
ਚੰਡੀਗੜ੍ਹ, 28 ਅਪ੍ਰੈਲ (ਅੰਕੁਰ): ਸ਼ਹਿਰ ਦੇ ਸੱਭ ਤੋਂ ਵੱਡੇ ਸ਼ਾਪਿੰਗ ਮਾਲ ਵਿਚ ਸ਼ਾਮਲ ਅਲਾਂਤੇ ਮਾਲ ਇਕ ਵਾਰ ਫਿਰ ਵਿਕ ਗਿਆ ਹੈ।
ਚੰਡੀਗੜ੍ਹ, 28 ਅਪ੍ਰੈਲ (ਅੰਕੁਰ): ਸ਼ਹਿਰ ਦੇ ਸੱਭ ਤੋਂ ਵੱਡੇ ਸ਼ਾਪਿੰਗ ਮਾਲ ਵਿਚ ਸ਼ਾਮਲ ਅਲਾਂਤੇ ਮਾਲ ਇਕ ਵਾਰ ਫਿਰ ਵਿਕ ਗਿਆ ਹੈ। ਇਸ ਵਾਰ ਮਾਲ ਨੂੰ ਅਮਰੀਕੀ ਇਨਵੈਸਟਮੈਂਟ ਕੰਪਨੀ ਬਲੈਕਸਟੋਨ ਦੀ ਭਾਰਤੀ ਕੰਪਨੀ ਨੈਕਸਸ ਮਾਲ ਨੇ ਖ਼ਰੀਦਿਆ ਹੈ। ਜਾਣਕਾਰੀ ਮੁਤਾਬਕ ਬਲੈਕਸਟੋਨ ਇਕ ਮਲਟੀਨੈਸ਼ਨਲ ਫ਼ਰਮ ਹੈ ਜੋ ਸਾਲ 1985 ਵਿਚ ਬਣਾਈ ਗਈ ਸੀ। ਫ਼ਿਲਹਾਲ ਮਾਲ ਕਿੰਨੇ ਵਿਚ ਵਿਕਿਆ ਇਸ ਦਾ ਪ੍ਰਗਟਾਵਾ ਨਹੀਂ ਹੋਇਆ ਹੈ ਪਰ ਸੂਤਰਾਂ ਅਨੁਸਾਰ ਇਸ ਨੂੰ 2200-2300 ਕਰੋੜ ਰੁਪਏ ਦੇ ਆਸਪਾਸ ਖ਼ਰੀਦਿਆ ਗਿਆ ਹੈ।