ਸਪੋਕਸਮੈਨ ਟੀ.ਵੀ. ਦੀ CM ਨਾਲ ਇੰਟਰਵਿਊ ਦੇ ਚਰਚੇ ਜਾਰੀ, ਸਿੱਧੂ ਨੇ ਇਸੇ ਆਧਾਰ ’ਤੇ ਮੁੜ ਸਾਧੇ ਨਿਸ਼ਾਨੇ
Published : May 2, 2021, 8:52 am IST
Updated : May 2, 2021, 8:52 am IST
SHARE ARTICLE
captain Amarinder Singh, Navjot Sidhu
captain Amarinder Singh, Navjot Sidhu

ਹੁਣ ਨਵਜੋਤ ਸਿੱਧੂ ਨੇ ਇਸੇ ਆਧਾਰ ’ਤੇ ਕੈਪਟਨ ਉਤੇ ਮੁੜ ਸਾਧੇ ਨਿਸ਼ਾਨੇ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਸਪੋਕਸਮੈਨ ਟੀ.ਵੀ. ਵਲੋਂ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਵਿਸ਼ੇਸ਼ ਇੰਟਰਵਿਊ ਦੋ ਦਿਨਾਂ ਬਾਅਦ ਵੀ ਲਗਾਤਾਰ ਚਰਚਾ ਵਿਚ ਹੈ। ਟੀ.ਵੀ. ਚੈਨਲ ਤੇ ਵੈਬ ਚੈਨਲ ਇਸ ਇੰਟਰਵਿਊ ਵਿਚ ਕੈਪਟਨ ਵਲੋਂ ਕੀਤੀਆਂ ਕੁੱਝ ਵਿਸ਼ੇਸ਼ ਟਿਪਣੀਆਂ ਨੂੰ ਲੈ ਕੇ ਲਗਾਤਾਰ ਪੈਨਲ ਚਰਚਾ ਕਰ ਰਹੇ ਹਨ। 

Captain Amarinder Singh, Nimrat Kaur Captain Amarinder Singh, Nimrat Kaur

ਨਵਜੋਤ ਸਿੱਧੂ ਨੇ ਵੀ ਇਕ ਦਿਨ ਦੀ ਚੁੱਪ ਬਾਅਦ ਮੁੜ ਸਪੋਕਸਮੈਨ ਦੀ ਇੰਟਰਵਿਊ ਨੂੰ ਆਧਾਰ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਮੁੜ ਸਿੱਧੇ ਨਿਸ਼ਾਨੇ ਸਾਧੇ ਹਨ। ਨਵਜੋਤ ਸਿੱਧੂ ਨੇ ਅੱਜ ਮੁੱਖ ਮੰਤਰੀ ’ਤੇ ਮੁੜ ਨਿਸ਼ਾਨੇ ਸਾਧਦਿਆਂ ਉਨ੍ਹਾਂ ਦੇ 2016 ਦੇ ਭਾਸ਼ਨ ਵਾਲੀ ਇਕ ਪੁਰਾਣੀ ਵੀਡੀਉ ਵੀ ਜਾਰੀ ਕੀਤੀ ਹੈ ਜਿਸ ਵਿਚ ਉਹ ਬਾਦਲ ਦਾ ਨਾਂ ਲੈ ਕੇ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਵਿਚ ਕਾਰਵਾਈ ਦੀ ਗੱਲ ਆਖ ਰਹੇ ਹਨ।

captain amarinder singhcaptain amarinder singh

ਇਸ ਨਾਲ ਹੀ ਉਨ੍ਹਾਂ ਕੈਪਟਨ ਵਲੋਂ ਹਾਲ ਵਿਚ ਹੀ ਸਪੋਕਸਮੈਨ ਟੀ.ਵੀ. ਲਾਲ ਮੁਲਾਕਾਤ ਵਿਚ ਕੀਤੀਆਂ ਟਿਪਣੀਆਂ ਦੀ ਵੀਡੀਉ ਵੀ ਜੋੜੀ ਹੈ, ਜਿਸ ਵਿਚ ਕੈਪਟਨ ਕਹਿ ਰਹੇ ਹਨ ਕਿ ਉਹ ਕਾਨੂੰਨ ਮੁਤਾਬਕ ਹੀ ਕੰਮ ਕਰਨਗੇ ਅਤੇ ਜੱਟਸ਼ਾਹੀ ਤਰੀਕੇ ਨਾਲ ਕੁੱਝ ਨਹੀਂ ਹੋ ਸਕਦਾ। ਇਸੇ ਦੌਰਾਨ ਨਵਜੋਤ ਸਿੱਧੂ ਨੇ ਅੱਜ ਸੁਨੀਲ ਜਾਖੜ ਨਾਲ ਅਪਣੀ 2018 ਦੀ ਪੁਰਾਣੀ ਵੀਡੀਉ ਟਵੀਟ ਕਰ ਕੇ ਜਾਰੀ ਕੀਤੀ ਹੈ।

ਇਹ ਸਿੱਧੂ ਵਲੋਂ ਬਾਦਲਾਂ ਨੂੰ ਪੰਥ ਵਿਚੋਂ ਛੇਕਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿਤੇ ਪੱਤਰ ਸਮੇਂ ਦੀ ਹੈ। ਇਸ ਵਿਚ ਜਾਖੜ ਵੀ ਸਿੱਧੂ ਦਾ ਪੂਰਾ ਸਮਰਥਨ ਕਰਦੇ ਦਿਖਾਈ ਦੇ ਰਹੇ ਹਨ। ਜਾਰੀ 2016 ਦੀ ਵੀਡੀਉ ਦੇ ਹਵਾਲੇ ਨਾਲ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ 2016 ਵਿਚ ਦਿਤਾ ਬਿਆਨ ਯਾਦ ਕਰਵਾਇਆ ਹੈ। ਸਿੱਧੂ ਨੇ ਕਿਹਾ ਹੈ ਕਿ ਵੱਡੇ-ਵੱਡੇ ਵਾਅਦੇ ਤਾਂ ਕੀਤੇ ਪਰ ਨਿਕਲਿਆ ਕੁੱਝ ਵੀ ਨਹੀਂ। ਦਰਅਸਲ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ 2016 ਅਤੇ 2021 ਦੀ ਆਡਿਟ ਕੀਤੀ ਹੋਈ ਵੀਡੀਉ ਸਾਂਝੀ ਕੀਤੀ ਹੈ।

Captain amarinder Singh and Navjot SidhuCaptain Amarinder Singh and Navjot Sidhu

2016 ਦੀ ਇਸ ਵੀਡੀਉ ਵਿਚ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਹਨ ਕਿ ਜੇਕਰ ਉਨ੍ਹਾਂ ਦੀ ਪੰਜਾਬ ਵਿਚ ਸਰਕਾਰ ਬਣਦੀ ਹੈ ਤਾਂ ਉਹ ਬਹਿਬਲ ਕਲਾਂ ਅਤੇ ਬੇਅਦਬੀ ਦੀ ਜਾਂਚ ਕਰਵਾਉਣਗੇ ਅਤੇ ਇਸ ਵਿਚ ਬਾਦਲ ਦੋਸ਼ੀ ਨਿਕਲਣਗੇ। ਮੁੱਖ ਮੰਤਰੀ ਆਖ ਰਹੇ ਹਨ ਕਿ ਬਾਦਲਾਂ ਨੇ ਬਰਗਾੜੀ ਵਿਚ ਗੋਲੀ ਚਲਵਾਈ ਸੀ ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਵੀਡੀਉ ਵਿਚ ਕੈਪਟਨ ਕਹਿ ਰਹੇ ਹਨ ਕਿ ਬਰਗਾੜੀ ’ਚ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਐਸ.ਪੀ. ਨੇ ਦਿਤਾ ਸੀ ਪਰ ਐਸ.ਪੀ. ਨੂੰ ਹੁਕਮ ਮੁੱਖ ਮੰਤਰੀ ਨੇ ਦਿਤਾ ਸੀ।

ਇਸ ਦੇ ਨਾਲ ਹੀ ਸਪੋਕਸਮੈਨ ਦੀ ਇੰਟਰਵਿਊ ਜੋੜੀ ਗਈ ਹੈ ਜਿਸ ਵਿਚ ਮੁੱਖ ਮੰਤਰੀ ਆਖ ਰਹੇ ਹਨ ਕਿ ਇਹ ਹੁਣ ਕਹਿਣ ਦੀਆਂ ਗੱਲਾਂ ਹਨ ਕਿ ਬਾਦਲਾਂ ਨੂੰ ਫੜ ਕੇ ਅੰਦਰ ਦੇ ਦਿਉ। ਉਹ ਇਸ ਤਰ੍ਹਾਂ ਕਿਸੇ ਨੂੰ ਫੜ ਕੇ ਅੰਦਰ ਕਰ ਸਕਦੇ ਹਨ। ਉਹ ਸਿਰਫ਼ ਸਿਟ ਟੀਮ ਬਣਾ ਸਕਦੇ ਹਨ ਕਿ ਪਰ ਸਿੱਟ ਦੇ ਕੰਮ ਵਿਚ ਦਖ਼ਲ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਟਵੀਟ ਵਿਚ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਾਈ ਕੋਰਟ ਦੇ ਜੱਜ ਨੂੰ ਨਹੀਂ ਚੁਣਿਆ, ਫ਼ੈਸਲੇ ਨੂੰ ਗ਼ਲਤ ਆਖਣਾ ਹੀ ਕਾਫ਼ੀ ਨਹੀਂ, ਨਾਕਾਮੀ ਸਰਕਾਰੀ ਕਾਰਜਕਾਰੀ ਅਥਾਰਟੀ ਦੀ ਹੈ। ਉਨ੍ਹਾਂ ਕਿਹਾ ਕਿ ਮੇਰਾ ਸਟੈਂਡ ਕਲ, ਅੱਜ ਅਤੇ ਆਉਣ ਵਾਲੇ ਕਲ ਨੂੰ ਵੀ ਇਹੀ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement