'ਚੋਣਾਂ ਕਾਰਨ ਬਿਜਲੀ ਬਿੱਲਾਂ 'ਚ 25-50 ਪੈਸੇ ਕਮੀ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਕੈਪਟਨ ਸਰਕਾਰ'
Published : Jun 2, 2021, 7:14 pm IST
Updated : Jun 2, 2021, 8:44 pm IST
SHARE ARTICLE
Captain government is fooling people by reducing electricity bills
Captain government is fooling people by reducing electricity bills

2022 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਗੇ

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਸਰਕਾਰ ਵੱਲੋਂ ਬਿਜਲੀ ਦੀ ਕੀਮਤ 'ਚ 50 ਪੈਸੇ ਕਮੀ ਕਰਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੇ ਰਾਜ ਕਾਲ ਦੇ ਚਾਰ ਸਾਲਾਂ 'ਚ ਬਿਜਲੀ ਦੇ ਬਿੱਲਾਂ 'ਚ ਭਾਰੀ ਵਾਧਾ ਕੀਤਾ ਹੈ, ਪਰ ਹੁਣ ਆਖਰੀ ਸਾਲ 'ਚ ਬਿਜਲੀ ਦੇ ਬਿੱਲ 'ਚ ਪ੍ਰਤੀ ਯੂਨਿਟ ਚੁਆਨੀ ਅਠਾਨੀ ਦੀ ਕਮੀ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ElectricityElectricity

ਉਨ੍ਹਾਂ ਕਿਹਾ ਕਿ ਕਥਿਤ ਵਾਧੂ ਬਿਜਲੀ ਵਾਲਾ ਸੂਬਾ ਦੇਸ਼ 'ਚੋਂ ਸਭ ਤੋਂ ਮਹਿੰਗੀ ਬਿਜਲੀ ਵੇਚ ਰਿਹਾ ਹੈ। ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਡਰਾਮੇਬਾਜ਼ੀ ਅਤੇ ਧੋਖੇਬਾਜੀ ਨੂੰ ਸਮਝ ਚੁੱਕੇ ਹਨ ਅਤੇ 2022 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਗੇ। ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਲੋਕਾਂ ਦੇ ਸਾਹਮਣੇ ਇਕ ਆਮ ਆਦਮੀ ਪਾਰਟੀ ਦਾ ਦਿੱਲੀ ਵਿਚਲਾ ਕੇਜਰੀਵਾਲ ਸਰਕਾਰ ਮਾਡਲ ਹੈ, ਜਿਥੇ ਲੋਕਾਂ ਨੂੰ ਬਿਜਲੀ ਦਾ ਬਿੱਲ ਹੀ ਨਹੀਂ ਦੇਣਾ ਪੈਂਦਾ।

ਇਹ ਵੀ ਪੜ੍ਹੋ-ਇਨ੍ਹਾਂ ਦੇਸ਼ਾਂ 'ਚ ਘੱਟਿਆ ਕੋਰੋਨਾ ਦਾ ਕਹਿਰ, ਪਹਿਲੀ ਵਾਰ ਨਹੀਂ ਹੋਈ ਇਕ ਵੀ ਮੌਤ

captain amarinder singhcaptain amarinder singh

ਦੂਜੇ ਪਾਸੇ ਕਾਂਗਰਸ ਪਾਰਟੀ ਦਾ ਪੰਜਾਬ ਵਿਚਲਾ ਕੈਪਟਨ ਸਰਕਾਰ ਮਾਡਲ ਹੈ, ਜਿਥੇ ਲੋਕਾਂ ਨੂੰ ਪੂਰੇ ਦੇਸ਼ 'ਚੋਂ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾ ਸੰਭਾਲਣ ਤੋਂ ਬਾਅਦ ਕੈਪਟਨ ਨੇ ਕਈ ਗੁਣਾ ਬਿਜਲੀ ਦੇ ਬਿੱਲ ਵਧਾਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਰਕਾਰ ਵੇਲੇ ਪਾਵਰ ਕੰਪਨੀਆਂ ਨਾਲ ਕੀਤੇ ਗਏ ਬਿਜਲੀ ਸਮਝੌਤਿਆਂ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਅਤੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੇ ਵਾਅਦੇ ਝੂਠੇ ਸਾਬਤ ਹੋਏ।

ਉਨ੍ਹਾਂ ਦੋਸ਼ ਲਾਇਆ ਕਿ 'ਘਰ ਘਰ ਰੁਜ਼ਗਾਰ' ਦਾ ਵਾਅਦਾ ਕਰਕੇ ਕੈਪਟਨ ਅਮਰਿੰਦਰ ਸਿੰਘ ਸਿਰਫ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੇ ਪੁੱਤਾਂ ਨੂੰ ਹੀ ਲਾਭ ਦੇ ਰਹੇ ਹਨ। ਆਮ ਪਰਿਵਾਰਾਂ ਦੇ ਬੱਚੇ ਕਰੋੜਾਂ ਰੁਪਏ ਖਰਚ ਕੇ ਚੰਗੇ ਭਵਿੱਖ ਦੀ ਆਸ 'ਚ ਵਿਦੇਸਾਂ ਨੂੰ ਜਾ ਰਹੇ, ਕਿਉਂ ਪੰਜਾਬ ਦਾ ਭਵਿੱਖ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਬਰਬਾਦ ਕਰ ਦਿੱਤਾ ਹੈ।  ਵਿਧਾਇਕ ਚੱਢਾ ਨੇ ਕਿਹਾ ਕਾਂਗਰਸ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਮੁੱਖ ਮੰਤਰੀ ਕੋਰੋਨਾ ਮਹਾਮਾਰੀ ਨਾਲ ਲੜਨ ਦੀ ਥਾਂ ਆਪਸ 'ਚ ਲੜ ਰਹੇ ਹਨ। ਕੋਰੋਨਾ ਵਾਇਰਸ ਤੋਂ ਇਲਾਜ ਲਈ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਦਵਾਈਆਂ, ਵੈਂਟੀਲੇਟਰ, ਸਟਾਫ ਅਤੇ ਆਈ.ਸੀ.ਯੂ ਬੈਡਾਂ ਦਾ ਕੋਈ ਪ੍ਰਬੰਧ ਹੀ ਨਹੀਂ ਹੈ।

ਇਹ ਵੀ ਪੜ੍ਹੋ-ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬਾਦਲ ਨੇ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ

Raghav ChadhaRaghav Chadha

ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਵਾਅਦਾ ਖਿਲਾਫੀ ਕਾਰਨ ਕਾਂਗਰਸ ਪੰਜਾਬ ਨੂੰ ਕੋਈ ਭਵਿੱਖ ਦੇ ਸਕਦੀ ਹੈ, ਨਾ ਪੰਜਾਬ 'ਚ ਉਸ ਦਾ ਕੋਈ ਭਵਿੱਖ ਹੈ। ਅੱਜ ਸੂਬੇ 'ਚ  'ਕ'  ਕਾਂਗਰਸ ਅਤੇ 'ਕ' ਕਲੇਸ਼ ਹੀ ਚੱਲ ਰਿਹਾ ਹੈ। ਕਾਂਗਰਸ ਪਾਰਟੀ ਖੁੱਦ ਵੈਂਟੀਲੇਟਰ 'ਤੇ ਪਈ ਹੈ, ਕੋਈ ਦਵਾਈ, ਰੈਮਡੇਸਿਵਿਰ ਜਾਂ ਪਲਾਜ਼ਮਾ ਥਰੈਪੀ ਉਸ ਨੂੰ ਨਹੀਂ ਬਚਾਅ ਸਕਦੀ।

ਚੱਢਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ਤੋਂ ਉਮੀਦ ਹੈ ਅਤੇ ਪੂਰਨ ਬਹੁਮਤ ਨਾਲ ਪੰਜਾਬ 'ਚ ਪਾਰਟੀ ਦੀ ਸਰਕਾਰ ਬਣੇਗੀ । ਸਿਰਫ ਆਮ ਆਦਮੀ ਪਾਰਟੀ ਤੋਂ ਉਮੀਦ ਰੱਖ ਰਹੇ ਹਨ ਕਿ ਆਪ ਦੀ ਸਰਕਾਰ ਹੀ ਪੰਜਾਬ ਨੂੰ ਮੁੜ ਖੁਸਹਾਲੀ ਵੱਲ ਲੈ ਕੇ ਜਾਵੇਗੀ। ਇਸ ਸਮੇਂ ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮੀਤ ਹੇਅਰ ਅਤੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement