19 ਮਈ ਨੂੰ ਕਾਂਗਰਸ ਸਰਕਾਰ ਦੀ ਅਸਫ਼ਲਤਾ ਵਿਰੁਧ ਫ਼ੈਸਲਾ ਸੁਣਾਉਣਗੇ ਲੋਕ: ਮਹੇਸ਼ਇੰਦਰ ਗਰੇਵਾਲ
Published : Apr 18, 2019, 7:52 pm IST
Updated : Apr 18, 2019, 7:56 pm IST
SHARE ARTICLE
On May 19, people will pronounce a decision against the Congress government's failure: Maheshinder
On May 19, people will pronounce a decision against the Congress government's failure: Maheshinder

ਕਾਂਗਰਸ ਸਰਕਾਰ ਨਸ਼ਿਆਂ ਦੇ ਖ਼ਾਤਮੇ, ਕਿਸਾਨ ਕਰਜ਼ਾ ਮੁਆਫੀ, ਰੋਜ਼ਗਾਰ ਪੈਦਾ ਕਰਨ ਤੇ ਅਰਥ ਵਿਵਸਥਾ ਨੂੰ ਠੀਕ ਕਰਨ ਸਬੰਧੀ ਅਪਣੇ ਵਾਅਦਿਆਂ ਤੇ ਪੂਰੀ ਤਰ੍ਹਾਂ ਫੇਲ੍ਹ ਰਹੀ

ਲੁਧਿਆਣਾ: ਲੁਧਿਆਣਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਸੂਬੇ ਦੀ ਕਾਂਗਰਸ ਸਰਕਾਰ ਦੀ ਅਸਫ਼ਲਤਾ ਵਿਰੁਧ 19 ਮਈ ਨੂੰ ਅਪਣਾ ਫ਼ੈਸਲਾ ਸੁਣਾਉਣਗੇ, ਜਿਹੜੀ ਸਾਰਿਆਂ ਮੋਰਚਿਆਂ ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਨਸ਼ਿਆਂ ਦੇ ਖ਼ਾਤਮੇ, ਕਿਸਾਨ ਕਰਜ਼ਾ ਮੁਆਫੀ, ਰੋਜ਼ਗਾਰ ਪੈਦਾ ਕਰਨ ਤੇ ਅਰਥ ਵਿਵਸਥਾ ਨੂੰ ਠੀਕ ਕਰਨ ਸਬੰਧੀ ਅਪਣੇ ਵਾਅਦਿਆਂ ਤੇ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ।

Maheshinder Grewal in PeoplesMaheshinder Grewal in Peoples

ਗਰੇਵਾਲ ਨੇ ਦਾਅਵਾ ਕੀਤਾ ਕਿ ਅਕਾਲੀ ਭਾਜਪਾ ਦੇ ਸੱਤਾ ਦੇ ਬਾਹਰ ਹੋਣ ਤੋਂ ਤੁਰਤ ਬਾਅਦ ਸੂਬੇ ਅੰਦਰ ਵਿਕਾਸ ਕਾਰਜਾਂ ’ਤੇ ਵਿਰਾਮ ਲੱਗ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਨੇ ਇਕ ਕਦਮ ਵੀ ਅੱਗੇ ਨਾ ਵਧਾਇਆ ਅਤੇ ਪੂਰਾ ਪ੍ਰਸ਼ਾਸਨ ਨਕਾਰਾ ਬਣ ਗਿਆ। ਇਸ ਦੌਰਾਨ ਜਗਰਾਓਂ ਤੋਂ ਸਾਬਕਾ ਵਿਧਾਇਕ ਐੱਸਆਰ ਕਲੇਰ ਤੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾਂ, ਹਰਸੁਰਿੰਦਰ ਸਿੰਘ ਗਿੱਲ ਮੈਂਬਰ ਐੱਸਜੀਪੀਸੀ, ਭਾਈ ਗੁਰਚਰਨ ਸਿੰਘ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ’ਚ ਪ੍ਰਚਾਰ ਕੀਤਾ।

Maheshinder Grewal in PeoplesMaheshinder Grewal in Peoples

ਜਿੱਥੇ ਐੱਸਜੀਪੀਸੀ ਮੈਂਬਰ ਸਿੰਦਰ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਿਕ, ਯੂਥ ਅਕਾਲੀ ਦਲ ਦੇ ਪ੍ਰੋ ਪ੍ਰਭਜੋਤ ਸਿੰਘ ਧਾਲੀਵਾਲ, ਪ੍ਰੋ ਆਈਟੀ ਵਿੰਗ ਬਲਰਾਜ ਸਿੰਘ ਭੱਠਲ ਲੋਕ ਸਭਾ ਹਲਕਾ ਲੁਧਿਆਣਾ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹੋਂ, ਜਥੇਦਾਰ ਜਸਦੇਵ ਸਿੰਘ ਲੀਲ, ਸਾਬਕਾ ਚੇਅਰਮੈਨ ਚੰਦ ਸਿੰਘ ਦੁੱਲਾ, ਪ੍ਰੋ ਪਰਮਵੀਰ ਸਿੰਘ, ਗੁਰਪ੍ਰੀਤ ਸਿੰਘ ਬੱਸੂਵਾਲ, ਰਾਜਮਨਦੀਪ ਸਿੰਘ ਕਾਉਂਕੇ ਕਲਾਂ, ਗੁਰਦਿਆਲ ਸਿੰਘ ਗਾਲਿਬ ਕਲਾਂ, ਗੁਰਪਥ ਸਿੰਘ ਗਰੇਵਾਲ, ਪ੍ਰੋ ਹਰਦੀਪ ਸਿੰਘ ਵਿੱਕੀ, ਸਰਪੰਚ ਮਨਜੀਤ ਸਿੰਘ, ਪ੍ਰੋ ਸੁਖਦੇਵ ਸਿੰਘ,

Maheshinder Grewal in PeoplesMaheshinder Grewal in Peoples

ਗੁਰਦੀਪ ਸਿੰਘ ਢਿੱਲੋਂ, ਗੁਰਦੀਪ ਸਿੰਘ ਤਤਲਾ, ਗੁਰਦੇਵ ਸਿੰਘ, ਹਰਜੀਤ ਸਿੰਘ, ਜਸਮੇਲ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਸੁਖਪਾਲ ਸਿੰਘ ਪੰਚ, ਸੰਦੀਪ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ, ਸਿੰਦਰਪਾਲ ਸਿੰਘ ਆਦਿ ਵੀ ਮੌਜੂਦ ਰਹੇ। ਅਕਾਲੀ-ਭਾਜਪਾ ਉਮੀਦਵਾਰ ਨੇ ਕਾਂਗਰਸ ਅਗਵਾਈ ਤੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਇਕ ਵੀ ਅਜਿਹਾ ਪ੍ਰੋਜੈਕਟ ਦੱਸਣ ਦੀ ਚੁਣੌਤੀ ਦਿਤੀ ਜਿਸ ਨੂੰ ਉਹ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਹਲਕੇ ਲਈ ਲਿਆਏ ਹੋਣ ਜਾਂ ਉਨ੍ਹਾਂ ਅਜਿਹਾ ਕੋਈ ਕੰਮ ਕੀਤਾ ਹੋਵੇ, ਜੋ ਹਲਕੇ ਲਈ ਰਿਕਾਰਡ ਹੋਵੇ। 

Maheshinder Grewal in PeoplesMaheshinder Grewal in Peoples

ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਨੇ ਅਕਾਲੀਆਂ ਤੇ ਖ਼ਾਸ ਕਰਕੇ ਉਸ ਦੀ ਅਗਵਾਈ ਸਮੇਤ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਵਿਰੁਧ ਗਲਤ ਪ੍ਰਚਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਪਹਿਲਾਂ ਤੋਂ ਇਨ੍ਹਾਂ ਦੀ ਗਲਤ ਸੋਚ ਤੇ ਹਰਕਤਾਂ ਨੂੰ ਸਮਝ ਗਏ ਹਨ, ਜਿਹੜੇ ਬੀਤੇ ਦੋ ਸਾਲਾਂ ਚ ਸੱਤਾ ਵਿਚ ਹਨ ਤੇ ਇਨ੍ਹਾਂ ਹੇਠਾਂ ਪੁਲਿਸ ਕੰਮ ਕਰਦੀ ਹੈ, ਪਰ ਇਹ ਸਾਡੇ ਵਿਰੁਧ ਕੋਈ ਵੀ ਸਬੂਤ ਹਾਸਲ ਕਰਨ ’ਚ ਨਾਕਾਮ ਰਹੇ ਹਨ। ਗਰੇਵਾਲ ਨੇ ਕਿਹਾ ਕਿ ਲੋਕ ਅਕਾਲੀਆਂ ਵਿਰੁਧ ਕਾਂਗਰਸ ਦੇ ਦੋਸ਼ਾਂ ਤੋਂ ਤੰਗ ਆ ਚੁੱਕੇ ਹਨ ਤੇ ਉਹ ਹੁਣ ਇੰਤਜ਼ਾਰ ਕਰ ਰਹੇ ਹਨ ਕਿ ਇਹ ਅਪਣੇ ਵਾਅਦੇ ਪੂਰੇ ਕਰਨ।

Maheshinder Grewal in PeoplesMaheshinder Grewal in Peoples

ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਕੋਲ ਵੋਟ ਮੰਗਣ ਲਈ ਆਉਣ ਵਾਲੇ ਕਾਂਗਰਸੀ ਆਗੂਆਂ ਤੋਂ ਇਹ ਜ਼ਰੂਰ ਪੁੱਛਣ ਦੀ ਅਪੀਲ ਕੀਤੀ ਕਿ ਉਨ੍ਹਾਂ ਦੇ ਨੌਕਰੀਆਂ, ਕਿਸਾਨ ਕਰਜ਼ਾ ਮੁਆਫੀ ਤੇ ਮੋਬਾਈਲ ਫ਼ੋਨਾਂ ਵਰਗੇ ਵਾਅਦਿਆਂ ਦਾ ਕੀ ਬਣਿਆ। ਅਕਾਲੀ ਆਗੂ ਨੇ ਲੋਕਾਂ ਨੂੰ ਨਿਰਾਧਾਰ ਦਲਾਂ ਤੇ ਸਿਆਸੀ ਖਾਨਾਬਦੋਸ਼ਾਂ ਵਿਰੁਧ ਚਿਤਾਵਨੀ ਦਿਤੀ ਜਿਹੜੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕਰਨਗੇ।

Maheshinder Grewal in PeoplesMaheshinder Grewal in Peoples

ਇਸ ਬਾਰੇ ਉਨ੍ਹਾਂ ਨੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਤੇ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ’ਤੇ ਭਰੋਸਾ ਨਾ ਕਰੋ ਤੇ ਅਪਣੀ ਵੋਟ ਨੂੰ ਬਰਬਾਦ ਨਾ ਕਰੋ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement