ਅਟਾਰੀ-ਵਾਹਗਾ ਸਾਂਝੀ ਚੈਕਪੋਸਟ 'ਤੇ ਲਹਿਰਾਇਆ ਜਾਵੇਗਾ ਭਾਰਤ ਦਾ ਸਭ ਤੋਂ ਉੱਚਾ 418 ਫੁੱਟ ਦਾ ਤਿਰੰਗਾ

By : KOMALJEET

Published : May 2, 2023, 2:43 pm IST
Updated : May 2, 2023, 2:43 pm IST
SHARE ARTICLE
Representational Image
Representational Image

-ਪਾਕਿਸਤਾਨ ਦੇ ਰਾਸ਼ਟਰੀ ਝੰਡੇ ਤੋਂ ਹੋਵੇਗਾ 18 ਫੁੱਟ ਉੱਚਾ, ਖ਼ਰਾਬ ਮੌਸਮ ਦੀ ਮਾਰ ਵੀ ਝੱਲ ਸਕੇਗਾ

- 3.5 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁਕੰਮਲ ਹੋਇਆ ਹੈ ਇਹ ਤਿਰੰਗਾ ਪ੍ਰੋਜੈਕਟ 

ਅੰਮ੍ਰਿਤਸਰ : ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਜਲਦ ਹੀ ਅਟਾਰੀ ਸਰਹੱਦ 'ਤੇ ਲਹਿਰਾਇਆ ਜਾਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਅਟਾਰੀ-ਵਾਹਗਾ ਸਾਂਝੀ ਚੈਕਪੋਸਟ 'ਤੇ 418 ਫੁੱਟ ਉੱਚਾ ਰਾਸ਼ਟਰੀ ਝੰਡਾ ਸਥਾਪਤ ਕੀਤਾ ਜਾ ਰਿਹਾ ਹੈ। ਇਹ ਤਿਰੰਗਾ ਪਾਕਿਸਤਾਨ ਦੇ ਰਾਸ਼ਟਰੀ ਝੰਡੇ (ਪਾਕਿਸਤਾਨੀ ਪਰਚਮ-ਏ-ਸਿਤਾਰਾ-ਓ-ਹਿਲਾਲ) ਤੋਂ 18 ਫੁੱਟ ਉੱਚਾ ਹੋਵੇਗਾ।

ਦਸਣਯੋਗ ਹੈ ਕਿ ਇਸ ਸਮੇਂ ਚੈੱਕ ਪੋਸਟ 'ਤੇ 360 ਫੁੱਟ ਉੱਚਾ ਤਿਰੰਗਾ ਲਹਿਰਾਇਆ ਗਿਆ ਹੈ ਅਤੇ ਇਸ ਨੂੰ ਮਾਰਚ 2017 'ਚ ਲਗਾਇਆ ਗਿਆ ਸੀ। ਇਸ 120x80 ਫੁੱਟ ਵੱਡੇ ਝੰਡੇ ਦਾ ਭਾਰ ਲਗਭਗ 55 ਟਨ ਹੈ। ਦੋਵਾਂ ਦੇਸ਼ਾਂ ਵਿਚਾਲੇ ਇਹ ‘ਝੰਡਾ ਯੁੱਧ’ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਪਾਕਿਸਤਾਨ ਨੇ ਆਪਣੇ ਪਾਸੇ ਲਗਪਗ 400 ਫੁੱਟ ਉੱਚਾ ਝੰਡਾ ਸਥਾਪਤ ਕੀਤਾ ਸੀ।

ਜਾਣਕਾਰੀ ਅਨੁਸਾਰ ਇਸ ਤਿਰੰਗੇ ਪ੍ਰੋਜੈਕਟ ਦੀ ਲਾਗਤ 3.5 ਕਰੋੜ ਰੁਪਏ ਤੋਂ ਵੱਧ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਇਹ ਮਾਮਲਾ ਭਾਰਤ ਦੇ ਨੈਸ਼ਨਲ ਹਾਈਵੇਜ਼ ਅਥਾਰਟੀਜ਼ (ਐਨ.ਐਚ.ਏ.ਆਈ.) ਦੇ ਮੰਤਰਾਲੇ ਕੋਲ ਚੁਕਿਆ ਗਿਆ ਸੀ। ਦਸਿਆ ਜਾ ਰਿਹਾ ਹੈ ਕਿ ਇਹ ਪ੍ਰੋਜੈਕਟ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਚਾਲੂ ਮਹੀਨੇ ਵਿਚ ਇਸ ਦੇ ਖੋਲ੍ਹੇ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ: IPL 2023: ਵਿਰਾਟ ਕੋਹਲੀ ਤੇ ਗੌਤਮ ਗੰਭੀਰ 'ਚ ਹੋਏ ਵਿਵਾਦ 'ਤੇ BCCI ਦਾ ਸਖ਼ਤ ਐਕਸ਼ਨ, ਦੋਹਾਂ ਨੂੰ ਲਗਾਇਆ ਮੈਚ ਫ਼ੀਸ ਦਾ 100 ਫ਼ੀ ਸਦੀ ਜੁਰਮਾਨਾ

NHAI ਦੇ ਇੰਜੀਨੀਅਰ-ਇੰਚਾਰਜ ਯੋਗੇਸ਼ ਯਾਦਵ ਨੇ ਪੁਸ਼ਟੀ ਕੀਤੀ ਕਿ ਤਿਰੰਗਾ ਦੇਸ਼ ਦਾ ਸਭ ਤੋਂ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਡਾਇਰੈਕਟਰ ਸੁਨੀਲ ਯਾਦਵ ਦੀ ਨਿਗਰਾਨੀ ਹੇਠ ਮੁਕੰਮਲ ਹੋ ਰਿਹਾ ਹੈ ਅਤੇ ਹਰ ਮਿੰਟ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਕੌਮੀ ਝੰਡੇ ਦੀ ਸਥਾਪਨਾ ਲਈ ਵਿਸ਼ੇਸ਼ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਇਹ ਖ਼ਰਾਬ ਮੌਸਮ ਦੀ ਮਾਰ ਵੀ ਝੱਲ ਸਕੇਗਾ। ਸਾਂਸਦ ਔਜਲਾ ਮੁਤਾਬਕ ਉਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਆਮ ਤੌਰ 'ਤੇ ਪੈਰਾਸ਼ੂਟ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਨਾਲ ਇਸ ਤਿਰੰਗੇ ਨੂੰ ਅੰਤਿਮ ਰੂਪ ਦਿਤਾ ਗਿਆ ਹੈ। ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਥਾਪਤ ਝੰਡੇ ਦਾ ਕੱਪੜਾ ਹਵਾ ਦੇ ਦਬਾਅ ਕਾਰਨ ਫਟ ਗਿਆ ਸੀ ।

Location: India, Punjab, Amritsar

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement