ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ ਦੇ ਪੰਜਾਬ ਦੇ ਹਿੱਸੇ ਨੂੰ ਗਰੀਨਫੀਲਡ ਪ੍ਰਾਜੈਕਟ 'ਚ.....
Published : Jun 2, 2020, 7:48 pm IST
Updated : Jun 2, 2020, 9:28 pm IST
SHARE ARTICLE
CENTRE ACCEPTS CAPT AMARINDER’S PROPOSAL
CENTRE ACCEPTS CAPT AMARINDER’S PROPOSAL

ਕੇਂਦਰ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਸਤਾਵ ਪ੍ਰਵਾਨ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਪ੍ਰਵਾਨ ਕਰਦਿਆਂ ਕੇਂਦਰ ਸਰਕਾਰ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਦੇ ਪੰਜਾਬ ਵਿਚਲੇ ਹਿੱਸੇ ਨੂੰ ਨਕੋਦਰ ਨਾਲ ਸੰਪਰਕ ਮੁਹੱਈਆ ਕਰਵਾ ਕੇ ਗਰੀਨਫੀਲਡ ਪ੍ਰਾਜੈਕਟ ਵਿੱਚ ਤਬਦੀਲ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਜੋ ਅੱਗੇ ਪੰਜ ਇਤਿਹਾਸਕ ਕਸਬਿਆਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਤਰਨ ਤਾਰਨ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਤੱਕ ਜਾਵੇਗਾ।

NHAINHAI

ਕੇਂਦਰੀ ਸੜਕ, ਆਵਾਜਾਈ ਅਤੇ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਬਾਅਦ ਦੁਪਹਿਰ ਵੀਡੀਓ ਕਾਨਫਰੰਸਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਸਥਾਨਕ ਨਾਗਰਿਕਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਇਸ ਪ੍ਰਾਜੈਕਟ ਨੂੰ ਧਾਰਮਿਕ ਮਹੱਤਤਾ ਵਾਲੇ ਸ਼ਹਿਰਾਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਤਰਨ ਤਾਰਨ ਨੂੰ ਜੋੜਨ ਵਿੱਚ ਨਾਕਾਮ ਰਹਿਣ 'ਤੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਕੋਲ ਇਹ ਮਸਲਾ ਉਠਾਇਆ ਸੀ।

Captain Amarinder SinghCaptain Amarinder Singh

ਇਸੇ ਤਰ੍ਹਾਂ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਮੁਢਲੇ ਪ੍ਰਸਤਾਵ ਮੁਤਾਬਕ ਕਰਤਾਰਪੁਰ ਤੋਂ ਅੰਮ੍ਰਿਤਸਰ ਤੱਕ ਮੌਜੂਦਾ ਜੀ.ਟੀ. ਰੋਡ ਨੂੰ ਬ੍ਰਾਊਨਫੀਲਡ ਪ੍ਰਾਜੈਰਟ ਦੇ ਤੌਰ 'ਤੇ ਚੌੜਾ ਕਰਨਾ ਸੀ ਜੋ ਮਹਿੰਗਾ ਸਾਬਿਤ ਹੋ ਰਿਹਾ ਸੀ ਕਿਉਂ ਜੋ ਇਸ ਨਾਲ ਜ਼ਮੀਨ ਗ੍ਰਹਿਣ ਕਰਨ ਵਾਸਤੇ ਵੱਡੇ ਪੱਧਰ 'ਤੇ ਉਸਾਰੀਆਂ ਢਾਹੁਣੀਆਂ ਪੈਣਗੀਆਂ।

Delhi-Amritsar HighwayHighway

ਵੀਡੀਓ ਕਾਨਫਰੰਸਿੰਗ ਦੌਰਾਨ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਵਿਸਥਾਰਤ ਵਿਚਾਰ-ਵਟਾਂਦਰੇ ਅਤੇ ਪ੍ਰਸਤਾਵ ਦੇ ਸਾਰੇ ਪਹਿਲੂਆਂ ਨੂੰ ਘੋਖਣ ਤੋਂ ਬਾਅਦ ਐਨ.ਐਚ.ਏ.ਆਈ. ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਦੇ ਪਹਿਲੇ ਪੜਾਅ ਦੀ ਦਿੱਲੀ-ਗੁਰਦਾਸਪੁਰ ਸੈਕਸ਼ਨ (ਜੋ ਖਨੌਰੀ ਨੇੜਿਓਂ ਸੂਬੇ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਖਨੌਰੀ, ਪਾਤੜਾਂ, ਭਵਾਨੀਗੜ੍ਹ, ਲੁਧਿਆਣਾ, ਨਕੋਦਰ, ਜਲੰਧਰ, ਕਰਤਾਰਪੁਰ, ਕਾਦੀਆਂ ਅਤੇ ਗੁਰਦਾਸਪੁਰ ਵਿੱਚੋਂ ਦੀ ਗੁਜ਼ਰਦਾ ਹੈ) ਨੂੰ ਗਰੀਨਫੀਲਡ ਪ੍ਰਾਜੈਕਟ ਵਜੋਂ ਸੇਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਕਰਤਾਰਪੁਰ (ਪ੍ਰਸਤਾਵਿਤ ਜਲੰਧਰ-ਅੰਮ੍ਰਿਤਸਰ ਮਾਰਗ ਐਨ.ਐਚ.-3 ਦੇ ਜੰਕਸ਼ਨ) ਤੋਂ ਅੰਮ੍ਰਿਤਸਰ ਬਾਈਪਾਸ ਨੂੰ ਛੇ ਮਾਰਗੀ ਵਜੋਂ ਬ੍ਰਾਊਨਫੀਲਡ ਪ੍ਰਾਜੈਕਟ ਦੇ ਤੌਰ 'ਤੇ ਵਿਕਾਸ ਕੀਤੇ ਜਾਣਾ ਸ਼ਾਮਲ ਹੈ।

NHAINHAI

ਬੁਲਾਰੇ ਅਨੁਸਾਰ ਨਵੀਂ ਗਰੀਨਫੀਲਡ ਸੇਧ ਲਈ ਜ਼ਮੀਨ ਪ੍ਰਾਪਤੀ ਦੀ ਪ੍ਰਕ੍ਰਿਆ ਨੂੰ ਤੇਜ਼ ਕਰਨ ਲਈ ਮੁੱਖ ਮੰਤਰੀ ਵੱਲੋਂ ਕੇਂਦਰੀ ਮੰਤਰੀ ਗਡਕਰੀ ਵੱਲੋਂ ਸੁਝਾਏ ਅਨੁਸਾਰ ਐਨ.ਐਚ.ਏ.ਆਈ. ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਵਿਚਕਾਰ ਜਲਦੀ ਮੀਟਿੰਗ 'ਤੇ ਸਹਿਮਤੀ ਪ੍ਰਗਟਾਈ ਗਈ ਹੈ।

Punjab GovtPunjab Govt

ਵਿਸਥਾਰ 'ਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਗਰੀਨਫੀਲਡ ਸੇਧ (ਅਲਾਈਨਮੈਂਟ) ਸਦਕਾ ਅੰਮ੍ਰਿਤਸਰ ਐਕਸਪ੍ਰੈਸ ਹਾਈਵੇ ਨਾਲ ਸਿੱਧਾ ਜੁੜੇਗਾ ਜੋ ਜਲੰਧਰ-ਨਕੋਦਰ ਰਾਸ਼ਟਰੀ ਮਾਰਗ 'ਤੇ ਸਥਿਤ ਪਿੰਡ ਕੰਗ ਸਾਹਬੂ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ,ਤਰਨਤਾਰਨ ਅਤੇ ਅੰਮ੍ਰਿਤਸਰ ਨੂੰ ਜੋੜੇਗਾ ਅਤੇ ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਰੋਡ ਨਜ਼ਦੀਕ ਰਾਜਾਸਾਂਸੀ ਏਅਰਪੋਰਟ ਵਿੱਚ ਮਿਲ ਜਾਵੇਗਾ।

Goindwal SahibGoindwal Sahib

ਕਰੀਬ 100 ਕਿਲੋਮੀਟਰ ਨੂੰ ਕਵਰ ਕਰਦੀ ਇਹ ਸੇਧ ਪੰਜ ਸਿੱਖ ਗੁਰ ਸਾਹਿਬਾਨ ਵੱਲੋਂ ਸਥਾਪਤ ਕੀਤੇ ਪੰਜ ਧਾਰਮਿਕ ਕਸਬਿਆਂ ਸੁਲਤਾਨਪੁਰ ਲੋਧੀ (ਸ੍ਰੀ ਗੁਰੂ ਨਾਨਕ ਦੇਵ ਜੀ), ਗੋਇੰਦਵਾਲ ਸਾਹਿਬ (ਸ੍ਰੀ ਗੁਰੂ ਅਮਰਦਾਸ ਜੀ), ਖਡੂਰ ਸਾਹਿਬ (ਸ੍ਰੀ ਗੁਰੂ ਅੰਗਦ ਦੇਵ ਜੀ), ਤਰਨਤਾਰਨ (ਸ੍ਰੀ ਗੁਰੂ ਅਰਜਨ ਦੇਵ ਜੀ) ਅਤੇ ਅੰਮ੍ਰਿਤਸਰ (ਸ੍ਰੀ ਗੁਰੂ ਰਾਮ ਦਾਸ ਜੀ) ਨੂੰ ਆਪਸ ਵਿੱਚ ਜੋੜੇਗੀ।

Captain Amarinder SinghCaptain Amarinder Singh

ਇਹ ਐਕਸਪ੍ਰੈਸ ਵੇਅ ਪ੍ਰਾਜੈਕਟ ਕੌਮੀ ਮਾਰਗ ਅਥਾਰਟੀ ਵੱਲੋਂ ਫੀਡਬੈਕ ਇਨਫਰਾ ਦੇ ਸਹਿਯੋਗ ਨਾਲ ਨਪਰੇ ਚਾੜ੍ਹਿਆ ਜਾ ਰਿਹਾ ਹੈ। ਪੰਜਾਬ ਤੇ ਹਰਿਆਣਾ ਦੀਆਂ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਮੁੱਢਲੀ ਸੇਧ ਅਨੁਕੂਲ  ਨਹੀਂ  ਸੀ ਕਿਉਂ ਜੋ ਇਸ ਨਾਲ ਰੂਟ ਜ਼ਿਆਦਾ ਲੰਮਾ ਬਣਦਾ ਸੀ ਜੋ ਟੌਲ ਸੜਕ ਦੇ ਨਿਰਮਾਣ ਲਈ ਵਿਹਾਰਿਕ  ਨਹੀਂ ਸੀ। ਕੌਮੀ ਮਾਰਗ ਅਥਾਰਟੀ ਦੇ ਪ੍ਰਸਤਾਵ ਅਨੁਸਾਰ ਮੁੜ ਤਿਆਰ ਕੀਤੀ ਸੇਧ ਖਨੌਰੀ-ਮਲੇਰਕੋਟਲਾ-ਲੁਧਿਆਣਾ-ਨੋਕਦਰ-ਕਰਤਾਰਪੁਰ-ਕਾਦੀਆਂ-ਗੁਰਦਾਸਪੁਰ-ਪਠਾਨਕੋਟ ਖੇਤਰਾਂ ਤੱਕ ਫੈਲੀ ਹੈ ਜੋ ਹੁਣ ਬਰੌਨਫੀਲਡ ਤੋਂ ਗਰੀਨਫੀਲ ਵਿੱਚ ਤਬਦੀਲ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement