ਗਰਭਵਤੀ ਔਰਤ ਨੇ ਸੜ੍ਹਕ ‘ਤੇ ਹੀ ਦਿੱਤਾ ਬੱਚੀ ਨੂੰ ਜਨਮ, ਕੋਲ ਖੜ੍ਹੇ ਲੋਕ ਬਣਾਉਂਦੇ ਰਹੇ ਵੀਡੀਓ
Published : May 2, 2019, 11:05 am IST
Updated : May 3, 2019, 1:57 pm IST
SHARE ARTICLE
New Born Baby
New Born Baby

ਬੁੱਧਵਾਰ ਸਵੇਰੇ ਕਰੀਬ ਸਾਢੇ 10 ਵਜੇ ਇੱਕ ਗਰਭਵਤੀ ਔਰਤ ਸੜਕ ਕੰਡੇ ਦਰਦ ਨਾਲ ਤੜਪ ਰਹੀ ਸੀ...

ਬਠਿੰਡਾ: ਬੁੱਧਵਾਰ ਸਵੇਰੇ ਕਰੀਬ ਸਾਢੇ 10 ਵਜੇ ਇੱਕ ਗਰਭਵਤੀ ਔਰਤ ਸੜਕ ਕਿਨਾਰੇ ਦਰਦ ਨਾਲ ਤੜਪ ਰਹੀ ਸੀ। ਇਨਸਾਨੀਅਤ ਇਸ ਕਦਰ ਮਰ ਗਈ ਕਿ ਲੋਕ ਔਰਤ ਦੀ ਮੱਦਦ ਕਰਨ ਦੀ ਬਜਾਏ ਵੀਡੀਓ ਹੀ ਬਣਾਉਂਦੇ ਰਹੇ ਪਰ ਕਿਸੇ ਨੂੰ ਉਸ ‘ਤੇ ਤਰਸ ਨਾ ਆਇਆ। ਸ਼ਰਮਸਾਰ ਕਰਨ ਵਾਲੀ ਗੱਲ ਇਹ ਵੀ ਰਹੀ ਕਿ ਤਮਾਸਾ ਦੇਖ ਰਹੀ ਭੀੜ ਵਿੱਚ ਔਰਤਾਂ ਵੀ ਸ਼ਾਮਲ ਸੀ।  ਅਖੀਰ ਕਿਸੇ ਨੇ ਸਹਾਇਤਾ ਕੰਟਰੋਲ ਰੂਮ ਨੂੰ ਘਟਨਾ ਦੀ ਸੂਚਨਾ ਦਿੱਤੀ। ਜਦੋਂ ਤੱਕ ਸਹਾਇਤਾ ਟੀਮ ਦੇ ਮੈਂਬਰ ਘਟਨਾ ਸਥਾਨ ‘ਤੇ ਪੁੱਜੇ, ਤੱਦ ਤੱਕ ਔਰਤ ਨੇ ਉਥੇ ਹੀ ਬੱਚੇ ਨੂੰ ਜਨਮ ਦੇ ਦਿੱਤਾ।

BabyBaby

ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋਵੇਗੀ ਕਿ ਸਹਾਇਤਾ ਟੀਮ ਨੂੰ ਸਹਿਯੋਗ ਕਰਨ ਲਈ ਕੋਲ ਖੜੀ ਕੋਈ ਔਰਤ ਵੀ ਬਲਾਉਣ ਦੇ ਬਾਵਜੂਦ ਮੱਦਦ ਲਈ ਅਤੇ ਹਸਪਤਾਲ ਲੈ ਕੇ ਜਾਣ ਲਈ ਵੀ ਤਿਆਰ ਨਹੀਂ ਹੋਈ। ਕਿਸੇ ਤਰ੍ਹਾਂ ਸਹਾਇਤਾ ਟੀਮ ਦੇ ਮੈਂਬਰ ਔਰਤ ਅਤੇ ਨਵਜੰਮੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲੈ ਕੇ ਪੁੱਜੇ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਘਟਨਾ ਬਠਿੰਡੇ ਦੇ ਵਿਸ਼ਾਲ ਨਗਰ ਫੇਜ ਇਕ ਦੀ ਗਲੀ ਨੰਬਰ 1 ਵਿੱਚ ਦੇਖਣ ਨੂੰ ਮਿਲੀ। ਔਰਤ ਰੋਸ਼ਨੀ ਨੇ ਦੱਸਿਆ ਕਿ ਉਸਨੇ ਇੱਕ ਸਾਲ ਪਹਿਲਾਂ ਪਰਵਾਰ ਦੀ ਮਰਜ਼ੀ ਦੇ ਵਿਰੁੱਧ ਬਿਹਾਰ ਨਿਵਾਸੀ ਵਿਕਾਸ ਨਾਲ ਘਰ ਤੋਂ ਭੱਜ ਕੇ ਪ੍ਰੇਮ ਸਬੰਧ ‘ਚ ਵਿਆਹ ਕਰਵਾਇਆ ਸੀ।

Mother and baby baby

ਉਦੋਂ ਤੋਂ ਹੀ ਉਹ ਦੋਨੋਂ ਬਠਿੰਡਾ ਰੇਲਵੇ ਸਟੇਸ਼ਨ ‘ਤੇ ਰਹਿ ਰਹੇ ਹਨ। ਬੁੱਧਵਾਰ ਸਵੇਰੇ ਉਹ ਆਪਣੇ ਪਤੀ ਦੇ ਨਾਲ ਪੈਦਲ ਹੀ ਵਿਸ਼ਾਲ ਨਗਰ ਤੋਂ ਗੁਜ਼ਰ ਰਹੀ ਸੀ। ਅਚਾਨਕ ਹੀ ਔਰਤ ਦੇ ਪੇਟ ‘ਚ ਦਰਦ ਸ਼ੁਰੂ ਹੋ ਗਿਆ। ਉਹ ਸੜਕ ‘ਤੇ ਹੀ ਡਿੱਗ ਪਈ ਅਤੇ ਦਰਦ ਨਾਲ ਕੁਰਲਾਉਣ ਲੱਗੀ, ਪਰ ਇਸ ਹਾਲਤ ਵਿੱਚ ਉਸਦਾ ਪਤੀ ਉਸ ਨੂੰ ਕਿਸੇ ਹਸਪਤਾਲ ਲੈ ਜਾਣ ਦੀ ਬਜਾਏ, ਉਥੇ ਹੀ ਤੜਪਦੀ ਨੂੰ ਛੱਡ ਕੇ ਕਿਤੇ ਫੁੱਰਰ ਹੋ ਗਿਆ। ਸਹਾਇਤਾ ਟੀਮ ਦੇ ਬੁਲਾਰਾ ਗੌਤਮ ਗੋਇਲ ਨੇ ਦੱਸਿਆ ਕਿ ਔਰਤ ਅਤੇ ਨਵਜੰਮੀ ਬੱਚੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

BabyBaby

ਨਵਜੰਮੇ ਬੱਚੇ ਦੀ ਹਾਲਤ ਹਲੇ ਗੰਭੀਰ  ਬਣੀ ਹੋਈ ਹੈ, ਜਦ ਕਿ ਉਸਦੀ ਮਾਂ ਦੀ ਹਾਲਤ ਹੁਣ ਠੀਕ ਹੈ। ਦੋਨਾਂ ਦੇ ਇਲਾਜ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement