ਪੰਜਾਬ ਦੇ ਉੱਘੇ ਸਾਹਿਤਕਾਰ ਪ੍ਰੋ . ਹਮਦਰਦਵੀਰ ਨੌਸ਼ਹਿਰਵੀ ਦਾ ਹੋਇਆ ਦੇਹਾਂਤ
Published : Jun 2, 2020, 4:39 pm IST
Updated : Jun 2, 2020, 5:04 pm IST
SHARE ARTICLE
Prof. Hamdardveer Nausheervi
Prof. Hamdardveer Nausheervi

ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ ਪ੍ਰੋ, ਹਮਦਰਦਵੀਰ ਨੋਸ਼ਹਿਰਵੀ ਉਰਫ਼ ਬੂਟਾ ਸਿੰਘ ਪੰਨੂ ਅੱਜ ਮੰਗਲਵਾਰ ਤੜਕੇ 3 ਵਜੇ ਹਾਰਟ ਅਟੈਕ ਦੇ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ ਪ੍ਰੋ, ਹਮਦਰਦਵੀਰ ਨੋਸ਼ਹਿਰਵੀ ਉਰਫ਼ ਬੂਟਾ ਸਿੰਘ ਪੰਨੂ ਅੱਜ ਮੰਗਲਵਾਰ ਤੜਕੇ 3 ਵਜੇ ਹਾਰਟ ਅਟੈਕ ਦੇ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਪ੍ਰੋ.ਹਮਦਰਦਵੀਰ ਨੌਸ਼ਹਿਰਵੀ ਨੂੰ ਕੱਲ ਦਿਨ ਵਿਚ ਸਾਹ ਲੈਣ ਵਿਚ ਮੁਸ਼ਕਿਲ ਹੋ ਰਹੀ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਡਕਟਰੀ ਸਹਾਇਤਾ ਦਿੱਤੀ ਗਈ, ਪਰ ਅੱਧੀ ਰਾਤ ਦੇ ਬਾਅਦ ਉਨ੍ਹਾਂ ਦੀ ਹਾਲਤ ਹੋਰ ਖਰਾਬ ਹੋ ਗਈ।

Books Exhibition  Books 

ਦੱਸ ਦੱਈਏ ਕਿ 25 ਤੋਂ ਵੱਧ ਕਿਤਾਬਾਂ ਤੇ ਅਖਬਾਰਾਂ, ਰਸਾਲਿਆਂ ਵਿਚ ਲਿਖਣ ਵਾਲੇ ਹਮਦਰਦਵੀਰ ਨੌਸ਼ਹਿਰਵੀ ਨੇ 84 ਸਾਲ ਦੀ ਉਮਰ ਵਿਚ ਸਥਾਨਕ ਮਾਛੀਵਾੜਾ ਰੋਡ ਦੇ ਕਵਿਤਾ ਭਵਨ ਵਿਚ ਆਖਰੀ ਸਾਹ ਲਏ। ਜ਼ਿਕਰਯੋਗ ਹੈ  ਕਿ ਪ੍ਰੋ. ਨੌਸ਼ਹਿਰਵੀ ਨੂੰ ਸਾਹਿਤਕ ਦੇ ਖੇਤਰ ਵਿਚ ਇਕ ਸ਼ਾਂਤ ਵਗਦੇ ਦਰਿਆ ਦੇ ਤੌਰ ਤੇ ਜਾਣਿਆ ਜਾਂਦਾ ਹੈ। ਪ੍ਰੇ. ਹਮਦਰਦਵੀਰ ਨੌਸ਼ਹਿਰਵੀ ਦੇ ਦੋ ਲੜਕੇ ਅਤੇ ਦੋ ਬੇਟੀਆਂ ਹਨ। ਜੋ ਕਿ ਸਾਰੇ ਹੀ ਵਿਆਹੇ ਹੋਏ ਹਨ। ਉਨ੍ਹਾਂ ਵੱਲੋਂ ਆਪਣੀ ਘਰੇਲੂ ਜਿੰਗਦੀ ਦੀ ਸ਼ੁਰੂਆਤ ਏਅਰ ਫੋਰਸ ਵਿਚ ਨੌਕਰੀ ਕਰਨ ਤੋਂ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਮਾਲਵਾ ਕਾਲਜ ਸਮਰਾਲਾ ਵਿਖੇ ਰਾਜਨੀਤੀ ਦੇ ਪ੍ਰੋਫੈਸਰ ਵਜੋਂ ਨਿਯੁਕਤੀ ਹੋਈ।

BooksBooks

32 ਸਾਲ ਤੋਂ ਵੱਧ ਸਮਾਂ ਸਰਵਿਸ ਕਰਕੇ ਮੁਕਤ ਹੋਏ ਸਨ। ਇਸ ਸਮੇਂ ਉਹ ਸਮਰਾਲਾ ਦੇ ਪੱਕੇ ਵਸਨੀਕ ਸਨ। ਦੱਸ ਦੱਈਏ ਕਿ ਉਨ੍ਹਾਂ ਦੀ ਰਿਹਾਇਸ਼ ਵਾਲੀ ਕੋਠੀ ਦਾ ਨਾਂਅ ਕਵਿਤਾ ਭਵਨ ਹੈ। ਭਾਵੇਂ ਕਿ ਉਨ੍ਹਾਂ ਵੱਲੋਂ ਆਪਣੀ ਦੇਹ ਦਾਨ ਕੀਤੀ ਹੋਈ ਸੀ ਪਰ ਕਰੋਨਾ ਮਹਾਂਮਾਰੀ ਦੇ ਚਲਦਿਆਂ ਡਾਕਟਰਾਂ ਦੇ ਵੱਲੋਂ ਦੇਹ ਨੂੰ ਲੈਣ ਤੋਂ ਮਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ ਅਤੇ ਨਾਲ ਹੀ ਕਈ ਸਿਆਸੀ ਅਤੇ ਸਮਾਜ਼ਿਕ ਆਗੂਆਂ ਦੇ ਵੱਲੋਂ ਵੀ ਉਨ੍ਹਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

photophoto

ਜ਼ਿਕਰਯੋਗ ਹੈ ਕਿ ਅੱਜ ਦੁਪਹਿਰ 12 ਵਜੇ ਸਮਸ਼ਾਨਘਾਟ ਖੰਨਾ ਰੋਡ ਸਮਰਾਲਾ(ਲੁਧਿਆਣਾ) ਵਿਖੇ ਕੀਤਾ ਗਿਆ ਅਤੇ ਅੰਤਿਮ ਅਰਦਾਸ 13 ਜੂਨ ਦੁਪਹਿਰ 12 ਵਜੇ ਹੋਵੇਗੀ। ਭਾਵੇਂ ਕਿ ਸਾਹਿਤ ਚ ਉਨ੍ਹਾਂ ਨੂੰ ਉਨ੍ਹਾਂ ਦੇ ਬਣਦਾ ਹੱਕ ਨਾ ਮਿਲ ਸਕਿਆ ਹੋਵੇ, ਪਰ ਉਨ੍ਹਾਂ ਦੀਆਂ ਬਹੁਤ ਸਾਰੀਆਂ ਲਿਖਤਾ ਦਿਲ ਨੂੰ ਛੂਹਣ ਅਤੇ ਜੀਵਨ ਸੇਧ ਦੇਣ ਵਾਲੀਆਂ ਹਨ।

Books Tell What Is LifeBooks

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement