ਰਾਜ ਸਭਾ ਵਿੱਚ ਬਲਬੀਰ ਸਿੰਘ ਸੀਚੇਵਾਲ ਨੇ ਚੁੱਕਿਆ ਦਰਿਆਵਾਂ ਦੇ ਪ੍ਰਦੂਸ਼ਣ ਦਾ ਮੁੱਦਾ
Published : Apr 2, 2025, 2:59 pm IST
Updated : Apr 2, 2025, 4:12 pm IST
SHARE ARTICLE
Balbir Singh Seechewal raised the issue of river pollution in Rajya Sabha
Balbir Singh Seechewal raised the issue of river pollution in Rajya Sabha

'ਦਰਿਆਵਾਂ ਦੀ ਸਫ਼ਾਈ ਲਈ ਸਥਾਨਕ ਲੋਕਾਂ ਦੀ ਭਾਗੀਦਾਰੀ ਲਾਜ਼ਮੀ'

ਨਵੀਂ ਦਿੱਲੀ:  ਰਾਜ ਸਭਾ ਮੈਂਬਰ ਅਤੇ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਪਦਮ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੈਸ਼ਨ ਦੇ ਦੌਰਾਨ ਦਰਿਆਵਾਂ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਅਤੇ ਇਸ ਦੇ ਹੱਲ ਸਬੰਧੀ ਵੀ ਚਰਚਾ ਕੀਤੀ ਗਈ। MP ਸੰਤ ਸੀਚੇਵਾਲ ਨੇ ਕਿਹਾ ਦੇਸ਼ ਦੀ ਅਜ਼ਾਦੀ ਦੇ 75 ਸਾਲਾਂ ਬਾਅਦ ਅਸੀਂ ਅਜਿਹਾ ਕੋਈ ਦਰਿਆ ਜਾ ਨਦੀਂ ਨਹੀਂ ਛੱਡੀ ਜਿਸ ਵਿੱਚ ਪਿੰਡਾਂ, ਸ਼ਹਿਰਾਂ ਅਤੇ ਫੈਕਟਰੀਆਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਨਾ ਪੈਂਦਾ ਹੋਵੇ। ਦਰਿਆਵਾਂ ਤੇ ਨਦੀਆਂ ਵਿੱਚ ਪ੍ਰਦੂਸ਼ਣ ਰੋਕਣ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਬਣਾਇਆ ਗਿਆ ਅਤੇ ਸੂਬਿਆਂ ਵਿੱਚ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਬਣਾਏ ਗਏ। ਇਹ ਬੋਰਡ ਵੀ ਨਿਰੇ ਚਿੱਟੇ ਹਾਥੀ ਸਾਬਿਤ ਹੋਏ ਹਨ। ਨਦੀਆਂ ਦੇ ਪ੍ਰਦੂਸ਼ਣ ਰੋਕਣ ਲਈ 1974 ਦਾ ਵਾਟਰ ਐਕਟ ਬਣਾਇਆ ਗਿਆ ਸੀ ਜਿਸ ਤਹਿਤ ਕੋਈ ਵੀ ਨਦੀਆਂ ਦਰਿਆ ਵਿੱਚ ਗੰਦਾ ਪਾਉਣਾ ਤਾਂ ਦੂਰ ਦੀ ਗੱਲ ਕੋਈ ਥੁੱਕਣ ਦੀ ਹਿੰਮਤ ਵੀ ਨਹੀ ਸੀ ਕਰ ਸਕਦਾ। ਕਿਉਂਕਿ ਇਸ ਵਿੱਚ ਸਜ਼ਾ ਦਾ ਪ੍ਰਬਧਾਨ ਕੀਤਾ ਗਿਆ ਸੀ। ਪਰ ਇਸ ਐਕਟ ਨੂੰ ਲਾਗੂ ਕਰਨ ਵਿੱਚ ਸਾਰੀਆਂ ਸਰਕਾਰਾਂ ਅਸਮਰੱਥ ਰਹੀਆਂ।

ਉਨ੍ਹਾਂ ਨੇ ਕਿਹਾ ਹੈਕਿ  1974 ਦੇ ਵਾਟਰ ਐਕਟ ਵਿੱਚ ਸੋਧ ਕਰਕੇ ਹੁਣ ਸਜ਼ਾ ਦੇਣ ਦੀ ਮੱਦ ਹਟਾ ਦਿੱਤੀ ਗਈ ਹੈ, ਜਿਸ ਨਾਲ ਪ੍ਰਦੂਸ਼ਣ ਫੈਲਾਉਣ ਵਾਲਿਆਂ ਅੰਦਰ ਜਿਹੜਾ ਮਾੜਾ ਮੋਟਾ ਡਰ ਸੀ ਉਹ ਵੀ ਖਤਮ ਹੋ ਗਿਆ ਹੈ।ਜਿਸਨੇ ਸਾਰੇ ਹੀ ਵਾਤਾਵਰਣ ਪ੍ਰੇਮੀਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਸੰਤ ਸੀਚੇਵਾਲ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਤਿੰਨ ਧਿਰਾਂ ਹੀ ਨਦੀਆਂ ਦੂਸ਼ਿਤ ਕਰਦੀਆਂ ਹਨ।

1. ਪਿੰਡਾਂ ਤੇ ਸ਼ਹਿਰਾਂ ਦੀ ਗੰਦਗੀ,
2. ਫੈਕਟਰੀਆਂ ਦਾ ਕੈਮੀਕਲ ਵਾਲਾ,
3. ਅਤੇ ਜ਼ਹਿਰੀਲਾ ਪਾਣੀ
ਅਤੇ ਤਿੰਨ ਧਿਰਾਂ ਹੀ ਇਸ ਪ੍ਰਦੂਸ਼ਣ ਨੂੰ ਰੋਕਣ ਵਾਲੀਆਂ ਹਨ,
1. ਨਗਰ ਨਿਗਮਾਂ
2. ਡਰੇਨਜ਼ ਵਿਭਾਗ ਅਤੇ
3. ਪ੍ਰਦੂਸ਼ਣ ਕੰਟਰੋਲ ਬੋਰਡ।
ਪਰ ਪ੍ਰਦੂਸ਼ਣ ਰੋਕਣ ਵਾਲੀਆਂ ਇਹ ਤਿੰਨੇ ਧਿਰਾਂ ਆਪਣੀ ਜੁੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾਅ ਰਹੀਆਂ।
ਸੰਤ ਸੀਚੇਵਾਲ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਨਾਲ ਲੈ ਕੇ ਸ਼ੁਰੂ ਤੋਂ ਨਦੀਆਂ ਦੇ ਪ੍ਰਦੂਸ਼ਣ ਵਿਰੁੱਧ ਲੜਦੇ ਆ ਰਹੇ ਹਾਂ ਤੇ ਭਵਿੱਖ ਵਿੱਚ ਵੀ ਲੜਦੇ ਰਹੇਗਾਂ ਭਾਵੇ ਕਿ ਕਾਨੂੰਨ ਨੂੰ ਨਰਮ ਕੀਤਾ ਗਿਆ ਹੈ। ਸਾਡੀ ਹਮੇਸ਼ਾਂ ਇਹੀ ਮੰਗ ਰਹੇਗੀ ਕਿ ਲੋਕਾਂ ਨੂੰ ਉਹਨਾਂ ਦੇ ਮੌਲਿਕ ਅਧਿਕਾਰਾਂ ਅਨੁਸਾਰ ਸਾਫ ਹਵਾ ਪਾਣੀ ਤੇ ਖੁਰਾਕ ਮਿਲੇ ਅਤੇ 1974 ਦੇ ਐਕਟ ਨੂੰ ਹੋਰ ਮਜ਼ਬੂਤ ਤੇ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।

ਸੰਤ ਸੀਚੇਵਾਲ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਪ੍ਰੰਪਰਾਵਾਂ ਬਹੁਤ ਉੱਚੀਆਂ ਹਨ ਤੇ ਇਸ ਦੇਸ਼ ਵਿੱਚ ਲੋਕ ਨਦੀਆਂ ਦੀ ਪੂਜਾ ਕਰਦੇ ਆ ਰਹੇ ਹਨ। ਬਾਬੇ ਨਾਨਕ ਦੀ ਪਵਿੱਤਰ ਨਦੀਂ ਨੂੰ ਵੀ ਸੰਗਤਾਂ ਦੇ ਸਹਿਯੋਗ ਨਾਲ ਹੀ 25 ਸਾਲਾਂ ਬਾਅਦ ਪ੍ਰਦੂਸ਼ਣ ਮੁਕਤ ਬਣਾਇਆ ਗਿਆ ਹੈ, ਜਿਸਦਾ ਪਾਣੀ ਅੱਜ ਮੁੜ ਤੋਂ ਨਿਰਮਲ ਧਾਰਾ ਵਿੱਚ ਵੱਗ ਰਿਹਾ ਹੈ। ਇਸ ਵਿੱਚ ਪੈਣ ਵਾਲੇ ਗੰਦੇ ਪਾਣੀਆਂ ਨੂੰ ਸੀਚੇਵਾਲ ਮਾਡਲ ਰਾਹੀ ਰੋਕਿਆ ਗਿਆ। ਦੇਸ਼ ਦੇ ਰਾਸ਼ਟਰਪਤੀ ਡਾ ਕਲਾਮ ਜੀ ਖੁਦ ਬਾਬੇ ਨਾਨਕ ਦੀ ਵੇਂਈ ਅਤੇ ਸੀਚੇਵਾਲ ਮਾਡਲ ਨੂੰ ਦੇਖਣ ਲਈ ਦੋ ਵਾਰ ਸੁਲਤਾਨਪੁਰ ਲੋਧੀ ਆਏ।

ਇਸ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਨਦੀ ਗੰਗਾ ਜਿਹੜੀ ਕਿ 2525 ਕਿਲੋਮੀਟਰ ਲੰਮੀ ਨਦੀ ਹੈ। ਇਸ ਨੂੰ ਸਾਫ਼ ਕਰਨ ਦਾ ਪ੍ਰੋਜੈਕਟ 1985-86 ਤੋਂ ਚੱਲ ਰਿਹਾ ਹੈ ਜਦੋਂ ਗੰਗਾ ਨੂੰ ਸਾਫ਼ ਕਰਨ ਲਈ 1000 ਕਰੋੜ ਰੁਪਏ ਖਰਚੇ ਗਏ ਸਨ। ਹੁਣ ਵੀ 20 ਹਾਜ਼ਾਰ ਕਰੋੜ ਰੱਖਿਆ ਗਿਆ ਹੈ ਪਰ ਗੰਗਾ ਸਾਫ ਨਹੀਂ ਹੋ ਰਹੀ। ਜਿਸਦਾ ਕਾਰਣ ਇਹ ਹੈ ਕਿ ਜਦੋਂ ਤੱਕ ਨਦੀਆਂ ਅਤੇ ਦਰਿਆਵਾਂ ਵਿੱਚ ਪੈ ਰਹੀ ਗੰਦਗੀ ਨੂੰ ਰੋਕਣ ਦਾ ਪੱਕਾ ਪ੍ਰਬੰਧ ਨਹੀਂ ਕੀਤਾ ਜਾਂਦਾ ਤੇ ਲੋਕਾਂ ਦੀ ਭਾਗੀਦਾਰੀ ਨਾਲ ਨਹੀ ਲਈ ਜਾਂਦਾ ਉਦੋਂ ਤੱਕ ਨਦੀਆਂ ਸਾਫ ਨਹੀਂ ਹੋ ਸਕਦੀਆਂ ਹਨ। ਬਾਬੇ ਨਾਨਕ ਦੀ ਸਾਫ ਹੋਈ ਨਦੀਂ ਇੱਕ ਉਦਹਾਰਣ ਜਿਸਨੂੰ ਲੋਕਾਂ ਦੀ ਭਾਗੀਦਾਰੀ ਨਾਲ ਹੀ ਸਾਫ ਕੀਤਾ ਗਿਆ ਹੈ ਤੇ ਇਹ ਨਦੀ ਦੇਸ਼ ਦੀਆਂ ਨਦੀਆਂ ਨੂੰ ਸਾਫ ਕਰਨ ਦਾ ਇੱਕ ਸਫਲ ਮਾਡਲ ਹੈ ਜਿਸ ਨੂੰ ਸਾਰੇ ਦੇਸ਼ ਦੀਆਂ ਨਦੀਆਂ ਨੂੰ ਸਾਫ ਕਰਨ ਲਈ ਅਪਣਾਉਣ ਦੀ ਲੋੜ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement