
ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਸੁਚੇਤ ਰਹੇ ਨੌਜਵਾਨ ਪੀੜੀ : ਮਹੇਸ਼ਇੰਦਰ ਗਰੇਵਾਲ
ਲੁਧਿਆਣਾ : ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ 112 ਮੈਂਬਰੀ ਜ਼ਿਲ੍ਹਾ ਅਹੁਦੇਦਾਰਾਂ ਦਾ ਐਲਾਨ ਕੀਤਾ। ਅਕਾਲੀ-ਭਾਜਪਾ ਗਠ-ਜੋੜ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ, ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋ, ਇਸਤਰੀ ਅਕਾਲੀ ਦਲ ਪ੍ਰਧਾਨ ਸੁਰਿੰਦਰ ਕੌਰ ਦਿਆਲ ਨੇ 23 ਸੀਨੀਅਰ ਮੀਤ ਪ੍ਰਧਾਨ, 47 ਮੀਤ ਪ੍ਰਧਾਨ, 18 ਜਨਰਲ ਸਕੱਤਰ, 10 ਸਕੱਤਰ, 10 ਸੰਯੁਕਤ ਸਕੱਤਰਾਂ ਅਤੇ 4 ਪ੍ਰਵਕਤਾ ਦੇ ਰੂਪ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਵਧਾਈ ਦਿੱਤੀ।
Maheshinder Grewal
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨੌਜਵਾਨ ਪੀੜੀ ਨੂੰ ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਸੁਚੇਤ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਮੁਫ਼ਤ ਮੋਬਾਇਲ ਅਤੇ ਨੌਕਰੀ ਦੇ ਵਾਅਦੇ ਕਰਕੇ ਨੌਜਵਾਨ ਵਰਗ ਦੇ ਵੋਟ ਤਾਂ ਬਟੋਰੇ ਪਰ ਸੱਤਾ ਹਾਸਲ ਕਰਨ ਤੋਂ ਬਾਅਦ ਭਰੇ ਫ਼ਾਰਮ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੇ। ਕਾਂਗਰਸ ਦੇ ਝੂਠੇ ਵਾਅਦਿਆਂ ਦਾ ਹਿਸਾਬ ਹੁਣ ਨੌਜਵਾਨ ਪੀੜੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰਾਂ ਤੋਂ ਗਿਣ-ਗਿਣ ਕੇ ਲਵੇਂਗੀ। ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਨੌਜਵਾਨ ਪੀੜੀ ਦਾ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਿਆ ਹੈ।
Youth Akali Dal Executive
ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਦੁਖੀ ਨੋਜਵਾਨ ਸ਼ਕਤੀ ਨੇ ਹੁਣ ਅਕਾਲੀ ਦਲ ਦੇ ਪੱਖ ਵਿੱਚ ਮਤਦਾਨ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਮੌਕੇ ਤੇ ਜਗਬੀਰ ਸਿੰਘ ਸੋਖੀ, ਰਵਿੰਦਰਪਾਲ ਸਿੰਘ ਖਾਲਸਾ, ਰਖਵਿੰਦਰ ਸਿੰਘ ਗਾਬੜਿਆ, ਵਿਪਨ ਸੂਦ ਕਾਕਾ, ਮਨਪ੍ਰੀਤ ਸਿੰਘ ਮੰਨਾ, ਮਨਪ੍ਰੀਤ ਸਿੰਘ ਬੰਟੀ, ਗਗਨਦੀਪ ਸਿੰਘ ਗਿਆਸਪੁਰਾ, ਸੁਨੀਲ ਮਹਿਰਾ, ਮਨਪ੍ਰੀਤ ਸਿੰਘ ਮੰਨਾ, ਜਸਪਾਲ ਬੰਟੀ, ਸੰਜੀਵ ਚੌਧਰੀ, ਸਤੀਸ਼ ਨਾਗਰ, ਸਰਬਜੀਤ ਸਿੰਘ ਸ਼ੰਟੀ, ਜਸਬੀਰ ਸਿੰਘ ਮੱਕੜ ਸਮੇਤ ਹੋਰ ਵੀ ਮੌਜੂਦ ਸਨ।