Punjab news :ਹੜ੍ਹ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਰਾਜਪਾਲ ਪੰਜਾਬ ਨੂੰ ਗੁਹਾਰ

By : BALJINDERK

Published : May 2, 2024, 5:56 pm IST
Updated : May 2, 2024, 5:56 pm IST
SHARE ARTICLE
ਰਾਜਪਾਲ ਬਨਵਾਰੀ ਲਾਲ ਪੁਰੋਹਤ ਨੂੰ ਹੜ੍ਹ ਪੀੜਤ ਮੰਗ ਪੱਤਰ ਦਿੰਦੇ ਹੋਏ  
ਰਾਜਪਾਲ ਬਨਵਾਰੀ ਲਾਲ ਪੁਰੋਹਤ ਨੂੰ ਹੜ੍ਹ ਪੀੜਤ ਮੰਗ ਪੱਤਰ ਦਿੰਦੇ ਹੋਏ  

Punjab news :ਰਾਜਪਾਲ ਬਨਵਾਰੀ ਲਾਲ ਪੁਰੋਹਤ ਨੂੰ ਮਿਲੇ ਹੜ੍ਹ ਪੀੜਤ 

Punjab news : ਚੰਡੀਗੜ੍ਹ -ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆਦੀ ਅਗਵਾਈ ਹੇਠ ਪਿਛਲੇ ਸਾਲ ਸੂਬੇ ’ਚ ਆਏ ਹੜ੍ਹ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਤੇ ਹੋਰ ਮੰਗਾਂ ਲਈ ਸ਼ੁੱਕਰਵਾਰ ਕਰੀਬ 11 ਵਜੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਤ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ਉੱਤੇ ਮੁਲਾਕਾਤ ਕੀਤੀ।

aa

ਇਹ ਵੀ ਪੜੋ:New York News : ਅਮਰੀਕਾ 'ਚ ਪੁਲਿਸ ਨੇ ਸਕੂਲ ਦੇ ਬਾਹਰ ਵਿਦਿਆਰਥੀ ਨੂੰ ਮਾਰੀ ਗੋਲ਼ੀ

ਇਸ ਮੌਕੇ ਪ੍ਰਧਾਨ ਜਸਬੀਰ ਆਹਲੂਵਾਲੀਆ ਤੇ ਹੋਰ ਆਗੂਆਂ ਨੇ ਰਾਜਪਾਲ ਪੰਜਾਬ ਨੂੰ ਬੀਤੇ ਸਾਲ ਆਏ ਹੜ੍ਹਾਂ ਦੌਰਾਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਫ਼ਸਲਾਂ ਦੇ ਹੋਏ ਨੁਕਸਾਨ ਸਬੰਧੀ ਜਾਣਕਾਰੀ ਦਿੱਤੀ ਤੇ ਭਗਵੰਤ ਮਾਨ ਸਰਕਾਰ ਵੱਲੋਂ ਇਸ ਮਸਲੇ ਸਬੰਧੀ ਅਪਣਾਈ ਬੇਰੁਖੀ ਦਾ ਮਾਮਲਾ ਉਠਾਇਆ। 
ਪ੍ਰਧਾਨ ਆਹਲੂਵਾਲੀਆ ਨੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ’ਚ ਸ਼ਾਮਲ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਖੇਮਕਰਨ ਸਰਕਲ ਰਾਮ ਸਿੰਘ ਵਾਲਾ ਤਹਿਤ ਆਉਂਦੀਆਂ ਹੜ੍ਹ ਪ੍ਰਭਾਵਿਤ ਜ਼ਮੀਨਾਂ ਲਈ ਕੇਂਦਰ ਸਰਕਾਰ ਨੇ ਪ੍ਰਤੀ ਏਕੜ 6800 ਰੁਪਏ ਦੇ ਹਿਸਾਬ ਨਾਲ ਕੁੱਲ ਦੋ ਕਰੋੜ 60 ਲੱਖ ਰੁਪਏ ਮੁਆਵਜ਼ਾ ਭੇਜਿਆ ਹੈ।

ਇਹ ਵੀ ਪੜੋ:Shyam Rangeela : ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਚੋਣ ਲੜਨ ਦਾ 'ਸ਼ਿਆਮ ਰੰਗੀਲਾ ਨੇ ਕੀਤਾ ਐਲਾਨ

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਉਕਤ ਦੋ ਕਰੋੜ 60 ਲੱਖ ਰੁਪਏ ’ਚੋਂ ਸਿਰਫ਼ ਇਕ ਕਰੋੜ ਰੁਪਏ ਦਾ ਮੁਆਵਜ਼ਾ ਹੀ ਸਹੀ ਢੰਗ ਨਾਲ ਵੰਡਿਆ ਗਿਆ ਹੈ, ਜਦਕਿ ਇਕ ਕਰੋੜ 60 ਲੱਖ ਰੁਪਏ ਦਾ ਕੁਝ ਅਤਾ ਪਤਾ ਨਹੀਂ ਹੈ। ਕਿਸਾਨ ਆਗੂਆਂ ਨੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਤ ਤੋਂ ਮੰਗ ਕੀਤੀ ਕਿ ਇਸ 1 ਕਰੋੜ 60 ਲੱਖ ਰੁਪਏ ਦੇ ਮੁਆਵਜ਼ੇ ਦੇ ਕਥਿਤ ਘਪਲੇ ਦੀ ਸਰਕਾਰੀ ਏਜੰਸੀਆਂ ਜ਼ਰੀਏ ਜਾਂਚ ਕਰਵਾਈ ਜਾਵੇ, ਤਾਂ ਕਿ ਕਿਸਾਨਾਂ ਦੇ ਮੁਆਵਜ਼ੇ ਨੂੰ ਹੜੱਪਣ ਵਾਲੇ ਮੁਲਜ਼ਮ ਬੇਨਕਾਬ ਹੋ ਸਕਣ।

ਇਹ ਵੀ ਪੜੋ:Kapurthala News : ਨਿਊਜ਼ੀਲੈਂਡ 'ਚ ਪੰਜਾਬੀ ਕਬੱਡੀ ਖਿਡਾਰੀ ਨੂੰ ਮਿਲਿਆ ਬੈਸਟ ਰੇਡਰ ਦਾ ਖਿਤਾਬ 

ਇਸੇ ਤਰ੍ਹਾਂ ਪਿਛਲੇ ਸਾਲ ਆਏ ਹੜ੍ਹ ਉਪਰੰਤ ਫ਼ਸਲਾਂ ਦੇ ਨੁਕਸਾਨ ਸਬੰਧੀ ਕੇਂਦਰ ਸਰਕਾਰ ਵੱਲੋਂ ਆਏ ਪ੍ਰਪੋਜਲ ਕਿ ਖ਼ਰਾਬ ਹੋਈ ਫ਼ਸਲ ਦਾ 6800 ਰੁਪਏ ਪ੍ਰਤੀ ਏਕੜ, ਜ਼ਮੀਨੀ ਨੁਕਸਾਨ ਦਾ 47 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ, ਜ਼ਮੀਨਾਂ ’ਚ ਸਿਲਟ ਪੈਣ ਦਾ 7200 ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਕਿਹਾ ਗਿਆ ਸੀ, ਪਰ ਭਗਵੰਤ ਮਾਨ ਸਰਕਾਰ ਨੇ ਅਜੇ ਤਕ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੋਈ ਗਿਰਦਾਵਰੀ ਜਾਂ ਰਿਪੋਰਟ ਨਹੀਂ ਕੀਤੀ ਗਈ। ਇਸੇ ਤਰ੍ਹਾਂ ਪੰਜਾਬ੍ਹ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਐਲਾਨਿਆ ਗਿਆ 20 ਹਜ਼ਾਰ ਰੁਪਏ ਮੁਆਵਜ਼ਾ ਵੀ ਨਹੀਂ ਮਿਲਿਆ ਹੈ। ਇਸੇ ਤਰ੍ਹਾਂ ਦਰਿਆਵਾਂ ਦੀ ਮਾਰ ਹੇਠ ਆਏ ਰਕਬੇ ਦਾ 60 ਹਜ਼ਾਰ ਰੁਪਏ ਸਾਲਾਨਾ ਠੇਕੇ ਦਾ ਪ੍ਰਬੰਧ ਕਰਨ ਤੇ ਜ਼ਮੀਨਾਂ ’ਚ ਆਈ ਰੇਤ ਨੂੰ ਵੇਚਣ ਦਾ ਅਧਿਕਾਰ ਸੰਬੰਧਤ ਕਿਸਾਨਾਂ ਨੂੰ ਦੇਣ ਦੀ ਗੱਲ ਵੀ ਕਹੀ ਗਈ।

ਇਹ ਵੀ ਪੜੋ:Amritsar Central Jail News : ਅੰਮ੍ਰਿਤਸਰ ’ਚ ਕੇਂਦਰੀ ਜੇਲ੍ਹ ’ਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਲੈਬ ਟੈਕਨੀਸ਼ੀਅਨ ਗ੍ਰਿਫ਼ਤਾਰ  

ਇਸ ਮੌਕੇ ਪ੍ਰਧਾਨ ਜਸਬੀਰ ਆਲੂਵਾਲੀਆ ਤੇ ਹੋਰ ਆਗੂਆਂ ਨੇ ਰਾਜਪਾਲ ਪੰਜਾਬ ਤੋਂ ਮੰਗ ਕੀਤੀ ਕਿ ਹੜ੍ਹ ਨਾਲ ਨੁਕਸਾਨੀਆਂ ਫ਼ਸਲਾਂ ਨਾਲ ਸਬੰਧਿਤ ਕਿਸਾਨਾਂ ਦੇ ਸਮੁੱਚੇ ਕਰਜ਼ੇ ’ਤੇ ਵੀ ਲੀਕ ਮਾਰੀ ਜਾਵੇ, ਤਾਂ ਕਿ ਬਦਹਾਲੀ ਦੀ ਜ਼ਿੰਦਗੀ ’ਚ ਪਹੁੰਚ ਚੁੱਕੇ ਕਿਸਾਨ ਮੁੜ ਕੇ ਆਪਣੇ ਆਰਥਿਕਤਾ ਨੂੰ ਪੈਰਾਂ ਸਿਰ ਕਰ ਸਕਣ।
ਇਸ ਸਬੰਧੀ ਉਕਤ ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਹੜ੍ਹ ਦੇ ਪਾਣੀ ਨਾਲ ਨੁਕਸਾਨੇ ਘਰਾਂ ਤੇ ਮੋਟਰਾਂ ਦਾ ਮੁਆਵਜ਼ਾ ਵੀ ਫੌਰੀ ਤੌਰ ਉੱਤੇ ਦਿੱਤਾ ਜਾਵੇ, ਤਾਂ ਕਿ ਪ੍ਰਭਾਵਿਤ ਕਿਸਾਨ ਆਉਂਦੀ ਫ਼ਸਲ ਬੀਜਣ ਦੀ ਤਿਆਰੀ ਕਰ ਸਕਣ।

ਇਹ ਵੀ ਪੜੋ:Hoshiarpur News : ਹੁਸ਼ਿਆਰਪੁਰ ’ਚ ਵਿਅਕਤੀ ਦੀ ਲਾਸ਼ ਨਹਿਰ 'ਚ ਤੈਰਦੀ ਮਿਲੀ 

ਇਸ ਮੌਕੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਤ ਨੇ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਆਹਲੂਵਾਲੀਆ ਤੇ ਖਜ਼ਾਨਚੀ ਸੁਖਵੰਤ ਸਿੰਘ, ਸੰਯੁਕਤ ਸਕੱਤਰ ਪੰਜਾਬ ਤਰਲੋਚਨ ਸਿੰਘ, ਕਿਸਾਨ ਨੇਤਾ ਪਿੱਪਲ ਸਿੰਘ ਸ਼ੇਰੇਵਾਲਾ, ਸੁਰਜੀਤ ਸਿੰਘ, ਸ਼ਮਸ਼ੇਰ ਸਿੰਘ, ਬੇਅੰਤ ਸਿੰਘ, ਮਹਿਲ ਸਿੰਘ ਫਤਿਹਵਾਲਾ ਆਦਿ ਆਗੂਆਂ ਵੱਲੋਂ ਮੀਂਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਫ਼ਸਲੀ ਨੁਕਸਾਨ ਸਬੰਧੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਮੰਗ ਪੱਤਰ ਕੇਂਦਰ ਤੇ ਪੰਜਾਬ ਸਰਕਾਰ ਨੂੰ ਭੇਜ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

(For more news apart from Governor Banwari Lal Purohat met flood victims  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement