ਵੱਡੀ ਖ਼ਬਰ - ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ 'ਚੋਂ ਮਿਲਿਆ ਇਕ ਹੋਰ ਕੋਰੋਨਾ ਮਰੀਜ਼
Published : Apr 2, 2020, 12:14 pm IST
Updated : Apr 3, 2020, 7:37 am IST
SHARE ARTICLE
Photo
Photo

ਜਾਣਕਾਰੀ ਅਨੁਸਾਰ ਇਹ ਵਿਅਕਤੀ ਇੰਗਲੈਂਡ ਤੋਂ ਆਈਆਂ ਅਪਣੀਆਂ ਭਾਣਜੀਆਂ ਨੂੰ ਮਿਲਿਆ ਸੀ ਉਸ ਦੀ ਉਮਰ 61 ਸਾਲ ਦੱਸੀ ਜਾ ਰਹੀ ਹੈ।

ਚੰਡੀਗੜ੍ਹ - ਕੋਰੋਨਾ ਵਾਇਰਸ ਨੇ ਪੰਜਾਬ ਵਿਚ ਵੀ ਕਹਿਰ ਬਰਸਾਇਆ ਹੋਇਆ ਹੈ। ਤੇ ਹੁਣ ਗੜ੍ਹਸ਼ੰਕਰ ਦੇ ਪਿੰਡ ਪੈਂਸਰਾ ਸੈਲਾ ਖ਼ੁਰਦ ਦੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਪ੍ਰਸ਼ਾਸਨ ਨੇ ਪੂਰੇ ਪੈਂਸਰਾ ਸੈਲਾ ਖ਼ੁਰਦ ਪਿੰਡ ਨੂੰ ਸੀਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਵਿਅਕਤੀ ਇੰਗਲੈਂਡ ਤੋਂ ਆਈਆਂ ਅਪਣੀਆਂ ਭਾਣਜੀਆਂ ਨੂੰ ਮਿਲਿਆ ਸੀ ਉਸ ਦੀ ਉਮਰ 61 ਸਾਲ ਦੱਸੀ ਜਾ ਰਹੀ ਹੈ।

Corona VirusCorona Virus

ਤੇ ਹੁਣ ਪੰਜਾਬ 'ਚ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਗਿਣਤੀ 47 ਹੋ ਗਈ ਹੈ। ਦੱਸ ਦਈਏ ਕਿ ਕੋਰੋਨਾ ਨਾਲ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਅੱਜ ਸਵੇਰੇ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਅਜੇ ਕੱਲ੍ਹ ਹੀ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਉਹਨਾਂ ਦਾ ਇਲਾਜ ਅੰਮ੍ਰਿਤਸਰ ਦੇ ਹਸਪਤਾਲ ਵਿਚ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਹੀ ਉਹ ਇੰਗਲੈਂਡ ਦੀ ਯਾਤਰਾ ਤੋਂ ਭਾਰਤ ਪਰਤੇ ਸਨ। ਪੰਜਾਬ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਹੁਣ ਪੰਜ ਹੋਈ।

File photoFile photo

ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 47 ਹੋ ਗਈ ਸੀ। ਦਸ ਦਈਏ ਕਿ ਫੇਜ਼ 9 ਦੀਆਂ ਔਰਤਾਂ ਚੰਡੀਗੜ੍ਹ ਦੇ ਪੀੜਤ ਮਰੀਜ਼ਾਂ ਦੀ 10 ਸਾਲ ਦੀ ਪੋਤੀ ਅਤੇ ਸੱਸ ਹੈ। ਉੱਥੇ ਹੀ ਜਗਤਪੁਰਾ ਵਿਚ ਪੀੜਤ ਵਿਅਕਤੀ ਵੀ ਦੁਬਈ ਤੋਂ ਵਾਪਸ ਆਏ ਸਨ ਚੰਡੀਗੜ੍ਹ ਦੇ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੇ ਸੰਪਰਕ ਵਿਚ ਸਨ। 

Corona VirusCorona Virus

ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਚੌਥੀ ਮੌਤ ਹੋਈ ਸੀ। ਹੁਣ ਨਿਰਮਲ ਸਿੰਘ ਖਾਲਸਾ ਜੀ ਦੀ ਮੌਤ ਹੋਣ ਨਾਲ ਪੰਜਾਬ ਵਿਚ 5 ਮੌਤਾਂ ਹੋ ਗਈਆਂ ਹਨ। ਸੋਮਵਾਰ ਨੂੰ ਨਿਆਂਗਾਂਓ ਨਿਵਾਸੀ 65 ਸਾਲ ਦੇ ਬਜ਼ੁਰਗ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਮੰਗਲਵਾਰ ਸਵੇਰੇ ਉਹਨਾਂ ਨੇ ਦਮ ਤੋੜ ਦਿੱਤਾ। ਪੰਜਾਬ ਪੁਲਿਸ ਦੇ ਰਿਟਾਇਰਡ ਇਹ ਬਜ਼ੁਰਗ ਨਿਆਂਗਾਂਓ ਵਿਚ ਪਿਛਲੇ ਦੋ ਸਾਲ ਤੋਂ ਅਪਣੇ ਪਰਵਾਰ ਸਮੇਤ ਰਹਿ ਰਹੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement