ਮਾੜੇ ਪ੍ਰਬੰਧਾਂ ਕਰ ਕੇ ਮਰ ਰਹੇ ਨੇ ਲੋਕ ਪਰ ਸਰਕਾਰ ਕਰ ਰਹੀ ਏ ਸਿਆਸਤ - ਗੁਰਨਾਮ ਚੜੂਨੀ 
Published : May 2, 2021, 4:02 pm IST
Updated : May 2, 2021, 4:02 pm IST
SHARE ARTICLE
Gurnam Singh Charuni
Gurnam Singh Charuni

ਜੋ ਲੋਕ ਕੋਰੋਨਾ ਤੋਂ ਪੀੜਤ ਨੇ ਅਤੇ ਹਸਪਤਾਲਾਂ ਵਿਚ ਉਨ੍ਹਾਂ ਨੂੰ ਬੈੱਡ ਨਹੀਂ ਮਿਲ ਰਿਹਾ ਉਹ ਬੀਜੇਪੀ ਦੇ ਵਿਧਾਇਕਾਂ ਸਾਂਸਦਾਂ ਦੇ ਘਰੇ ਚਲੇ ਜਾਣ -ਚੜੂਨੀ 

ਲੁਧਿਆਣਾ (ਰਾਜਵਿੰਦਰ ਸਿੰਘ) - ਹਰਿਆਣਾ ਦੇ ਕਿਸਾਨ ਨੇਤਾ, ਗੁਰਨਾਮ ਸਿੰਘ ਝੜੂਨੀ ਅੱਜ ਲੁਧਿਆਣਾ ਪਹੁੰਚੇ ਜਿਥੇ ਉਨ੍ਹਾਂ ਨੇ ਕੇਂਦਰ ਸਰਕਾਰ ਦੀ ਮਨਸ਼ਾ ਤੇ ਵੱਡੇ ਸਵਾਲ ਚੁੱਕੇ ਅਤੇ ਕਿਹਾ ਕਿ ਕੇਂਦਰ ਸਰਕਾਰ ਆਪਦਾ ਨੂੰ ਅਫ਼ਸਰ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਮਹਾਂਮਾਰੀ ਨਾਲ ਲੋਕ ਮਰ ਰਹੇ ਨੇ ਅਤੇ ਸਰਕਾਰ ਹਰ ਫਰੰਟ ਤੇ ਨਾਕਾਮ ਸਾਬਿਤ ਹੋਈ ਹੈ ਕਿਉਂਕਿ ਹਸਪਤਾਲਾਂ ਵਿਚ ਆਕਸੀਜਨ ਦੀ ਵੱਡੀ ਕਮੀ ਹੈ।

Corona Virus Corona Virus

ਆਕਸੀਜਨ ਦੇਸ਼ ਵਿੱਚ ਹੋਣ ਦੇ ਬਾਵਜੂਦ ਬਲੈਕ ਹੋ ਰਹੀ ਹੈ। ਉਨ੍ਹਾਂ ਕਿਹਾ ਕਿ  ਜੋ ਬੀਤੇ ਦਿਨ ਦਿੱਲੀ ਵਿਚ ਆਕਸੀਜਨ ਨਾ ਮਿਲਣ ਕਰਕੇ ਲੋਕਾਂ ਦੀ ਜਾਨ ਗਈ ਹੈ ਉਸ ਲਈ ਦੋਸ਼ੀਆ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਜੋ ਲੋਕ ਕੋਰੋਨਾ ਤੋਂ ਪੀੜਤ ਨੇ ਅਤੇ ਹਸਪਤਾਲਾਂ ਵਿਚ ਉਨ੍ਹਾਂ ਨੂੰ ਬੈੱਡ ਨਹੀਂ ਮਿਲ ਰਿਹਾ ਉਹ ਬੀਜੇਪੀ ਦੇ ਵਿਧਾਇਕਾਂ ਸਾਂਸਦਾਂ ਦੇ ਘਰੇ ਚਲੇ ਜਾਣ। 

Gurnam Singh Charuni Gurnam Singh Charuni

ਕਿਸਾਨੀ ਧਰਨੇ ਨੂੰ ਲੈ ਕੇ ਗੁਰਨਾਮ ਸਿੰਘ ਚੜੂਨੀ ਨੇ ਸਾਫ਼ ਕਿਹਾ ਕਿ ਧਰਨਾ ਉਦੋਂ ਤੱਕ ਖ਼ਤਮ ਨਹੀਂ ਹੋਵੇਗਾ ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਨ੍ਹਾਂ ਕਿਹਾ ਸਰਕਾਰ ਨੇ ਬੜੀ ਚਲਾਕੀ ਨਾਲ ਖੇਤੀ ਕਾਨੂੰਨ ਪਾਸ ਕਰ ਦਿੱਤੇ ਕਿ ਚੁੱਪ ਚੁਪੀਤੇ ਕੋਰੋਨਾ ਦਾ ਬਹਾਨਾ ਲਗਾ ਕੇ ਉਹ ਕਿਸਾਨਾਂ ਤੇ ਆਪਣੇ ਫ਼ੈਸਲੇ ਥੋਪ ਦੇਣਗੇ ਪਰ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਧਰਨਾ ਜਾਰੀ ਰਹੇਗਾ।

PM ModiPM Modi

ਉਨ੍ਹਾਂ ਕਿਹਾ ਕਿ ਕੋਰੋਨਾ ਨਾਲੋਂ ਮਰਨ ਤੋਂ ਚੰਗਾ ਕਿ ਆਪਣੀ ਜ਼ਮੀਨਾਂ ਦੇ ਹੱਕਾਂ ਲਈ ਲੜ ਕੇ ਮਰੀਏ। ਚੜੂਨੀ ਨੇ ਕਿਹਾ ਹਾਲਾਂਕਿ ਕਿਸਾਨਾਂ ਨੇ ਅਗਾਮੀ ਵਿਧਾਨ ਸਭਾ ਚੋਣਾਂ ਲੜਨ ਦਾ ਕੋਈ ਮਨ ਨਹੀਂ ਬਣਾਇਆ ਪਰ ਜੇਕਰ ਲੋੜ ਪੈਂਦੀ ਹੈ ਤਾਂ ਉਹ ਚੋਣਾਂ ਲੜਨ ਤੋਂ ਵੀ ਗੁਰੇਜ਼ ਨਹੀਂ ਕਰਨਗੇ, ਉਨ੍ਹਾਂ ਕਿਹਾ ਕਿ ਲੋਕ ਮਰ ਰਹੇ ਨੇ ਅਤੇ ਸਰਕਾਰਾਂ ਚੁੱਪ ਨੇ ਕਾਲਾ ਬਾਜ਼ਾਰੀ ਦਾ ਦੌਰ ਗਰਮ ਹੈ ਅਤੇ ਜੇਕਰ ਸਰਕਾਰ ਰਾਹ ਜਾਂਦੇ ਨੌਜਵਾਨਾਂ ਦੇ ਡੰਡੇ ਚਲਾ ਸਕਦੀ ਹੈ ਤਾਂ ਕਾਲਾਬਾਜ਼ਾਰੀ ਕਰਨ ਵਾਲਿਆਂ ਤੇ ਠਲ ਕਿਉਂ ਨਹੀਂ ਪਾਉਂਦੀ? 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement