ਮੋਹਾਲੀ ਨੇ ਜਿੱਤਿਆ ਅੰਡਰ-16 ਅੰਤਰ-ਜ਼ਿਲ੍ਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ 2025 ਦਾ ਖਿਤਾਬ
Published : May 2, 2025, 7:37 pm IST
Updated : May 2, 2025, 7:37 pm IST
SHARE ARTICLE
Mohali wins the Under-16 Inter-District Punjab Cricket Association Tournament 2025 title
Mohali wins the Under-16 Inter-District Punjab Cricket Association Tournament 2025 title

ਫਾਈਨਲ ਵਿੱਚ ਰੋਪੜ ਨੂੰ ਹਰਾਕੇ ਬਣਾਇਆ ਦਬਦਬਾ

ਮੋਹਾਲੀ: ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਨੇ ਅੰਡਰ-16 ਇੰਟਰ-ਜ਼ਿਲ੍ਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ 2025 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਈਟਲ ਆਪਣੇ ਨਾਂ ਕਰ ਲਿਆ ਹੈ। ਇਹ ਚਾਰ ਦਿਨਾਂ ਟੂਰਨਾਮੈਂਟ 29 ਅਪ੍ਰੈਲ ਤੋਂ 2 ਮਈ ਤੱਕ ਨਵੇਂ ਪੀ.ਸੀ.ਏ. ਸਟੇਡਿਅਮ, ਮੁਲਾਂਪੁਰ, ਨਿਊ ਚੰਡੀਗੜ੍ਹ ਵਿਖੇ ਖੇਡਿਆ ਗਿਆ।

ਰੋਪੜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਪਹਿਲੀ ਪਾਰੀ 'ਚ 223 ਦੌੜਾਂ ਬਣਾਈਆਂ। ਜਵਾਬ ਵਿਚ ਮੋਹਾਲੀ ਨੇ ਸ਼ਾਨਦਾਰ 415 ਦੌੜਾਂ ਬਣਾਕੇ 192 ਦੌੜਾਂ ਦੀ ਵੱਡੀ ਲੀਡ ਹਾਸਿਲ ਕੀਤੀ। ਰੋਪੜ ਨੇ ਦੂਜੀ ਪਾਰੀ 'ਚ ਮੁਕਾਬਲਾ ਕਰਦਿਆਂ ਮੋਹਾਲੀ ਨੂੰ 117 ਸਕੋਰ ਦਾ ਟਾਰਗੇਟ ਦਿੱਤਾ, ਜਿਸਨੂੰ ਮੋਹਾਲੀ ਨੇ ਸਿਰਫ 3 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ ਕਰ ਲਿਆ ਅਤੇ ਇਹ ਖਿਤਾਬ ਆਪਣੇ ਨਾਂ ਕਰ ਲਿਆ।

ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੇ ਸੈਕ੍ਰਟਰੀ ਸ. ਮਨਜਿੰਦਰ ਸਿੰਘ ਬੈਦਵਾਨ (ਬਿੱਟੂ ਬੈਦਵਾਨ) ਅਤੇ ਪ੍ਰਧਾਨ ਕਰਨਲ ਸੰਦੀਪ ਭਨੋਟ ਨੇ ਟੀਮ ਦੀ ਜਿੱਤ ਨੂੰ ਲਗਾਤਾਰ ਮਿਹਨਤ ਅਤੇ ਟੀਮ ਵਰਕ ਦਾ ਨਤੀਜਾ ਦੱਸਿਆ।  ਬੈਦਵਾਨ ਨੇ ਖਿਡਾਰੀਆਂ, ਕੋਚਿੰਗ ਸਟਾਫ ਅਤੇ ਚੋਣਕਰਤਾਵਾਂ ਨੂੰ ਵਧਾਈ ਦਿੰਦਿਆਂ ਕਿਹਾ, “ਸਾਡੀ ਟੀਮ ਨੇ ਸਾਰੀ ਲੀਗ ਅਤੇ ਨਾਕਆਉਟ ਮੰਚ 'ਤੇ ਦਮਦਾਰ ਪ੍ਰਦਰਸ਼ਨ ਕੀਤਾ। ਇਹ ਜਿੱਤ ਟੀਮ ਦੀ ਇੱਕਜੁੱਟਤਾ, ਨਿਰੰਤਰਤਾ ਅਤੇ ਸਮਰਪਣ ਨੂੰ ਦਰਸਾਉਂਦੀ ਹੈ।”

ਲੀਗ ਪੜਾਅ 'ਚ ਪ੍ਰਦਰਸ਼ਨ:

ਇਸ ਟੂਰਨਾਮੈਂਟ 'ਚ 22 ਜ਼ਿਲ੍ਹਾ ਟੀਮਾਂ ਨੇ ਹਿੱਸਾ ਲਿਆ, ਜੋ ਕਿ 4 ਪੂਲਾਂ 'ਚ ਵੰਡੀਆਂ ਗਈਆਂ। ਮੋਹਾਲੀ ਨੂੰ ਪੂਲ ਏ ਵਿੱਚ ਰੋਪੜ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਕਪੂਰਥਲਾ ਅਤੇ ਹੁਸ਼ਿਆਰਪੁਰ ਨਾਲ ਰੱਖਿਆ ਗਿਆ। ਮੋਹਾਲੀ ਨੇ ਕਪੂਰਥਲਾ ਅਤੇ ਹੁਸ਼ਿਆਰਪੁਰ 'ਤੇ ਸਿੱਧੀਆਂ ਜਿੱਤਾਂ ਹਾਸਿਲ ਕੀਤੀਆਂ, ਜਦਕਿ ਨਵਾਂਸ਼ਹਿਰ ਅਤੇ ਫਤਿਹਗੜ੍ਹ ਸਾਹਿਬ ਖ਼ਿਲਾਫ਼ ਪਹਿਲੀ ਪਾਰੀ ਦੀ ਲੀਡ ਲਈ। ਰੋਪੜ ਇਕਲੌਤੀ ਟੀਮ ਸੀ ਜਿਸਨੇ ਮੋਹਾਲੀ ਤੋਂ ਪਹਿਲੀ ਪਾਰੀ ਦੀ ਲੀਡ ਲਈ। 17 ਅੰਕਾਂ ਨਾਲ ਮੋਹਾਲੀ ਨੇ ਆਪਣੇ ਪੂਲ 'ਚ ਟਾਪ ਕਰਦਿਆਂ ਨਾਕਆਉਟ 'ਚ ਦਾਖਲਾ ਲਿਆ।

ਨਾਕਆਉਟ ਰਾਊਂਡ 'ਚ ਸ਼ਾਨਦਾਰ ਪ੍ਰਦਰਸ਼ਨ:

ਕਵਾਰਟਰ ਫਾਈਨਲ ਵਿੱਚ ਮੋਹਾਲੀ ਨੇ ਜਲੰਧਰ ਨੂੰ ਇਕ ਪਾਰੀ ਅਤੇ 162 ਦੌੜਾਂ ਨਾਲ ਹਰਾਇਆ। ਸੈਮੀਫਾਈਨਲ ਵਿੱਚ ਪਟਿਆਲਾ ਨੂੰ ਇਕ ਪਾਰੀ ਅਤੇ 230 ਦੌੜਾਂ ਨਾਲ ਹਰਾ ਕੇ ਫਾਈਨਲ ਲਈ ਰਸਤਾ ਬਣਾਇਆ।

ਮੋਹਾਲੀ ਲਈ ਪ੍ਰਮੁੱਖ ਪ੍ਰਦਰਸ਼ਨਕਾਰ:

ਬੱਲੇਬਾਜ਼ੀ:
•    ਯੁਗ ਅਕਸ਼ਤ ਗਗਨੇਜਾ – ਕੁੱਲ 521 ਦੌੜਾਂ; 2 ਸੈਂਕੜੇ (ਫਾਈਨਲ 'ਚ 109, ਸੈਮੀਫਾਈਨਲ 'ਚ 104), 3 ਅਰਧ ਸੈਂਕੜੇ।
•    ਅਨਹਦ ਸਿੰਘ ਸੰਧੂ – ਕੁੱਲ 458 ਦੌੜਾਂ, 4 ਅਰਧ ਸੈਂਕੜੇ।
•    ਹਰਜਗਤੇਸ਼ਵਰ ਸਿੰਘ ਖਹਿਰਾ (ਵਿਕਟਕੀਪਰ-ਬੈਟਸਮੈਨ) – ਕੁੱਲ 310 ਦੌੜਾਂ, 2 ਸੈਂਕੜੇ (139 ਨਵਾਂਸ਼ਹਿਰ ਖ਼ਿਲਾਫ਼, 108 ਪਟਿਆਲਾ ਖ਼ਿਲਾਫ਼), 11 ਕੈਚ, 4 ਰਨਆਉਟ, 5 ਸਟੰਪ।
•    ਔਜਸ ਸ਼ਰਮਾ – ਕੁੱਲ 261 ਦੌੜਾਂ, 2 ਅਰਧ ਸੈਂਕੜੇ।
•    ਪੁਲਕਿਤ ਰਾਣਾ – ਕੁੱਲ 150 ਦੌੜਾਂ, 2 ਅਰਧ ਸੈਂਕੜੇ।
ਬੌਲਿੰਗ ਆਲਰਾਊਂਡਰ:
•    ਅਭਿਸ਼ੇਕ ਰਾਣਾ – ਕੁੱਲ 50 ਵਿਕਟਾਂ; ਨਾਲ ਹੀ 275 ਦੌੜਾਂ (1 ਸੈਂਕੜਾ, 1 ਅਰਧ ਸੈਂਕੜਾ)।
•    ਸ਼ਿਵਮ ਮਾਤਰੀ – ਕੁੱਲ 28 ਵਿਕਟਾਂ; 299 ਦੌੜਾਂ, 4 ਅਰਧ ਸੈਂਕੜੇ।
•    ਆਯਨ ਸ੍ਰਿਵਾਸਤਵ – ਕੁੱਲ 19 ਵਿਕਟਾਂ; 270 ਦੌੜਾਂ, 3 ਅਰਧ ਸੈਂਕੜੇ।
ਇਹ ਜਿੱਤ ਮੋਹਾਲੀ ਅੰਡਰ-16 ਟੀਮ ਦੀ ਗਹਿਰਾਈ, ਅਨੁਸ਼ਾਸਨ ਅਤੇ ਸਮਰਪਣ ਦਾ ਪ੍ਰਤੀਕ ਹੈ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਇਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਹੋਰ ਨਿਖਾਰਨ ਅਤੇ ਉਨ੍ਹਾਂ ਦੇ ਖੇਡ ਜੀਵਨ ਨੂੰ ਆਗੇ ਵਧਾਉਣ ਲਈ ਵਚਨਬੱਧ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement