
ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਕੇ ਚੋਣਾਂ 'ਚ ਸਾਥ ਦੇਣ ਲਈ ਕੀਤਾ ਧੰਨਵਾਦ
ਗੁਰਦਾਸਪੁਰ- ਗੁਰਦਾਸਪੁਰ ਤੋਂ ਚੋਣ ਹਾਰਨ ਮਗਰੋਂ ਸੁਨੀਲ ਜਾਖੜ ਪਹਿਲੀ ਵਾਰ ਗੁਰਦਾਸਪੁਰ ਪੁੱਜੇ ਹਨ। ਜਿੱਥੇ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਕੇ ਚੋਣਾਂ ਵਿਚ ਸਾਥ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਹਲਕਾ ਵਿਧਾਇਕ ਵੀ ਜਾਖੜ ਦੇ ਨਾਲ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਖੜ ਦਾ ਅਪਣੀ ਹਾਰ ਨੂੰ ਲੈ ਕੇ ਦਰਦ ਸਾਫ਼ ਤੌਰ 'ਤੇ ਉਨ੍ਹਾਂ ਦੇ ਜਵਾਬਾਂ ਵਿਚ ਝਲਕਦਾ ਦਿਖਾਈ ਦਿੱਤਾ।
Gurdaspur
ਜਾਖੜ ਨੇ ਚੋਣਾਂ ਵਿਚ ਸਾਥ ਦੇਣ ਲਈ ਜਿੱਥੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਕਿਹਾ ਕਿ ਜੋ ਪ੍ਰੋਜੈਕਟ ਉਹ ਗੁਰਦਾਸਪੁਰ ਲਈ ਲਿਆਏ ਹਨ। ਉਨ੍ਹਾਂ ਦੇ ਕੰਮ ਪੂਰੇ ਕਰਵਾਉਣਗੇ। ਅਪਣੇ ਅਸਤੀਫ਼ੇ ਵਾਲੇ ਫ਼ੈਸਲੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਅਪਣੇ ਫ਼ੈਸਲੇ 'ਤੇ ਕਾਇਮ ਹਨ। ਦੱਸ ਦਈਏ ਕਿ ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਚੋਣ ਜਿੱਤਣ ਲਈ ਵੱਡੇ ਪੱਧਰ 'ਤੇ ਚੋਣ ਪ੍ਰਚਾਰ ਕੀਤਾ ਸੀ, ਨਾਲ ਹੀ ਉਹ ਇਸ ਹਲਕੇ ਤੋਂ ਪਹਿਲਾਂ ਸਾਂਸਦ ਵੀ ਸਨ ਪਰ ਇਸ ਸਭ ਦੇ ਬਾਵਜੂਦ ਉਹ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਤੋਂ ਚੋਣ ਹਾਰ ਗਏ ਸਨ।