
ਗੇਂਦਬਾਜ਼ ਨਵੀਨ-ਉਲ-ਹੱਕ ਨੂੰ ਵੀ ਜੁਰਮਾਨੇ ਵਜੋਂ ਦੇਣਾ ਪਵੇਗਾ ਮੈਚ ਫ਼ੀਸ ਦਾ 50% ਹਿੱਸਾ
IPL ਦੇ ਨਿਯਮਾਂ ਦੀ ਉਲੰਘਣਾ ਤਹਿਤ ਹੋਈ ਕਾਰਵਾਈ
ਨਵੀਂ ਦਿੱਲੀ : ਲਖਨਊ ਦੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ 'ਚ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਵਿਚਾਲੇ ਮੈਚ ਤੋਂ ਬਾਅਦ ਹੋਏ ਝਗੜੇ ਦੇ ਮਾਮਲੇ 'ਚ ਬੀਸੀਸੀਆਈ ਨੇ ਹੁਣ ਕਾਰਵਾਈ ਕੀਤੀ ਹੈ। ਲਖਨਊ 'ਚ ਆਈ.ਪੀ.ਐਲ. ਮੈਚ 'ਚ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੀ ਤਕਰਾਰ ਇਕ ਵਾਰ ਫਿਰ ਦੇਖਣ ਨੂੰ ਮਿਲੀ। ਦੋਵੇਂ ਇਕ ਦੂਜੇ ਦੇ ਸਾਹਮਣੇ ਆ ਗਏ। 5 ਮਿੰਟ ਤਕ ਬਹਿਸ ਹੋਈ। ਮਾਮਲਾ ਇੰਨਾ ਵੱਧ ਗਿਆ ਕਿ ਐਲ.ਐਸ.ਜੀ. ਦੇ ਕਪਤਾਨ ਕੇ.ਐਲ. ਰਾਹੁਲ ਅਤੇ ਸੀਨੀਅਰ ਖਿਡਾਰੀ ਅਮਿਤ ਮਿਸ਼ਰਾ ਨੂੰ ਦਖ਼ਲ ਦੇਣਾ ਪਿਆ। ਇਸ ਤੋਂ ਬਾਅਦ ਵੀ ਕੋਹਲੀ ਅਤੇ ਗੰਭੀਰ ਇਕ ਦੂਜੇ ਤੋਂ ਨਾਰਾਜ਼ ਨਜ਼ਰ ਆਏ। ਇਸ ਤੋਂ ਪਹਿਲਾਂ 2013 'ਚ ਵੀ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋਈ ਸੀ।
ਮੈਚ ਦੌਰਾਨ ਵਿਰਾਟ ਨੇ ਜੁੱਤੀ ਦਿਖਾ ਕੇ ਨਵੀਨ-ਉਲ-ਹੱਕ ਨੂੰ ਵੀ ਸਲੇਜ ਕੀਤੀ। ਵਿਵਾਦ ਦੇ ਬਾਅਦ,ਗੌਤਮ ਗੰਭੀਰ ਅਤੇ ਰੌਇਲ ਚੈਲੇਂਜਰ ਬੈਂਗਲੁਰੂ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਆਈ.ਪੀ.ਐਲ. ਕੋਡ ਆਫ਼ ਕੰਡਕਟ ਦੀ ਉਲੰਘਣਾ ਕਰਨ ਲਈ ਉਨ੍ਹਾਂ ਦੀ ਮੈਚ ਫ਼ੀਸ ਦਾ 100 ਫ਼ੀ ਸਦੀ ਜੁਰਮਾਨਾ ਲਗਾਇਆ ਗਿਆ ਸੀ। ਐਲ.ਐਸ.ਜੀ. ਗੇਂਦਬਾਜ਼ ਨਵੀਨ-ਉਲ-ਹੱਕ 'ਤੇ ਵੀ ਮੈਚ ਫ਼ੀਸ ਦਾ 50% ਜੁਰਮਾਨਾ ਲਗਾਇਆ ਗਿਆ ਹੈ। ਗੌਤਮ ਗੰਭੀਰ, ਕੋਹਲੀ ਅਤੇ ਨਵੀਨ ਨੇ ਆਪਣੀ ਗ਼ਲਤੀ ਮੰਨ ਲਈ ਹੈ।
ਵਿਰਾਟ ਕੋਹਲੀ ਅਤੇ ਨਵੀਨ-ਉਲ-ਹੱਕ ਵਿਚਾਲੇ ਮੈਚ ਤੋਂ ਬਾਅਦ ਹੱਥ ਮਿਲਾਉਣ ਦੀ ਪਰੰਪਰਾ ਦੌਰਾਨ ਵਿਵਾਦ ਸ਼ੁਰੂ ਹੋਇਆ ਸੀ। ਅਫ਼ਗ਼ਾਨਿਸਤਾਨ ਦੇ ਗੇਂਦਬਾਜ਼ ਨੇ ਵਿਰਾਟ ਨੂੰ ਕੁਝ ਕਿਹਾ ਸੀ ਜੋ ਲੜਾਈ 'ਚ ਬਦਲ ਗਿਆ। ਉਸ ਸਮੇਂ ਮਾਮਲਾ ਸ਼ਾਂਤ ਹੋ ਗਿਆ। ਕੁਝ ਸਮੇਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਓਪਨਰ ਕਾਇਲ ਮੇਅਰਸ ਨੂੰ ਵਿਰਾਟ ਨਾਲ ਘੁੰਮਦੇ ਦੇਖਿਆ ਗਿਆ। ਜਦੋਂ ਵਿਰਾਟ ਅਤੇ ਮੇਇਰਸ ਵਿਚਾਲੇ ਵਿਵਾਦ ਵਧਿਆ ਤਾਂ ਗੌਤਮ ਗੰਭੀਰ ਉੱਥੇ ਪਹੁੰਚ ਗਏ। ਉਸ ਦਾ ਹੱਥ ਫੜ ਕੇ ਉਥੋਂ ਬੈਟਰ ਲੈ ਗਿਆ। ਬਾਅਦ ਵਿਚ ਵਿਰਾਟ ਅਤੇ ਗੰਭੀਰ ਇਕ ਦੂਜੇ ਨਾਲ ਲੜਦੇ ਨਜ਼ਰ ਆਏ।