
ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ, ਜਿਸ ਵਿੱਚ ਦੋਨਾਲੀ ਬੰਦੂਕਾਂ 12 ਬੋਰ 30 ਬੋਰ 315 ਬੋਰ ਆਦਿ ਅਤੇ ਕਾਰਤੂਸ ਵੀ ਬਰਾਮਦ ਹਨ
ਸ੍ਰੀ ਅਨੰਦਪੁਰ ਸਾਹਿਬ : ਸਥਾਨਕ ਪੁਲਿਸ ਨੇ 7 ਵਿਅਕਤੀਆਂ ਨੂੰ ਕਾਬੂ ਕਰਕੇ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ, ਜਿਸ ਵਿੱਚ ਦੋਨਾਲੀ ਬੰਦੂਕਾਂ 12 ਬੋਰ 30 ਬੋਰ 315 ਬੋਰ ਆਦਿ ਅਤੇ ਕਾਰਤੂਸ ਵੀ ਬਰਾਮਦ ਹਨ। ਥਾਣਾ ਮੁਖੀ ਸਿਮਰਨਜੀਤ ਸਿੰਘ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਗੱਡੀ ਨੰਬਰ PB08 CR 2205 ਵਿੱਚ ਕੁਝ ਵਿਅਕਤੀ ਹਥਿਆਰ ਲੈ ਕੇ ਜਾ ਰਹੇ ਹਨ।
photo
ਇਹ ਵਿਅਕਤੀ ਗੱਡੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਮੌਜੂਦ ਇਕ ਡੇਰੇ ਦੇ ਕੋਲ ਘੁੰਮ ਰਹੇ ਹਨ। ਪੁਲਿਸ ਨੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ, ਜਿਨ੍ਹਾ ਪਾਸੋਂ ਅਸਲਾ ਬਰਾਮਦ ਹੋਇਆ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
Punjab Police
ਇਸ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ 'ਤੇ 25-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਉਕਤ ਫੜੇ ਗਏ ਵਿਅਕਤੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਰਿਮਾਂਡ ਦੀ ਮੰਗ ਕੀਤ ਗਈ। ਖਬਰ ਲਿਖਣੇ ਤੱਕ ਕੋਰਟ ਨੇ ਕੋਈ ਆਰਡਰ ਨਹੀਂ ਕੀਤੇ ਅਤੇ ਫ਼ੈਸਲਾ ਰਾਖਵਾਂ ਰੱਖਿਆ ਹੋਇਆ ਹੈ।