ਕੋਰੋਨਾ ਮਹਾਂਮਾਰੀ 'ਚ ਸਰਦਾਰ ਜੀ ਗਲੀਆਂ 'ਚ ਚਲਾ ਰਿਹੈ 'ਲੰਗਰ' 
Published : May 2, 2021, 7:08 am IST
Updated : May 2, 2021, 7:08 am IST
SHARE ARTICLE
image
image

ਕੋਰੋਨਾ ਮਹਾਂਮਾਰੀ 'ਚ ਸਰਦਾਰ ਜੀ ਗਲੀਆਂ 'ਚ ਚਲਾ ਰਿਹੈ 'ਲੰਗਰ' 


ਲੰਗਰ ਲੈਂਦੇ ਭਿਖਾਰੀ ਨੇ ਚੁਪਚਾਪ 25 ਹਜ਼ਾਰ ਰੁਪਏ ਲੰਗਰ ਲਈ ਦਾਨ ਕੀਤੇ

ਨਾਗਪੁਰ, 1 ਮਈ : ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਇਕ ਸਰਦਾਰ ਜੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਏ ਚਿੰਤਾਜਨਕ ਹਾਲਾਤ ਦੌਰਾਨ ਵੀ ਅਪਣੇ ਦੋ-ਪਹੀਆ ਵਾਹਨ 'ਤੇ ਗਲੀ-ਗਲੀ ਘੁੰਮ ਕੇ ਜ਼ਰੂਰਤਮੰਦ ਲੋਕਾਂ ਨੂੰ  ਮੁਫ਼ਤ ਭੋਜਨ ਪ੍ਰਦਾਨ ਕਰ ਰਹੇ ਹਨ | ਪੇਸ਼ੇ ਤੋਂ ਜੋਤਸ਼ੀ 41 ਸਾਲਾ ਜਮਸ਼ੇਦ ਸਿੰਘ ਕਪੂਰ ਲੰਗਰ ਸੇਵਾ ਤਹਿਤ ਰੋਜ਼ਾਨਾ ਦੁਪਹਿਰ 3 ਵਜੇ ਤੋਂ ਬਾਅਦ 5 ਘੰਟੇ ਤਕ ਸੈਂਕੜੇ ਲੋਕਾਂ ਨੂੰ  'ਦਾਲ ਖਿਚੜੀ' ਵੰਡਦੇ ਹਨ | 
'ਲੰਗਰ ਸੇਵਾ' ਲਿਖੀ ਟੀ-ਸ਼ਰਟ ਪਾ ਕੇ ਕਪੂਰ ਨੂੰ  ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਦਾਲ ਖਿਚੜੀ ਪਰੋਸਦੇ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ | ਉਨ੍ਹਾਂ ਦੇ ਦੋ-ਪਹੀਆ ਵਾਹਨ ਤੋਂ ਭੋਜਨ ਸਮੱਗਰੀ ਨਾਲ ਭਰਿਆ ਡਰਮ ਬੰਨਿ੍ਹਆ ਰਹਿੰਦਾ ਹੈ | ਲੰਗਰ ਦਾ ਸ਼ਾਬਦਿਕ ਅਰਥ ਹੈ ਭਾਈਚਾਰਕ ਰਸੋਈ ਅਤੇ ਇਸ ਦੇ ਤਹਿਤ ਗੁਰਦੁਆਰਿਆਂ ਵਿਚ ਰੋਜ਼ਾਨਾ ਲੰਗਰ ਵਰਤਾਇਆ ਜਾਂਦਾ ਹੈ | ਕਪੂਰ ਨੇ ਅਪਣੀ ਪਹਿਲ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਨਾਗਪੁਰ ਵਿਚ 2013 ਤੋਂ ਲੰਗਰ ਸੇਵਾ ਚਲਾ ਰਹੇ ਹਨ | ਕਪੂਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿਰਫ਼ ਕਮਜ਼ੋਰ ਅਤੇ ਗ਼ਰੀਬ ਲੋਕ ਲੰਗਰ ਲੈਂਦੇ ਸਨ ਪਰ ਮਹਾਂਮਾਰੀ ਅਤੇ ਪਾਬੰਦੀਆਂ ਦੇ ਚਲਦੇ ਛੋਟੇ ਰੈਸਟੋਰੈਂਟ ਬੰਦ ਹੋਣ ਕਾਰਨ ਹਰ ਤਰ੍ਹਾਂ ਦੇ ਲੋਕ ਇਸ ਸੇਵਾ ਦਾ ਲਾਭ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ  ਦਾਲ ਅਤੇ ਚੌਲ ਦਾਨ ਕਰ ਕੇ ਸਹਿਯੋਗ ਦਿੰਦੇ ਹਨ, ਤਾਂ ਕਿ ਉਹ ਲੋੜਵੰਦਾਂ ਦੀ ਸੇਵਾ ਜਾਰੀ ਰੱਖਣ |

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement