ਕਣਕ ਦੇ ਨਾੜ ਨੂੰ  ਲਾਈ ਅੱਗ ਕਾਰਨ ਸੜਕ 'ਤੇ ਚਲਦੀ ਕਾਰ ਸੜੀ
Published : May 2, 2022, 12:59 am IST
Updated : May 2, 2022, 12:59 am IST
SHARE ARTICLE
image
image

ਕਣਕ ਦੇ ਨਾੜ ਨੂੰ  ਲਾਈ ਅੱਗ ਕਾਰਨ ਸੜਕ 'ਤੇ ਚਲਦੀ ਕਾਰ ਸੜੀ


ਬਟਾਲਾ, 1 ਮਈ (ਰਮੇਸ਼ ਬਹਿਲ, ਹਰਪ੍ਰੀਤ ਰੰਧਾਵਾ) : ਬੀਤੀ ਰਾਤ ਥਾਣਾ ਰੰਗੜ ਨੰਗਲ ਦੇ ਅਧੀਨ ਆਉਂਦੇ ਪਿੰਡ ਨੱਤ ਦੇ ਕੋਲ ਖੇਤਾਂ ਵਿਚ ਕਣਕ ਦੇ ਨਾੜ ਨੂੰ  ਲੱਗੀ ਅੱਗ ਨੇ ਇੰਨਾ ਭਿਆਨਕ ਰੂਪ ਲੈ ਲਿਆ ਕੇ ਬਟਾਲਾ ਤੋਂ ਜਲੰਧਰ ਰੋਡ 'ਤੇ ਜਾ ਰਹੀ ਚਲਦੀ ਕਾਰ ਨੂੰ ਅਪਣੀ ਲਪੇਟ ਵਿਚ ਲੈ  ਲਿਆ, ਕਾਰ ਚਾਲਕ ਅਪਣੀ ਜਾਨ ਬਚਾਉਣ ਵਿਚ ਸਫ਼ਲ ਹੋਇਆ |
ਮੌਕੇ 'ਤੇ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਕਾਰ ਚਾਲਕ ਨੂੰ ਐਂਬੂਲੈਸ ਵਿਚ ਤੁਰਤ ਹਸਪਤਾਲ ਭੇਜ ਦਿਤਾ ਗਿਆ ਪਰ ਅੱਗ ਦੀ ਲਪੇਟ ਵਿਚ ਆਈ ਕਾਰ ਬੁਰੀ ਤਰ੍ਹਾਂ ਸੜ ਗਈ | ਖੇਤਾਂ ਵਿਚ ਲੱਗੀ ਅੱਗ ਇੰਨੀ ਭਿਆਨਕ ਸੀ ਇਹ ਆਸ-ਪਾਸ ਦੇ ਕਈ ਪਿੰਡਾਂ ਵਿਚ ਫੈਲ ਗਈ ਅਤੇ ਪਿੰਡ ਨੱਤ ਵਿਚ ਇਕ ਪੋਲਟਰੀਫ਼ਾਰਮ ਨੂੰ ਵੀ ਅਪਣੀ ਲਪੇਟ ਵਿਚ ਲੈ ਲਿਆ | ਇਸ ਘਟਨਾ ਦਾ ਪਤਾ ਲੱਗਣ 'ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਤਫਾਕ ਤੁਰਤ ਉੱਚ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚੇ | ਫਾਇਰਬ੍ਰਗੇਡ ਦੇ ਅਮਲੇ ਵਲੋਂ ਕੁੱਝ ਸਮੇਂ ਵਿਚ ਹੀ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ | ਇਸ ਸਮੇਂ ਵੇਖਣ ਵਾਲੀ ਗੱਲ ਇਹ ਰਹੀ ਕਿ ਮੌਕੇ 'ਤੇ ਪਹੁੰਚੇ ਪ੍ਰਸ਼ਾਸਨ ਦੇ ਅਧਿਕਾਰੀ ਨਾਇਬ ਤਹਿਸੀਲਦਾਰ ਸ੍ਰੀ ਹਰਗੋਬਿੰਦਪੁਰ ਰਤਨਜੀਤ ਸਿੰਘ ਖੁਲਰ ਫਾਇਰਬ੍ਰਗੇਡ ਦਾ ਪਾਣੀ ਵਾਲਾ ਪਾਈਪ ਨਾਲ ਖ਼ੁਦ ਅੱਗ ਬੁਝਾਉਂਦੇ ਨਜ਼ਰ ਆਏ ਸਨ | ਮੌਕੇ 'ਤੇ ਪਹੁੰਚੇ ਪ੍ਰਸ਼ਾਸਨ ਅਧਿਕਾਰੀ ਨਾਇਬ ਤਹਿਸੀਲਦਾਰ ਬਟਾਲਾ ਮੈਡਿਮ ਅਰਚਨਾ ਸ਼ਰਮਾ ਤੇ ਐਸ.ਐਚ.ਓ. ਰੰਗੜ ਨੰਗਲ ਮਨਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕੀ ਅਜੇ ਤਕ ਇਹ ਪਤਾ ਨਹੀਂ ਚਲਿਆ ਕੇ ਇਹ ਅੱਗ ਕਿਸ ਵਿਅਕਤੀ ਲਗਾਈ ਹੈ? ਪੁਲਿਸ ਜਾਂਚ ਵਿਚ ਜੋ ਵੀ ਵਿਅਕਤੀ ਦੋੋਸ਼ੀ ਪਾਇਆ ਜਾਂਦਾ ਹੈ | ਉਸ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕਰ ਦਿਤੀ ਜਾਵੇਗੀ | ਇਸ ਮੌਕੇ ਬਲਜੀਤ ਸਿੰਘ ਗੁਰਾਇਆ ਕਾਨਗੋ, ਅਜੇ ਪਟਵਾਰੀ, ਵਿਪਨ ਸ਼ਰਮਾ ਪਟਵਾਰੀ ਆਦਿ ਪ੍ਰਸ਼ਾਸਨ ਅਧਿਕਾਰੀ ਹਾਜ਼ਰ ਸਨ |
Photo: 2TL04
ਸੜ ਕੇ ਸੁਆਹ ਹੋਈ ਕਾਰ ਦਾ ਦਿ੍ਸ਼ | 
 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement