
ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਗਾਉਣ ਦੀ ਕੀਤੀ ਅਪੀਲ
ਜਲੰਧਰ: ਅੱਜ ਸਿਵਲ ਹਸਪਤਾਲ ਫਿਲੌਰ ਵਿਚ ਉਸ ਵਕਤ ਭਾਜੜਾ ਪੈ ਗਈਆਂ ਜਦੋਂ ਜਲੰਧਰ ਦੇ ਨਵੇਂ ਸੀਐਮਉ ਬਲਵੰਤ ਸਿੰਘ ਅਚਾਨਕ ਸਿਵਲ ਹਸਪਤਾਲ ਫਿਲੌਰ ਪਹੁੰਚ ਗਏ ਜਿਸ ਨੂੰ ਦੇਖ ਸਿਵਲ ਹਸਪਤਾਲ ਦਾ ਸਾਰਾ ਸਟਾਫ਼ ਭੱਬਾ ਭਾਰ ਹੋ ਗਿਆ।
Jalandhar CMO Balwant Singh
ਸਿਵਲ ਸਰਜਨ ਨੇ ਹਸਪਤਾਲ ਦਾ ਸਾਰਾ ਰਿਕਾਰਡ ਚੈਕ ਕੀਤਾ। ਉਪੀਡੀ ਤੇ ਸਾਰੇ ਹਸਪਤਾਲ ਦਾ ਨਿਰੀਖਣ ਕੀਤਾ। ਉਹਨਾਂ ਹਸਪਤਾਲ ਦੀ ਕਾਰਗੁਜਾਰੀ ਤੇ ਦੱਸਿਆ ਕਿ ਹਸਪਤਾਲ ਵਿਚ ਜ਼ਰੂਰਤ ਦੀਆਂ ਸਾਰੀਆਂ ਦਵਾਈਆਂ ਮੌਜੂਦ ਹਨ।
Jalandhar CMO Balwant Singh
ਡਾਕਟਰਾਂ ਦੀ ਘਾਟ ਹੈ। ਉਹ ਜਲਦੀ ਪੂਰੀ ਕੀਤੀ ਜਾਵੇਗੀ। ਉਨ੍ਹਾਂ ਜਲੰਧਰ ਜ਼ਿਲੇ ਵਿਚ ਵੱਧ ਰਹੇ ਕੋਰੋਨਾ ਕੇਸਾ ਤੇ ਚਿੰਤਾ ਜਤਾਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਗਾਉਣ ਦੀ ਅਪੀਲ ਕੀਤੀ।
Jalandhar CMO Balwant Singh