Ludhiana News: ਲੁਧਿਆਣਾ ਵਿਚ ਦੇਰ ਰਾਤ ਰਬੜ ਫੈਕਟਰੀ ਦਾ ਫਟਿਆ ਬੁਆਇਲਰ, ਇਕ ਕਾਮੇ ਦੀ ਮੌਕੇ 'ਤੇ ਹੋਈ ਮੌਤ

By : GAGANDEEP

Published : May 2, 2024, 7:30 am IST
Updated : May 2, 2024, 7:30 am IST
SHARE ARTICLE
 ludhiana rubber factory boiler explosion News in punjabi
ludhiana rubber factory boiler explosion News in punjabi

Ludhiana News: ਦੂਜਾ ਗੰਭੀਰ ਜ਼ਖ਼ਮੀ

 ludhiana rubber factory boiler explosion News in punjabi : ਲੁਧਿਆਣਾ ਦੇ ਜਸਪਾਲ ਬੰਗੜ ਇਲਾਕੇ ਵਿੱਚ ਬੁੱਧਵਾਰ ਦੇਰ ਰਾਤ ਇੱਕ ਰਬੜ ਫੈਕਟਰੀ ਵਿੱਚ ਇੱਕ ਬੁਆਇਲਰ ਫਟ ਗਿਆ। ਇਸ ਹਾਦਸੇ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖ਼ਮੀ ਹਾਲਤ 'ਚ ਹਸਪਤਾਲ 'ਚ ਭਰਤੀ ਹੈ। ਧਮਾਕੇ ਦੀ ਆਵਾਜ਼ ਤੋਂ ਬਾਅਦ ਆਸ-ਪਾਸ ਦੇ ਲੋਕ ਘਟਨਾ ਵਾਲੀ ਥਾਂ 'ਤੇ ਇਕੱਠੇ ਹੋ ਗਏ। ਲੋਕਾਂ ਨੇ ਆਪਣੇ ਹੱਥਾਂ ਨਾਲ ਸੜੇ ਵਿਅਕਤੀ ਨੂੰ ਪੰਪ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਬਚਾ ਨਹੀਂ ਸਕਿਆ। ਹਾਦਸੇ 'ਚ ਮ੍ਰਿਤਕ ਵਿਅਕਤੀ ਦਾ ਨਾਂ ਜਗਦੀਸ਼ ਸ਼ਰਮਾ (40) ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (02 ਮਈ 2024

5 ਸਾਲਾਂ ਤੋਂ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ ਮ੍ਰਿਤਕ
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਗਦੀਸ਼ ਦੇ ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ ਕੰਪਨੀ ਦੀ ਇਕ ਔਰਤ ਉਨ੍ਹਾਂ ਦੇ ਘਰ ਆਈ ਸੀ। ਉਨ੍ਹਾਂ ਦੱਸਿਆ ਕਿ ਕੰਪਨੀ ਵਿੱਚ ਅੱਗ ਲੱਗ ਗਈ ਤੇ ਜਾ ਕੇ ਆਪਣੇ ਪਿਤਾ ਨੂੰ ਬਚਾਉਣ। ਰਾਜ ਕੁਮਾਰ ਅਨੁਸਾਰ ਉਸ ਦੇ ਪਿਤਾ 5 ਸਾਲ ਤੋਂ ਅੰਮ੍ਰਿਤ ਰਬੜ ਫੈਕਟਰੀ ਵਿੱਚ ਕੰਮ ਕਰਦੇ ਸਨ। ਉਹ 4 ਬੱਚਿਆਂ ਦਾ ਪਿਤਾ ਸੀ।

ਇਹ ਵੀ ਪੜ੍ਹੋ: Editorial: ਪਾਣੀ ਦਾ ਸੰਕਟ ਦੇਸ਼ ਦੇ ਹਰਿਆਵਲ-ਭਰੇ ਸੂਬਿਆਂ ਨੂੰ ਵੀ ਬੰਜਰ ਬਣਾ ਦੇਵੇਗਾ

ਬੁੱਧਵਾਰ ਰਾਤ ਨੂੰ ਵੀ ਮਜ਼ਦੂਰ ਰੋਜ਼ਾਨਾ ਵਾਂਗ ਫੈਕਟਰੀ ਵਿੱਚ ਕੰਮ ਕਰ ਰਹੇ ਸਨ। ਅਚਾਨਕ ਬਾਇਲਰ ਫਟ ਗਿਆ। ਇਸ ਵਿਚ ਉੱਥੇ ਕੰਮ ਕਰਦੇ ਦੋ ਮਜ਼ਦੂਰ ਜਗਦੀਸ਼ ਅਤੇ ਕੁੰਦਨ ਇਸ ਦੀ ਲਪੇਟ ਵਿੱਚ ਆ ਗਏ। ਅੱਗ ਨਾਲ ਦੋਵੇਂ ਬੁਰੀ ਤਰ੍ਹਾਂ ਸੜ ਗਏ। ਜਗਦੀਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੋਲ ਖੜ੍ਹਾ ਉਸ ਦਾ ਸਾਥੀ ਬਾਇਲਰ ਦੀ ਲਪੇਟ 'ਚ ਆਉਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਾਜਕੁਮਾਰ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਸ ਦੇ ਪਿਤਾ ਜਗਦੀਸ਼ ਦੀ ਮੌਤ ਹੋ ਚੁੱਕੀ ਸੀ। ਫੈਕਟਰੀ ਦੇ ਲੋਕ ਕੁਝ ਨਹੀਂ ਦੱਸ ਰਹੇ ਸਨ। ਲੰਬੀ ਬਹਿਸ ਤੋਂ ਬਾਅਦ ਦੱਸਿਆ ਗਿਆ ਕਿ ਇਹ ਹਾਦਸਾ ਬਾਇਲਰ ਫਟਣ ਕਾਰਨ ਵਾਪਰਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਫਿਲਹਾਲ ਪਰਿਵਾਰ ਦੇ ਬਿਆਨਾਂ ਦੀ ਉਡੀਕ ਕੀਤੀ ਜਾ ਰਹੀ ਹੈ।

(For more Punjabi news apart from ludhiana rubber factory boiler explosion News in punjabi  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM
Advertisement