ਕੋਰੋਨਾ ਨੂੰ ਹਰਾਉਣ ਲਈ ਸਖ਼ਤ ਤਾਲਾਬੰਦੀ ਦੀ ਜ਼ਰੂਰਤ : ਏਮਜ਼ ਮੁਖੀ
Published : May 2, 2021, 11:55 pm IST
Updated : May 2, 2021, 11:55 pm IST
SHARE ARTICLE
image
image

ਕੋਰੋਨਾ ਨੂੰ ਹਰਾਉਣ ਲਈ ਸਖ਼ਤ ਤਾਲਾਬੰਦੀ ਦੀ ਜ਼ਰੂਰਤ : ਏਮਜ਼ ਮੁਖੀ

ਨਵੀਂ ਦਿੱਲੀ, 2 ਮਈ : ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸ ਵਿਚ ਏਮਜ਼ ਮੁਖੀ ਡਾ. ਰਣਦੀਪ ਗੁਲੇਰੀਆ ਨੇ ਇਕ ਇੰਟਰਵਿਊ ’ਚ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਹਰਾਉਣ ਲਈ ਸਖ਼ਤ ਤਾਲਾਬੰਦੀ ਦੀ ਜ਼ਰੂਰਤ ਹੈ, ਜਿਵੇਂ ਪਿਛਲੇ ਸਾਲ ਮਾਰਚ ’ਚ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਸਿਹਤ ਬਣਤਰ ‘ਸੀਮਾ ਤਕ ਖਿੱਚੀ ਹੋਈ’ ਹੈ ਅਤੇ 10 ਫ਼ੀ ਸਦੀ ਤੋਂ ਵੱਧ ਸਕਾਰਾਤਮਕ ਦਰਾਂ ਨਾਲ ਖੇਤਰਾਂ ’ਚ ਦੂਜੀ ਕੋਰੋਨਾ ਲਹਿਰ ਨੂੰ ਰੋਕਣ ਦੀ ਜ਼ਰੂਰਤ ਹੈ। 
ਡਾ. ਗੁਲੇਰੀਆ ਨੇ ਕਿਹਾ ਕਿ ਤੇਜ਼ ਗਤੀ ਨਾਲ ਫੈਲ ਰਹੇ ਵਾਇਰਸ ਨੂੰ ਰੋਕਣ ਲਈ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ ਸਮੇਤ ਕਈ ਸੂਬਿਆਂ ’ਚ ਰਾਤ ਦਾ ਕਰਫ਼ਿਊ ਅਤੇ ਵੀਕੈਂਡ ਤਾਲਾਬੰਦੀ ਲਗਾਈ ਗਈ ਹੈ ਪਰ ਇਥੇ ਜ਼ਿਆਦਾਤਰ ਅਸਰ ਸਾਬਤ ਨਹੀਂ ਹੋਏ। 
ਉਨ੍ਹਾਂ ਦਿੱਲੀ ’ਚ ਇਕ ਡਾਕਟਰ ਦੀ ਮੌਤ ਨੂੰ ਨਿਜੀ ਨੁਕਸਾਨ ਦੱਸਦੇ ਹੋਏ ਕਿਹਾ ਕਿ ਡਾ. ਆਰ.ਕੇ. ਹਿਮਥਾਨੀ ਉਨ੍ਹਾਂ 12 ਲੋਕਾਂ ’ਚੋਂ ਇਕ ਸਨ, ਜਿਨ੍ਹਾਂ ਨੇ ਬੱਤਰਾ ਹਸਪਤਾਲ ’ਚ ਆਕਸੀਜਨ ਦੀ ਘਾਟ ਹੋਣ ਤੋਂ ਬਾਅਦ ਦਮ ਤੋੜਿਆ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਇਕ ਨਿਜੀ ਨੁਕਸਾਨ ਸੀ, ਕਿਉਂਕਿ ਮੈਂ ਉਨ੍ਹਾਂ ਨੂੰ ਵਿਦਿਆਰਥੀ ਦਿਨਾਂ ਤੋਂ ਜਾਣਦਾ ਸੀ।
ਡਾ. ਗੁਲੇਰੀਆ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹਾ ਕਿਉਂ ਹੋ ਰਿਹਾ ਹੈ? ਕਿਉਂਕਿ ਲਗਾਤਾਰ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਸਾਨੂੰ ਇਸ ਗਿਣਤੀ ਨੂੰ ਹੇਠਾਂ ਲਿਆਉਣ ਲਈ ਹਮਲਾਵਰ ਤਰੀਕੇ ਨਾਲ ਕੰਮ ਕਰਨਾ ਹੋਵੇਗਾ। ਦੁਨੀਆ ’ਚ ਕੋਈ ਵੀ ਸਿਹਤ ਪ੍ਰਣਾਲੀ ਇਸ ਤਰ੍ਹਾਂ ਦੀ ਮਹਾਂਮਾਰੀ ਦਾ ਪ੍ਰਬੰਧਨ ਨਹੀਂ ਕਰ ਸਕਦੀ ਹੈ। ਸਖ਼ਤ ਪਾਬੰਦੀ ਜਾਂ ਫਿਰ ਤਾਲਾਬੰਦੀ ਜੋ ਵੀ ਉਹ ਕਰਨਾ ਚਾਹੀਦਾ।     (ਏਜੰਸੀ)
 

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement