ਹਰਿਆਣਾ ਵਿਚ ਮੁਕੰਮਲ ਤਾਲਾਬੰਦੀ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਪਾਬੰਦੀਆਂ ਸਖ਼ਤ ਕੀਤੀਆਂ
Published : May 2, 2021, 11:57 pm IST
Updated : May 2, 2021, 11:57 pm IST
SHARE ARTICLE
image
image

ਹਰਿਆਣਾ ਵਿਚ ਮੁਕੰਮਲ ਤਾਲਾਬੰਦੀ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਪਾਬੰਦੀਆਂ ਸਖ਼ਤ ਕੀਤੀਆਂ

ਬਾਹਰਲੇ ਗੁਆਂਢੀ ਰਾਜ ਤੋਂ ਆਉਣ ਵਾਲਿਆਂ ਲਈ ਨੈਗੇਟਿਵ ਰੀਪੋਰਟ ਤੇ ਵੈਕਸੀਨੇਸ਼ਨ ਸਰਟੀਫ਼ੀਕੇਟ ਜ਼ਰੂਰੀ

ਚੰਡੀਗੜ੍ਹ, 2 ਮਈ (ਗੁਰਉਪਦੇਸ਼ ਭੁੱਲਰ): ਹਰਿਆਣਾ ਸਰਕਾਰ ਵਲੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਕ ਹਫ਼ਤੇ ਦੀ ਮੁਕੰਮਲ ਤਾਲਾਬੰਦੀ 3 ਮਈ ਤੋਂ ਕਰ ਦੇਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਪਹਿਲਾਂ ਲਾਗੂ ਪਾਬੰਦੀਆਂ ਵਿਚ ਸੋਧ ਕਰਦਿਆਂ ਹੁਣ ਹੋਰ ਸਖ਼ਤੀ ਵਾਲੀਆਂ ਨਵੀਆਂ ਪਾਬੰਦੀਆਂ ਦੇ ਹੁਕਮ ਜਾਰੀ ਕਰ ਦਿਤੇ ਹਨ। ਇਹ ਪਾਬੰਦੀਆਂ 15 ਮਈ ਤਕ ਲਾਗੂ ਹੋਣਗੀਆਂ। ਪਾਬੰਦੀਆਂ ਦੇ ਨਵੇਂ ਸੋਧੇ ਹੋਏ ਹੁਕਮ ਗ੍ਰਹਿ ਵਿਭਾਗ ਵਲੋਂ ਜਾਰੀ ਕੀਤੇ ਗਏ ਹਨ। ਇਨ੍ਹਾਂ ਪਾਬੰਦੀਆਂ ਤਹਿਤ ਨਾਲ ਲਗਦੇ ਸੂਬਿਆਂ ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿਚ ਦਾਖ਼ਲ ਹੋਣ ਵਾਲੇ ਲੋਕਾਂ ਨੂੰ 72 ਘੰਟੇ ਦੇ ਸਮੇਂ ਪਹਿਲਾਂ ਦੀ ਨੈਗੇਟਿਵ ਰੀਪੋਰਟ ਅਤੇ ਵੈਕਸੀਨੇਸ਼ਨ ਦਾ 
ਸਰਟੀਫ਼ੀਕੇਟ ਦਿਖਾਉਣਾ ਜ਼ਰੂਰੀ ਹੋਵੇਗਾ। ਪਿੰਡਾਂ ਵਿਚ ਲੋਕਾਂ ਨੂੰ ਠੀਕਰੀ ਪਹਿਰੇ ਲਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਧਾਰਮਕ ਸਥਾਨ ਸ਼ਾਮ 6 ਵਜੇ ਬੰਦ ਕਰਨ ਦੇ ਹੁਕਮ ਦਿਤੇ ਗਏ। 
ਸਰਕਾਰੀ ਦਫ਼ਤਰਾਂ ਵਿਚ 50 ਫ਼ੀ ਸਦੀ ਮੁਲਾਜ਼ਮਾਂ ਨਾਲ ਕੰਮ ਕਰਨ ਦੀ ਹਦਾਇਤ ਜਾਰੀ ਕੀਤੀ। ਨਵੀਆਂ ਹਦਾਇਤਾਂ ਮੁਤਾਬਕ ਕਿਸੇ ਤਰ੍ਹਾਂ ਦੀ ਰੈਲੀ, ਇਕੱਠ ਤੇ ਸਮਾਜਕ ਜਾਂ ਧਾਰਮਕ ਇਕੱਠ ਕਰਨ ’ਤੇ ਰੋਕ ਲਾਉਂਦਿਆਂ ਜ਼ਿਲ੍ਹਾ ਅਧਿਕਾਰੀਆਂ ਨੂੰ ਸਖ਼ਤੀ ਨਾਲ ਹੁਕਮ ਲਾਗੂ ਕਰਨ ਲਈ ਕਿਹਾ ਗਿਆ ਹੈ। ਕਿਸਾਨਾਂ ਨੂੰ ਵੀ ਟੋਲ ਪਲਾਜ਼ੇ ਆਦਿ ’ਤੇ ਦਿਤੇ ਜਾ ਰਹੇ ਧਰਨਿਆਂ ਵਿਚ ਬਹੁਤੀ ਭੀੜ ਨਾ ਕਰਨ ਤੇ ਕੋਰੋਨਾ ਦੇ ਨਿਯਮ ਪਾਲਨ ਕਰਨ ਦੀ ਹਦਾਇਤ ਕੀਤੀ ਗਈ ਹੈ। ਜ਼ਰੂਰੀ ਵਸਤਾਂ ਨੂੰ ਛੱਡ ਹੋਰ ਸੱਭ ਦੁਕਾਨਾਂ 5 ਵਜੇ ਬੰਦ ਕਰਨ ਤੇ ਨਾਈਟ ਕਰਫ਼ਿਊ 6 ਵਜੇ ਤੋਂ ਲਾਉਣ ਦੀ ਹਦਾਇਤ ਸਖ਼ਤੀ ਨਾਲ ਲਾਗੂ ਕਰਨ ਲਈ ਹੁਕਮ ਦਿਤੇ ਹਨ। 
ਸਿਰਫ਼ ਕੈਮਿਸਟ ਦੁਕਾਨਾਂ, ਦੁੱਧ, ਬਰੈਡ, ਸਬਜ਼ੀਆਂ, ਫਲ, ਡੇਅਰੀ ਤੇ ਪੋਲਟਰੀ ਪਦਾਰਥਾਂ ਨੂੰ ਛੋਟ ਦਿਤੀ ਗਈ ਹੈ। ਮੈਡੀਕਲ ਲੈਬਾਰਟਰੀਆਂ ਤੇ ਨਰਸਿੰਗ ਹੋਮ ’ਤੇ ਵੀ ਕੋਈ ਰੋਕ ਨਹੀਂ ਹੋਵੇਗੀ। ਮੋਟਰਸਾਈਕਲ ਸਕੂਟਰ ਤੇ ਦੋਹਰੀ ਸਵਾਰੀ ’ਤੇ ਰੋਕ ਰਹੇਗੀ। ਸਿਰਫ਼ ਇਕੋ ਘਰ ਵਿਚ ਰਹਿਣ ਵਾਲੇ ਪ੍ਰਵਾਰਕ ਮੈਂਬਰ ਨੂੰ ਛੋਟ ਹੈ। ਬਾਕੀ ਵਾਹਨਾਂ, ਬਸਾਂ ਤੇ ਟੈਕਸੀਆਂ ਵਿਚ 50 ਫ਼ੀ ਸਦੀ ਯਾਤਰਾ ਹੀ ਬੈਠ ਸਕਣਗੇ। ਵਿਆਹ, ਅੰਤਮ ਸਸਕਾਰ ਵਿਚ 10 ਤੋਂ ਵੱਧ ਵਿਅਕਤੀਆਂ ਨੂੰ ਆਗਿਆ ਨਹੀਂ। ਰੇਹੜੀਆਂ ਤੇ ਹੋਰ ਘਰੇ ਸਪਲਾਈ ਕਰਨ ਵਾਲੇ ਵਿਅਕਤੀਆਂ ਲਈ ਆਰ.ਟੀ.ਪੀ.ਸੀ.ਆਰ. ਟੈਸਟ ਜ਼ਰੂਰੀ ਹੋਵੇਗਾ। 

ਡੱਬੀ
ਹਰਿਆਣਾ ਵਿਚ ਮੁਕੰਮਲ ਤਾਲਾਬੰਦੀ ਲਾਗੂ
ਕੋਰੋਨਾ ਕੇਸਾਂ ਦੇ ਤੇਜ਼ੀ ਨਾਲ ਵਧਣ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਸੂਬੇ ਵਿਚ 3 ਮਈ ਤੋਂ 9 ਮਈ ਤਕ ਮੁਕੰਮਲ ਤਾਲਾਬੰਦੀ ਲਾਗੂ ਕਰ ਦਿਤੀ ਹੈ। ਇਹ ਜਾਣਕਾਰੀ ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵਿਟ ਰਾਹੀਂ ਦਿਤੀ ਅਤੇ ਬਾਅਦ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਬਾਰੇ ਐਲਾਨ ਕਰ ਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿਤੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 9 ਜ਼ਿਲ੍ਹਿਆਂ ਵਿਚ ਹਫ਼ਤਾਵਾਰੀ ਤਾਲਾਬੰਦੀ ਕੀਤੀ ਗਈ ਸੀ। ਹਰਿਆਣਾ ਵਿਚ ਰੋਜ਼ਾਨਾ 13 ਹਜ਼ਾਰ ਤੋਂ ਵੱਧ ਪਾਜ਼ੇਟਿਵ ਮਾਮਲੇ ਆ ਰਹੇ ਹਨ ਜਿਸ ਕਾਰਨ ਸਰਕਾਰ ਨੇ ਮੁਕੰਮਲ ਤਾਲਾਬੰਦੀ ਕੀਤੀ ਹੈ।

SHARE ARTICLE

ਏਜੰਸੀ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement