
ਗਿਆਨ ਸਾਗਰ ਹਸਪਤਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 55 ਹੋਈ
ਪਟਿਆਲਾ, 1 ਮਈ (ਤੇਜਿੰਦਰ ਫ਼ਤਿਹਪੁਰ) : ਸ੍ਰੀ ਹਜੂਰ ਸਾਹਿਬ ਤੋਂ ਆਏ 25 ਸ਼ਰਧਾਲੂਆਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ 21 ਜਣੇ ਪਟਿਆਲਾ ਤੋਂ ਸਬੰਧਤ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਲ ਲਏ 146 ਸਂੈਪਲ ਜਿਨ੍ਹਾਂ ਵਿਚ ਗੁਰਦੁਆਰਾ ਦੁਖਨਿਵਾਰਨ ਸਹਿਬ ਵਿਖੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਆਏ 95 ਸ਼ਰਧਾਲੂ ਸਮੇਤ ਬੱਸ ਸਟਾਫ਼ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲੈ ਕੇ ਕੋਵਿਡ ਜਾਂਚ ਲਏ ਭੇਜੇ ਗਏ ਸਨ, ਵੀ ਸ਼ਾਮਲ ਸਨ।
ਲੈਬ ਤੋਂ ਪ੍ਰਾਪਤ ਰੀਪੋਰਟਾਂ ਅਨੁਸਾਰ 25 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਇਹ ਸਾਰੇ ਹੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਹਨ ਨਾਲ ਸਬੰਧਤ ਹਨ ਅਤੇ 122 ਸੈਂਪਲਾ ਦੀ ਰੀਪੋਰਟ ਨੇਗੇਟਿਵ ਹੈ। ਉਨ੍ਹਾਂ ਦਸਿਆ ਕਿ ਅੱਜ ਆਏ 25 ਪਾਜ਼ੇਟਿਵ ਕੇਸਾਂ ਵਿਚੋਂ 21 ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ ਜਦਕਿ ਇਕ ਸੰਗਰੂਰ, 1 ਜਲੰਧਰ ਅਤੇ ਇਕ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ।
File photo
ਗਿਆਨ ਸਾਗਰ ਹਸਪਤਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 55 ਹੋਈ
ਬਨੂੜ, 1 ਮਈ (ਅਵਤਾਰ ਸਿੰਘ) : ਗਿਆਨ ਸਾਗਰ ਹਸਪਤਾਲ ਵਿਖੇ ਸੱਤ ਹੋਰ ਕਰੋਨਾ ਪਾਜ਼ੇਟਿਵ ਮਰੀਜ਼ ਦਾਖ਼ਲ ਹੋਏ ਹਨ ਤੇ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵੱਧ ਕੇ 55 ਹੋ ਗਈ ਹੈ। 15 ਦਿਨ ਪੂਰੇ ਹੋਣ 'ਤੇ ਗਿਆਰਾਂ ਮਰੀਜ਼ਾਂ ਦੇ ਸੈਂਪਲ ਭੇਜੇ ਗਏ ਹਨ। ਗਿਆਨ ਸਾਗਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ ਨੇ ਦਸਿਆ ਕਿ ਦਾਖ਼ਲ ਹੋਏ ਮਰੀਜ਼ਾਂ ਵਿਚ ਤਿੰਨ ਮਰੀਜ਼ ਪਿੰਡ ਜਵਾਹਰਪੁਰ ਦੇ ਹਨ। ਜਿਨ੍ਹਾਂ ਵਿਚ ਦੋ ਦੇਰ ਰਾਤ ਤੇ ਇਕ ਅੱਜ ਦਾਖ਼ਲ ਕਰਵਾਇਆ ਗਿਆ ਹੈ। ਜਦਕਿ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਮੁਹਾਲੀ ਵਿਖੇ ਕੁਆਰੰਟੀਨ ਕੀਤੇ ਗਏ ਚਾਰ ਮਰੀਜ਼ ਸ਼ਾਮਲ ਹਨ। ਉਨ੍ਹਾਂ ਦਸਿਆ ਕਿ 11 ਮਰੀਜ਼ਾਂ ਦੇ ਸੈਪਲ ਭੇਜੇ ਗਏ ਹਨ। ਜਿਨ੍ਹਾਂ ਦੀ ਰੀਪੋਰਟ ਨੇਗੈਟਿਵ ਆਉਣ 'ਤੇ ਛੁੱਟੀ ਦੇ ਦਿਤੀ ਜਾਵੇਗੀ।