Mehtpur Police News : ਮਹਿਤਪੁਰ  ’ਚ ਪੁਲਿਸ ਨੇ 20 ਹਜ਼ਾਰ ਲੀਟਰ ਜ਼ਹਿਰੀਲੀ ਲਾਹਣ ਫੜੀ

By : BALJINDERK

Published : May 2, 2024, 1:07 pm IST
Updated : May 2, 2024, 1:07 pm IST
SHARE ARTICLE
Mehtpur Police
Mehtpur Police

Mehtpur Police News : 8 ਡਰੰਮ, 32 ਤਰਪਾਲਾਂ ਅਤੇ 2 ਪਤੀਲੇ ਕੀਤੇ ਬਰਾਮਦ, ਸਤਲੁਜ ਬੰਨ੍ਹ ਨੇੜੇ ਮਿਲੀ ਲਾਹਣ ਨੂੰ ਮੌਕੇ ’ਤੇ ਕੀਤਾ ਨਸ਼ਟ

Mehtpur Police News : ਮਹਿਤਪੁਰ- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਥਾਣਾ ਮਹਿਤਪੁਰ ਦੇ ਮੁਖੀ ਗੁਰਸ਼ਿੰਦਰ ਕੌਰ ਅਤੇ ਐਕਸਾਈਜ਼ ਇੰਸਪੈਕਟਰ ਸਾਹਿਲ ਗੰਗਾ ਨੇ ਪੁਲਿਸ ਪਾਰਟੀ ਨਾਲ ਨਸ਼ਾ ਸਮੱਗਲਰਾਂ ਖ਼ਿਲਾਫ਼ ਸਰਚ ਮੁਹਿੰਮ ਚਲਾਉਂਦੇ ਹੋਏ 20 ਹਜ਼ਾਰ ਲੀਟਰ ਲਾਹਣ ਸਮੇਤ 8 ਲੋਹੇ ਦੇ ਡਰੰਮ, 32 ਤਰਪਾਲਾਂ ਅਤੇ 2 ਪਤੀਲੇ ਫੜਨ ’ਚ ਸਫ਼ਲਤਾ ਹਾਸਲ ਕੀਤੀ ਹੈ। 

ਇਹ ਵੀ ਪੜੋ:GMCH PARKING : ਚੰਡੀਗੜ੍ਹ GMCH-32 'ਚ ਪਾਰਕਿੰਗ ਬੰਦ ਹੋਣ ਕਾਰਨ ਕਰਮਚਾਰੀ ਤੇ ਮਰੀਜ਼ ਪ੍ਰੇਸ਼ਾਨ

ਇਸ ਸਬੰਧੀ SHO ਮਹਿਤਪੁਰ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਉਨ੍ਹਾਂ ਅਤੇ ਐਕਸਾਈਜ਼ ਇੰਸਪੈਕਟਰ ਸਾਹਿਲ ਗੰਗਾ ਨੂੰ ਨਾਲ ਲੈ ਕੇ ਪੁਲਿਸ ਪਾਰਟੀ ਨੇ ਸਤਲੁਜ ਬੰਨ੍ਹ ਨੇੜੇ ਪਿੰਡ ਵੇਹਰਾ ਤੋ 20 ਹਜ਼ਾਰ ਲੀਟਰ ਜ਼ਹਿਰੀਲੀ ਲਾਹਣ ਅਤੇ ਲੋਹੇ ਦੇ 8 ਡਰੰਮ ਬਰਾਮਦ ਕੀਤੇ, ਜਿਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। 

ਇਹ ਵੀ ਪੜੋ:Vande Bharat train : ਨਵੀਂ ਵੰਦੇ ਭਾਰਤ ਮੈਟਰੋ ਦੀ ਪਹਿਲੀ ਝਲਕ ਆਈ ਸਾਹਮਣੇ, ਭਗਵੇਂ ਰੰਗ ਦੀ ਟਰੇਨ 'ਚ ਯਾਤਰੀਆਂ ਇਹ ਹੋਣਗੀਆਂ ਸੁਵਿਧਾਵਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ SHO ਗੁਰਸ਼ਿੰਦਰ ਕੌਰ ਨੇ ਦੱਸਿਆ ਕਿ  ਪਿਛਲੇ ਕੁਝ ਮਹੀਨਿਆ ਤੋਂ ਇਲਾਕੇ ਦੀ ਕਮਾਨ ਸੰਭਾਲ ਕੇ ਨਸ਼ਾ ਸਮੱਗਲਰਾਂ ਦਾ ਲੱਕ ਤੋੜ ਦਿੱਤਾ ਹੈ। ਆਏ ਦਿਨ ਉਨ੍ਹਾਂ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਕਾਰਨ ਜਿੱਥੇ ਨਸ਼ਾ ਸਮੱਗਲਰਾਂ ’ਚ ਦਿਨੋਂ-ਦਿਨ ਡਰ ਪਾਇਆ ਜਾ ਰਿਹਾ ਹੈ। ਇਸ ਦਾ ਪ੍ਰਭਾਵ ਖੇਤਰ ਦੇ ਅਸਮਾਜਿਕ ਤੱਤਾ ’ਤੇ ਵੀ ਪਿਆ ਹੈ। ਇਸ ਸੰਬੰਧੀ SHO ਨੇ ਕਿਹਾ ਕਿ ਇਲਾਕੇ ’ਚ ਨਸ਼ਾ ਸਮੱਗਲਰਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ। ਉਹ ਖੁਦ ਇਲਾਕੇ ’ਚ ਸਰਚ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

(For more news apart from police caught 20 thousand liters poisonous liquid in mehtpur News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement