ਪੰਜਾਬ ਵਿਚ ਲੋਕਾਂ ਨੂੰ ਮਿਲੇਗਾ ਖ਼ਾਲਸ ਦੁੱਧ ਅਤੇ ਵਧੀਆ ਗੁਣਵੱਤਾ ਦੇ ਦੁੱਧ ਪਦਾਰਥ: ਡਾ. ਵਿਜੈ ਸਿੰਗਲਾ
Published : Apr 2, 2022, 9:48 pm IST
Updated : Apr 2, 2022, 9:52 pm IST
SHARE ARTICLE
Dr Vijay Singla
Dr Vijay Singla

ਮਿਲਾਵਟਖ਼ੋਰੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ, ਅਜਿਹੇ ਮਾਮਲਿਆਂ `ਚ ਹੋਵੇਗੀ ਸਖ਼ਤ ਕਾਰਾਵਈ: ਸਿਹਤ ਮੰਤਰੀ

 

ਚੰਡੀਗੜ੍ਹ: ਸੂਬੇ ਭਰ ਵਿਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿਚ ਮਿਲਾਵਟਖੋਰੀ ਨੂੰ ਠੱਲ੍ਹ ਪਾਉਣ ਲਈ ਰਾਜ ਪੱਧਰੀ ਨਿਰੀਖਣ ਅਭਿਆਨ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਅੰਤਰ ਜ਼ਿਲ੍ਹਾ ਸਿਹਤ ਟੀਮਾਂ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੈਂਪਲ ਲਏ ਤਾਂ ਜੋ ਲੋਕਾਂ ਨੂੰ ਖ਼ਾਲਸ ਦੁੱਧ ਅਤੇ ਦੁੱਧ ਤੋਂ ਬਣੀਆਂ ਵਧੀਆ ਵਸਤਾਂ ਉਪਲਬਧ ਕਰਵਾਈਆਂ ਜਾ ਸਕਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ 7 ਅੰਤਰ ਜ਼ਿਲ੍ਹਾ ਸਿਹਤ ਟੀਮਾਂ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿਚ ਜਾ ਕੇ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਨੇ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਅਤੇ ਹੋਰ ਵਸਤਾਂ ਦੇ ਕੁੱਲ 65 ਸੈਂਪਲ ਲਏ ।

Crackdown against adulteration in Punjab, will ensure pure & quality milk & milk products: Dr Vijay Singla
Crackdown against adulteration in Punjab

ਡਾ. ਸਿੰਗਲਾ ਨੇ ਦੱਸਿਆ ਕਿ ਐਸ.ਏ.ਐਸ. ਨਗਰ ਵਿਚ ਸੰਗਰੂਰ ਤੋਂ ਆਈ ਟੀਮ ਨੇ 12 ਸੈਂਪਲ ਲਏ ਜਿਨ੍ਹਾਂ ਵਿਚੋਂ 3 ਪਨੀਰ ਦੇ, 2 ਦੁੱਧ ਦੇ, 1 ਖੋਏ ਦਾ, 1 ਕਰੀਮ ਦਾ, 1 ਦਹੀ ਦਾ, 1 ਆਈਸਕ੍ਰੀਮ ਦਾ, 1 ਮਿਲਕ ਕੇਕ ਦਾ ਅਤੇ 1 ਕਲਾਕੰਦ ਦਾ ਸੈਂਪਲ ਹੈ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਵਿਚ ਅੰਮ੍ਰਿਤਸਰ ਤੋਂ ਆਈ ਟੀਮ ਨੇ ਪੰਜਾਬ ਐਗਰੋ ਫੂਡਜ਼ ਵਿੱਲ ਮੇਹਲੋਂ ਫੋਕਲ ਪੁਆਇੰਟ ਨਾਮੀ ਪੈਕਿੰਗ ਯੂਨਿਟ ਤੋਂ 795 ਲੀਟਰ ਸ਼ੱਕੀ ਦੇਸੀ ਘਿਓ ਜ਼ਬਤ ਕੀਤਾ ਅਤੇ ਪੰਜਾਬ ਮੇਲ ਅਤੇ ਦਾਨਵੀਰ ਮਾਰਕਾ ਦੇਸੀ ਘਿਓ ਦੇ 2 ਸੈਂਪਲ ਲਏ। ਇਸ ਤੋਂ ਇਲਾਵਾ ਟੀਮ ਨੇ ਵੱਖ-ਵੱਖ ਡੇਅਰੀਆਂ ਅਤੇ ਮਠਿਆਈ ਦੀਆਂ ਦੁਕਾਨਾਂ ਤੋਂ ਪਨੀਰ ਦੇ 2, ਦਹੀਂ ਦਾ 1 , ਦੁੱਧ 2, ਮਠਿਆਈਆਂ (ਖੋਆ ਬਰਫੀ, ਮਿਲਕ ਕੇਕ ਅਤੇ ਗੁਲਾਬੀ ਚਮਚਮ) ਦੇ 8 ਹੋਰ ਸੈਂਪਲ ਲਏ।

MilkMilk

ਅੰਮ੍ਰਿਤਸਰ ਜ਼ਿਲ੍ਹੇ ਵਿਚ ਕਪੂਰਥਲਾ ਅਤੇ ਫੂਡ ਸੇਫ਼ਟੀ ਅਫ਼ਸਰ ਜਲੰਧਰ ਦੀ ਟੀਮ ਨੇ 5 ਸੈਂਪਲ ਲਏ ਜਿਸ ਵਿੱਚ 1 ਖੋਏ ਦਾ, 2 ਦੇਸੀ ਘਿਓ ਅਤੇ 2 ਪਨੀਰ ਦੇ ਸੈਂਪਲ ਹਨ। ਇਸੇ ਤਰ੍ਹਾਂ ਮਾਨਸਾ ਵਿਖੇ ਬਠਿੰਡਾ ਤੋਂ ਆਈ ਟੀਮ ਨੇ ਤੜਕਸਾਰ ਮੁਹਿੰਮ ਸ਼ੁਰੂ ਕੀਤੀ ਅਤੇ 8 ਸੈਂਪਲ ਲਏ ਜਿਸ ਵਿਚ 1 ਦੁੱਧ ਦਾ ਸੈਂਪਲ, 2 ਪਨੀਰ ਦੇ, 1 ਖੋਆ, 1 ਦੇਸੀ ਘੀ, 1 ਮਲਾਈ, 1 ਦਹੀ ਅਤੇ 1 ਕੈਂਡੀ ਸ਼ਾਮਲ ਹਨ। ਬਰਨਾਲਾ ਜ਼ਿਲ੍ਹੇ ਵਿੱਚ ਮਾਨਸਾ ਤੋਂ ਆਈ ਟੀਮ ਨੇ 8 ਸੈਂਪਲ ਲਏ, ਜਿਨ੍ਹਾਂ `ਚੋਂ 1 ਖੋਆ, 2 ਦੇਸੀ ਘਿਓ, 3 ਆਈਸਕ੍ਰੀਮ ਅਤੇ 2 ਹੋਰ ਦੁੱਧ ਪਦਾਰਥਾਂ ਦੇ ਸੈਂਪਲ ਹਨ।

Dr Vijay SinglaDr Vijay Singla

ਸੰਗਰੂਰ ਜ਼ਿਲ੍ਹੇ ਵਿੱਚ ਫਤਿਹਗੜ੍ਹ ਸਾਹਿਬ ਦੀ ਟੀਮ ਨੇ 9 ਸੈਂਪਲ ਲਏ, ਜਿਨ੍ਹਾਂ ਵਿੱਚੋਂ 2 ਖੋਆ, 2 ਪਨੀਰ, 1 ਦੁੱਧ, 1 ਦੇਸੀ, 1 ਦੁੱਧ ਅਤੇ 3 ਰਵਾਇਤੀ ਮਠਿਆਈਆਂ ਦੇ ਹਨ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਵਿੱਚ ਲੁਧਿਆਣਾ ਦੀ ਟੀਮ ਨੇ 13 ਸੈਂਪਲ ਲਏ, ਜਿਨ੍ਹਾਂ ਵਿੱਚੋਂ 3 ਦੁੱਧ ਦੇ, 5 ਦੇਸੀ ਘਿਓ, 4 ਪਨੀਰ ਅਤੇ 1 ਮੱਖਣ ਦਾ ਸੈਂਪਲ ਹੈ। ਸਿਹਤ ਮੰਤਰੀ ਨੇ ਕਿਹਾ ਮਿਲਾਵਟਖੋ਼ਰੀ ਕਰਕੇ ਲੋਕਾਂ ਦੀ ਜਿ਼ੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸਿ਼ਆ ਨਹੀਂ ਜਾਵੇਗਾ ਅਤੇ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement