
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਝਬਾਲ
ਅੰਮ੍ਰਿਤਸਰ, 1 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਝਬਾਲ ਨੇ ਜਾਰੀ ਬਿਆਨ 'ਚ ਦਸਿਆ ਹੈ ਕਿ ਭਾਈ ਨਿਰਮਲ ਸਿੰਘ ਖ਼ਾਲਸਾ ਸਾਬਕਾ ਹਜ਼ੂਰੀ ਰਾਗੀ ਦੇ ਦਰਦਨਾਕ ਵਿਛੋੜੇ ਤੋਂ ਬਾਅਦ ਉਨ੍ਹਾਂ ਦੇ ਸਾਥੀ ਦਰਸ਼ਨ ਸਿੰਘ ਖ਼ਾਲਸਾ ਕੋਰੋਨਾ ਮੁਕਤ ਹੋ ਕੇ ਘਰ ਪਰਤ ਆਏ ਹਨ। ਉਨ੍ਹਾਂ ਤੋਂ ਇਲਾਵਾ ਭਾਈ ਖ਼ਾਲਸਾ ਦੇ 3 ਨਜ਼ਦੀਕੀ ਰਿਸ਼ਤੇਦਾਰ ਵੀ ਕਰੋਨਾ ਮੁਕਤ ਪਹਿਲਾਂ ਹੀ ਘਰ ਪਹੁੰਚ ਚੁੱਕੇ ਹਨ।
File photo
ਭਾਈ ਖ਼ਾਲਸਾ ਦੇ ਰਿਸ਼ਤੇਦਾਰ ਸੁਖਵਿੰਦਰ ਸਿੰਘ ਝਬਾਲ ਨੇ ਦਸਿਆ ਕਿ ਦਰਸ਼ਨ ਸਿੰਘ ਖ਼ਾਲਸਾ ਦਾ ਲੰਮਾ ਸਮਾਂ ਹਸਪਤਾਲ 'ਚ ਰਹਿਣ ਕਾਰਨ ਪਰਵਾਰ ਬੜਾ ਚਿੰਤਤ ਸੀ ਪਰ ਪ੍ਰਮਾਤਮਾ ਦੀ ਕ੍ਰਿਪਾ ਨਾਲ ਸੱਭ ਠੀਕ ਹੋ ਗਿਆ ਹੈ। ਇਸ ਔਖੇ ਸਮੇ ਬਿਕਰਮ ਸਿੰਘ ਮਜੀਠੀਆ ਸਾਬਕਾ ਅਕਾਲੀ ਵਜ਼ੀਰ ਨੇ ਉਨ੍ਹਾਂ ਦੇ ਪਰਵਾਰ ਦੀ ਹਰ ਸੰਭਵ ਮਦਦ ਕੀਤੀ। ਸ. ਝਬਾਲ ਨੇ ਜਥੇਦਾਰ ਅਕਾਲ ਤਖ਼ਤ ਗਿ ਹਰਪ੍ਰੀਤ ਸਿੰਘ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੌਬਿੰਦ ਸਿੰਘ ਲੌਗੋਵਾਲ ਦਾ ਵੀ ਧਨਵਾਦ ਕੀਤਾ। ਭਾਈ ਦਰਸ਼ਨ ਸਿੰਘ 28 ਦਿਨਾਂ ਬਾਅਦ ਘਰ ਪਰਤੇ ਹਨ।