
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਸਦਕਾ, ਪੰਜਾਬ ਨੇ ਬੜੀ ਦਲੇਰੀ ਨਾਲ ਕੋਰੋਨਾ ਵਾਇਰਸ
ਐਸ.ਏ.ਐਸ ਨਗਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਸਦਕਾ, ਪੰਜਾਬ ਨੇ ਬੜੀ ਦਲੇਰੀ ਨਾਲ ਕੋਰੋਨਾ ਵਾਇਰਸ ਕਾਰਨ ਦਰਪੇਸ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ 15 ਅਪ੍ਰੈਲ ਤੋਂ ਸ਼ੁਰੂ ਹੋਏ ਖਰੀਦ ਸੀਜਨ ਦੇ ਅੰਤ 31 ਮਈ, 2020 ਤੱਕ ਸੂਬੇ ਵਿਚ 128 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ।
Lal Singh
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਲੋੜੀਂਦੇ ਪ੍ਰਬੰਧਾਂ ਸਦਕਾ ਇਹ ਯਕੀਨੀ ਬਣਾਇਆ ਗਿਆ ਕਿ ਕਿਸਾਨਾਂ ਨੂੰ ਅਪਣੀ ਫ਼ਸਲ ਵੇਚਣ ਵਿਚ ਕਿਸੇ ਵੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸੱਭ ਤੋਂ ਵੱਡੀ ਚੁਣੌਤੀ ਕਿਸਾਨਾਂ ਅਤੇ ਖਰੀਦ ਪ੍ਰਕਿਰਿਆ ਵਿਚ ਲੱਗੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ।
Corona Virus Vaccine
ਇਸ ਮੰਤਵ ਨਾਲ ਮੰਡੀਆਂ ਵਿਚ 3030 ਫੁੱਟ ਦੇ ਵੱਡੇ ਬਲਾਕ ਬਣਾਏ ਗਏ ਤਾਂ ਜੋ ਕਿਸਾਨ ਉਥੇ ਅਪਣੀ ਫ਼ਸਲ ਉਤਾਰਨ ਦੇ ਯੋਗ ਹੋ ਸਕਣ। ਇਸ ਤੋਂ ਇਲਾਵਾ, 34,000 ਲੀਟਰ ਸੈਨੀਟਾਈਜ਼ਰ ਮੁਹੱਈਆ ਕਰਵਾਇਆ ਗਿਆ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਹੱਥ ਸਾਫ਼ ਕਰਨ ਦੀ ਸੁਵਿਧਾ ਦਿਤੀ ਜਾ ਸਕੇ।
Wheat
ਸਾਰੇ ਮੁੱਖ ਯਾਰਡ ਅਤੇ ਸਬ ਯਾਰਡਾਂ ਵਿਚ, 500 ਲੀਟਰ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਅਤੇ 1300 ਪੈਡਲਡ ਵਾਸ ਬੇਸਨ ਲਗਾਏ ਗਏ ਸਨ। ਸਿਰਫ਼ ਇਹ ਹੀ ਨਹੀਂ, ਬਲਕਿ 12 ਲੱਖ ਲੀਟਰ ਸੋਡੀਅਮ ਹਾਈਪੋਕਲੋਰਾਈਟ ਦੀ ਵਰਤੋਂ ਮੰਡੀਆਂ ਨੂੰ ਰੋਗਾਣੂ ਰਹਿਤ ਕਰਨ ਲਈ ਵੀ ਕੀਤੀ ਗਈ ਸੀ।