜੇ ਵਰਨਾ ਕਾਰ ’ਤੇ ਸਵਾਰ ਆਏ ਕੁਝ ਨੌਜਵਾਨਾਂ ਵਲੋਂ ਅੱਡੇ ਵਿਚ ਖੜ੍ਹੇ ਨੌਜਵਾਨਾਂ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇਕ ਨਿੱਜੀ ਕਾਲਜ ’ਚ ਪੜ੍ਹਦੇ ਵਿਦਿਆਰਥੀਆਂ ਦੇ 2 ਗੁੱਟਾਂ ਵਿਚ ਤਕਰਾਰ ਹੋਈ ਸੀ।
ਜਿਨ੍ਹਾਂ ’ਚੋਂ ਇਕ ਗੁੱਟ ਦੇ ਕੁਝ ਨੌਜਵਾਨ ਅੱਜ ਪਿੰਡ ਸਿੰਘੋਵਾਲ ਦੇ ਅੱਡੇ ਨੇੜੇ ਖੜ੍ਹੇ ਸਨ ਕਿ ਇਸੇ ਦੌਰਾਨ ਵਰਨਾ ਕਾਰ ਉਤੇ ਆਏ ਦੂਜੇ ਗੁੱਟ ਦੇ ਕੁਝ ਨੌਜਵਾਨਾਂ ਵਲੋਂ ਇਨ੍ਹਾਂ ਨੌਜਵਾਨਾਂ ਉਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ, ਜਿਸ ਵਿਚ ਗੁਰਪਾਲ ਸਿੰਘ, ਗੁਰਵਿੰਦਰ ਸਿੰਘ, ਹਰਨੂਰ ਸਿੰਘ ਅਤੇ ਇਕ ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਦੋਂਕਿ ਇਕ ਨੌਜਵਾਨ ਦੀ ਮੌਕੇ ਉਤੇ ਹੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜ਼ਖਮੀਆਂ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
(For more news apart from Two groups of people fired bullets in Gurdaspur, one youth died, 4 seriously injured News in Punjabi, stay tuned to Rozana Spokesman)