
ਪੁਲਿਸ ਨੇ 5 ਘੰਟਿਆਂ ਬਾਅਦ ਕੱਢਿਆ ਬਾਹਰ
ਲੁਧਿਆਣਾ - ਪੰਜਾਬ ਦੇ ਲੁਧਿਆਣਾ ਵਿਚ ਸ਼ਨੀਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਮੁਲਾਜ਼ਮਾਂ ਨੇ ਘਰ ਜਾਣ ਦੀ ਕਾਹਲੀ ਵਿਚ ਪਿਓ-ਪੁੱਤ ਨੂੰ ਏਟੀਐਮ ਵਿਚ ਹੀ ਬੰਦ ਕਰ ਦਿੱਤਾ। ਕਰੀਬ ਢਾਈ ਘੰਟੇ ਬਾਅਦ ਦੋਵਾਂ ਨੂੰ ਏਟੀਐਮ ਵਿਚੋਂ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸ਼ਾਮ ਕਰੀਬ 5 ਵਜੇ ਪਿਓ-ਪੁੱਤ ਬੈਂਕ ਦੇ ਏ.ਟੀ.ਐੱਮ ਤੋਂ ਪੈਸੇ ਕਢਵਾਉਣ ਲਈ ਸੁੰਦਰ ਨਗਰ ਆਏ ਸਨ, ਤਾਂ ਬੈਂਕ ਕਰਮਚਾਰੀਆਂ ਦੇ ਜਾਣ ਦਾ ਸਮਾਂ ਹੋ ਗਿਆ।
ਮੁਲਾਜ਼ਮਾਂ ਨੇ ਬਿਨਾਂ ਕਿਸੇ ਜਾਂਚ ਦੇ ਸ਼ਟਰ ਲਗਾ ਕੇ ਏ.ਟੀ.ਐਮ. ਨੂੰ ਜਿੰਦਰਾ ਲਗਾ ਦਿੱਤਾ। ਫਿਰ ਜਦੋਂ ਅੰਦਰ ਬੰਦ ਵਿਅਕਤੀ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੈਂਕ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਬੈਂਕ ਦੇ ਵਾਈਸ ਮੈਨੇਜਰ ਨੇ ਪਹੁੰਚ ਕੇ ਸ਼ਟਰ ਦਾ ਤਾਲਾ ਖੋਲ੍ਹ ਕੇ ਪਿਓ-ਪੁੱਤ ਨੂੰ ਬਾਹਰ ਕੱਢਿਆ।
ਏਟੀਐਮ ਅੰਦਰੋਂ ਬੰਦ ਸੁਮਿਤ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਲੜਕੇ ਵਿਕਾਸ ਸ਼ਰਮਾ (5) ਨਾਲ ਪੈਸੇ ਕਢਵਾਉਣ ਆਇਆ ਸੀ। ਉਸ ਨੇ ਏਟੀਐਮ ਵਿਚ ਕਾਰਡ ਪਾਇਆ ਹੀ ਸੀ ਕਿ ਬਾਹਰੋਂ ਸ਼ਟਰ ਡਿੱਗਣ ਦੀ ਆਵਾਜ਼ ਆਈ। ਜਿਵੇਂ ਹੀ ਉਹ ਪੈਸੇ ਲੈ ਕੇ ਬਾਹਰ ਆਇਆ ਤਾਂ ਉਸ ਨੇ ਖੁਦ ਨੂੰ ਏ.ਟੀ.ਐਮ ਦੇ ਅੰਦਰ ਕੈਦ ਪਾਇਆ।
ਸੁਮਿਤ ਨੇ ਦੱਸਿਆ ਕਿ ਉਸ ਨੇ ਕਾਫੀ ਰੌਲਾ ਪਾਇਆ, ਜਿਸ ਤੋਂ ਬਾਅਦ ਆਸਪਾਸ ਦੇ ਲੋਕ ਅਤੇ ਰਾਹਗੀਰ ਇਕੱਠੇ ਹੋ ਗਏ। ਲੋਕਾਂ ਨੇ ਉਸ ਦੀ ਮਦਦ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਿਸੇ ਵੀ ਬੈਂਕ ਕਰਮਚਾਰੀ ਦਾ ਨੰਬਰ ਨਹੀਂ ਲੱਗਾ। ਆਸ-ਪਾਸ ਦੇ ਲੋਕਾਂ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੀ.ਸੀ.ਆਰ ਸਟਾਫ ਕੁਝ ਦੇਰ ਬਾਅਦ ਮੌਕੇ 'ਤੇ ਪਹੁੰਚ ਗਿਆ।
ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਬੈਂਕ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਅਤੇ ਕੁਝ ਦੇਰ ਬਾਅਦ ਬੈਂਕ ਦੇ ਵਾਈਸ ਮੈਨੇਜਰ ਮੌਕੇ 'ਤੇ ਪਹੁੰਚ ਗਏ। ਜਿਸ ਨੇ ਸ਼ਟਰ ਦਾ ਤਾਲਾ ਖੋਲ੍ਹ ਕੇ ਏ.ਟੀ.ਐਮ ਦੀ ਕੈਦ ਵਿੱਚੋਂ ਪਿਉ-ਪੁੱਤਰ ਨੂੰ ਾਹਰ ਕੱਢਿਆ।