
ਅੱਜ ਪੂਰਾ ਦੇਸ਼ ਕੋਰੋਨਾ ਸੰਕਟ ਨਾਲ ਲੜ ਰਿਹਾ ਹੈ ਅਤੇ ਪੂਰਾ ਦੇਸ਼ ਤਾਲਾਬੰਦੀ ਦੀ ਪਾਲਣਾ ਕਰ ਰਿਹਾ ਹੈ। ਤਾਲਾਬੰਦੀ ’ਚ ਜਿਥੇ ਕੰਮਕਾਜ ’ਤੇ ਮਾੜਾ ਅਸਰ ਦਿਸ ਰਿਹਾ ਹੈ
ਚੰਡੀਗੜ੍ਹ, 1 ਮਈ (ਰਾਵਤ) : ਅੱਜ ਪੂਰਾ ਦੇਸ਼ ਕੋਰੋਨਾ ਸੰਕਟ ਨਾਲ ਲੜ ਰਿਹਾ ਹੈ ਅਤੇ ਪੂਰਾ ਦੇਸ਼ ਤਾਲਾਬੰਦੀ ਦੀ ਪਾਲਣਾ ਕਰ ਰਿਹਾ ਹੈ। ਤਾਲਾਬੰਦੀ ’ਚ ਜਿਥੇ ਕੰਮਕਾਜ ’ਤੇ ਮਾੜਾ ਅਸਰ ਦਿਸ ਰਿਹਾ ਹੈ, ਅਜਿਹੇ ਵਿਚ ਜਾਇਜ਼ ਹੈ ਕਿ ਉਤਪਾਦ ਅਧਾਰਤ ਕੰਪਨੀਆਂ ਦੀ ਵਿਕਰੀ ’ਤੇ ਵੀ ਮਾੜਾ ਅਸਰ ਪਿਆ ਹੋਵੇਗਾ। ਇਸ ਕਾਰਨ ਕਈ ਕੰਪਨੀਆਂ ਨੇ ਵੀ ਅਪਣੇ ਬ੍ਰਾਂਡਿੰਗ ਬਜਟ ਨੂੰ ਬਹੁਤ ਘਟਾ ਦਿਤਾ ਹੈ, ਪਰ ਇਹ ਸੋਚ ਗ਼ਲਤ ਹੈ। ਇਹ ਕਹਿਣਾ ਹੈ ਡਾ.ਆਰਥੋ, ਸੱਚੀ ਸਹੇਲੀ, ਰੂਪ ਮੰਤਰਾ, ਪੇਟ ਸਫ਼ਾ ਦੇ ਸਹਿ ਸੰਸਥਾਪਕ ਡਾ. ਸੰਜੀਵ ਜੁਨੇਜਾ ਦਾ।
ਸੰਜੀਵ ਜੁਨੇਜਾ ਕਹਿੰਦੇ ਹਨ ਕਿ ਤਾਲਾਬੰਦੀ ਕਾਰਨ ਜ਼ਿਆਦਾਤਰ ਭਾਰਤੀ ਅਪਣਾ ਸਮਾਂ ਅਖ਼ਬਾਰ ਪੜ੍ਹਨ ਵਿਚ ਬਤੀਤ ਕਰ ਰਹੇ ਹਨ। ਸਿੱਧੀ ਜਿਹੀ ਗੱਲ ਹੈ ਕਿ ਇਸ ਸਮੇਂ ’ਚ ਕੀਤੀ ਗਈ ਬ੍ਰਾਂਡਿੰਗ ਖਪਤਕਾਰਾਂ ਦੇ ਦਿਮਾਗ ’ਚ ਵੱਧ ਸਮੇਂ ਲਈ ਬਣੀ ਰਹੇਗੀ। ਜੁਨੇਜਾ ਜੀ ਨੇ ਅੱਗੇ ਦਸਿਆ ਕਿ ਬ੍ਰਾਂਡਿੰਗ ਦੀ ਥੋੜ੍ਹੀ ਜਿਹੀ ਸਮਝ ਅਤੇ ਹਿੰਮਤ ਨਾਲ ਤੁਸੀਂ ਆਉਣ ਵਾਲੇ ਸਮੇਂ ਦੀ ਇਬਾਰਤ ਲਿਖ ਸਕਦੇ ਹੋ ਅਤੇ ਇਸ ਨਾਲੋਂ ਵੀ ਬਿਹਤਰ ਰਣਨੀਤੀ ਹੈ ਕਿ ਤੁਸੀਂ ਅਪਣੇ ਨਾਲ ਜੁੜੇ ਹੋਏ ਗਾਹਕਾਂ ਨੂੰ ਇਕ ਸਮਾਜਕ ਸੰਦੇਸ਼ ਦੇ ਕੇ ਜਾਗਰੂਕ ਵੀ ਕਰੋ ਅਤੇ ਨਵੇਂ ਗਾਹਕਾਂ ਨਾਲ ਜੁੜਨ ਦੀ ਵੀ ਭੁੱਖ ਵਧਾਉ।
ਇਹ ਸਮਾਂ ਗਾਹਕਾਂ ਦੇ ਵਤੀਰੇ ਦੇ ਨਵੇਂ ਰੁਝਾਨਾਂ ਨੂੰ ਸਮਝਣ ਦਾ ਹੈ। ਇਕ ਜਾਗਰੂਕ ਉਦਮੀ ਬਾਜ਼ਾਰ ’ਚ ਉਭਰਦੀਆਂ ਨਵੀਂਆਂ ਸੰਭਾਵਨਾਵਾਂ ਨੂੰ ਸਮਝਦੇ ਹੋਏ ਅਪਣੇ ਆਪ ਤਿਆਰ ਕਰ ਲਵੇਗਾ। ਅੱਜ ਦੀ ਹੋਈ ਥੋੜ੍ਹੀ ਜਿਹੀ ਮਿਹਨਤ, ਇਸ਼ਤਿਹਾਰ ਆਉਣ ਵਾਲੇ ਸਮੇਂ ’ਚ ਪੰਜ ਗੁਣਾਂ ਵੱਧ ਮਿਹਨਤ ਕਰਨ ਨਾਲ ਵੀ ਨਹੀਂ ਹਾਸਲ ਹੋ ਸਕੇਗੀ। ਜਿਵੇਂ ਦੌੜ ’ਚ ਘੱਟ ਲੋਕ ਭੱਜ ਰਹੇ ਹੋਣ ਤਾਂ ਤੁਹਾਡੇ ਜਿੱਤਣ ਦੀ ਸੰਭਾਵਨਾ ਵੱਧ ਜਾਂਦੀ ਹੈ ਉਦਾਂ ਹੀ ਹਰ ਹਾਲਾਤ ਇਕ ਨਵਾਂ ਮੌਕਾ ਹੈ, ਮੌਕੇ ਨੂੰ ਸਮਝਣ ਦੀ ਨਜ਼ਰ ਹੀ ਤੁਹਾਨੂੰ ਸਫ਼ਲ ਕਾਰੋਬਾਰੀ ਬਣਾਉਂਦੀ ਹੈ।
ਹਾਲਾਂਕਿ ਭਾਰਤ ਦੀ ਅਰਥਵਿਵਸਥਾ ’ਚ ਵੱਡੀਆਂ ਚੁਨੌਤੀਆਂ ਆਉਣ ਵਾਲੀਆਂ ਹਨ, ਪਰ ਯਾਦ ਰੱਖੋ ਕਿ ਭਾਰਤ 140 ਕਰੋੜ ਖਪਤਕਾਰਾਂ ਦਾ ਬਾਜ਼ਾਰ ਹੈ, ਇਨ੍ਹਾਂ ਖਪਤਕਾਰਾਂ ਦੀ ਖਪਤ ਦੀ ਕਹਾਣੀ ਤਾਂ ਉਥੇ ਹੀ ਰਹੇਗੀ ਪਰ ਇਹ ਲਗਜ਼ਰੀ ਤੋਂ ਜ਼ਰੂਰੀ, ਹਾਈਜੀਨ ਅਤੇ ਬਿਮਾਰੀ ਨਾਲ ਲੜਨ ਦੀ ਤਾਕਤ ਦੇਣ ਵਾਲੇ ਉਤਪਾਦਾਂ ਵਲ ਵੱਧ ਜਾਵੇਗੀ। ਅਸੀਂ ਇਸੇ ਤਾਲਾਬੰਦੀ ਸਮੇਂ ਦੌਰਾਨ ਅਪਣੇ ਕੁੱਝ ਉਤਪਾਦਾਂ ਦੀ ਹੈਰਾਨੀਜਨਕ ਮੰਗ ਵਧਦੀ ਹੋਈ ਵੇਖੀ ਹੈ, ਅਸੀਂ ਇਸ ਨਾਲ ਖ਼ੁਸ਼ ਹਾਂ ਅਤੇ ਸਾਡੀ ਕੰਪਨੀ ਨਵੀਂ ਸੰਭਾਵਨਾਵਾਂ ਦੀ ਖੋਜ ਅਤੇ ਇਸ਼ਤਿਹਾਰ ’ਤੇ ਪਹਿਲਾਂ ਤੋਂ ਵੀ ਵੱਧ ਬਜਟ ਵਧਾਉਣ ’ਤੇ ਵਿਚਾਰ ਕਰ ਰਹੀ ਹੈ।