
ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...
ਅੰਮ੍ਰਿਤਸਰ, : ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਚਾਰ ਸਾਲਾਂ ਵਿਚ ਮੁਲਕ ਨੂੰ ਸਮੇਂ ਦਾ ਹਾਣੀ ਬਣਾ ਦਿਤਾ ਹੈ। ਜਾਵਡੇਕਰ ਮੁਤਾਬਕ ਜੋ ਕਾਂਗਰਸ ਨੇ 48 ਸਾਲਾਂ ਵਿਚ ਕੁੱਝ ਨਹੀਂ ਕੀਤਾ, ਉਹ ਚਾਰ ਸਾਲਾਂ ਵਿਚ ਲੋਕਾਂ ਦਾ ਜੀਵਨ ਪੱਧਰ ਉਚਾ ਕਰ ਕੇ ਪ੍ਰਧਾਨ ਮੰਤਰੀ ਮੋਦੀ ਨੇ ਪਰਵਾਰਵਾਦ ਦੀ ਰਾਜਨੀਤੀ ਨੂੰ ਨੁਕਰੇ ਲਾ ਦਿਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਸਮੇਂ ਭ੍ਰਿਸ਼ਟਾਚਾਰ ਤੇ ਦਲਾਲ ਪ੍ਰਣਾਲੀ ਨੂੰ ਖ਼ਤਮ ਕਰ ਦਿਤਾ ਹੈ। ਜਾਵਡੇਕਰ ਨੇ ਦਾਅਵਾ ਕੀਤਾ ਕਿ ਮੋਦੀ ਦੇ ਚਾਰ ਸਾਲਾਂ ਰਾਜ ਵਿਚ ਇਕ ਵੀ ਵਜ਼ੀਰ ਵਿਰੁਧ ਭ੍ਰਿਸ਼ਟਾਚਰ ਦਾ ਮਾਮਲਾ ਚਾਰ ਸਾਲਾਂ ਵਿਚ ਸਾਹਮਣੇ ਨਹੀਂ ਆਇਆ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿਚ ਬਦਲਾਅ ਦਾ ਦੌਰ ਹੈ। ਭ੍ਰਿਸ਼ਟਾਚਾਰ ਖ਼ਤਮ ਹੋਣ ਨਾਲ ਦਲਾਲੀ ਵੀ ਖ਼ਤਮ ਹੋ ਗਈ ਹੈ।
ਕਾਂਗਰਸ ਸਮੇਂ ਸਿਫਾਰਸ਼ ਨਾਲ ਕੰਮ ਹੁੰਦੇ ਸੀ ਤੇ ਹੁਣ ਮਾਇਨਿੰਗ ਦੀ ਨਿਲਾਮੀ ਹੋ ਰਹੀ ਹੈ। ਸੂਬਿਆਂ ਨੂੰ ਪਹਿਲਾਂ ਨਾਲੋਂ ਵੱਧ ਪੈਸਾ ਮਿਲਣ ਲੱਗਾ ਹੈ। ਇਸ ਮੌਕੇ ਭਾਜਪਾ ਆਗੂ ਤਰੁਨ ਚੁੰਘ, ਸ਼ਵੇਤ ਮਲਿਕ, ਰਾਜੇਸ਼ ਹਨੀ, ਰਜਿੰਦਰਮੋਹਨ ਸਿੰਘ ਛੀਨਾ, ਰਾਕੇਸ਼ ਗਿੱਲ ਆਦਿ ਭਾਜਪਾ ਆਗੂ ਵੀ ਮੌਜੂਦ ਸਨ।