ਇਨ੍ਹਾਂ ਦੇਸ਼ਾਂ 'ਚ ਘੱਟਿਆ ਕੋਰੋਨਾ ਦਾ ਕਹਿਰ, ਪਹਿਲੀ ਵਾਰ ਨਹੀਂ ਹੋਈ ਇਕ ਵੀ ਮੌਤ
Published : Jun 2, 2021, 8:16 pm IST
Updated : Jun 2, 2021, 8:43 pm IST
SHARE ARTICLE
This is not the first time a single death has occurred in these countries
This is not the first time a single death has occurred in these countries

This is not the first time a single death has occurred in these countries

ਲੰਡਨ-ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ 'ਚ ਜਾਰੀ ਹੈ।  ਇਸ ਦਰਮਿਆਨ ਇਜ਼ਰਾਈਲ ਅਤੇ ਬ੍ਰਿਟੇਨ ਤੋਂ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਇਜ਼ਰਾਈਲ 'ਚ ਕਰੀਬ 80 ਫੀਸਦੀ ਬਾਲਗਾਂ ਨੂੰ ਕੋਰੋਨਾ ਵੈਕਸੀਨ ਲੱਗਾ ਦਿੱਤੀ ਗਈ ਹੈ ਜਿਸ ਦੇ ਨਾਲ ਹੀ ਇਜ਼ਰਾਈਲ ਨੇ ਹਾਈ ਇਮਿਊਨਿਟੀ ਨੂੰ ਹਾਸਲ ਕਰ ਲਿਆ ਹੈ। ਉਥੇ ਬ੍ਰਿਟੇਨ 'ਚ ਜੁਲਾਈ 2020 ਤੋਂ ਬਾਅਦ ਪਹਿਲੀ ਵਾਰ ਕੋਰੋਨਾ ਵਾਇਰਸ ਲਾਗ ਕਾਰਨ ਇਕ ਵੀ ਨਵੀਂ ਮੌਤ ਦਰਜ ਨਹੀਂ ਕੀਤੀ ਗਈ ਹੈ।

VaccinationVaccination

ਇਹ ਵੀ ਪੜ੍ਵੋ-ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬਾਦਲ ਨੇ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ

ਇਜ਼ਰਾਈਲ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਗੂ ਬਾਕੀ ਬਚੀਆਂ ਪਾਬੰਦੀਆਂ ਨੂੰ ਵੀ ਹਟਾ ਦਿੱਤਾ ਹੈ। ਹੁਣ ਲੋਕਾਂ ਨੂੰ ਰੈਸਟੋਰੈਂਟਾਂ, ਖੇਡ ਪ੍ਰੋਗਰਾਮ ਅਤੇ ਸਿਨੇਮਾ ਹਾਲ 'ਚ ਜਾਣ ਤੋਂ ਪਹਿਲਾਂ ਵੈਕਸੀਨ ਲਵਾਉਣ ਦਾ ਸਬੂਤ ਨਹੀਂ ਦਿਖਾਉਣਾ ਹੋਵੇਗਾ। ਇਸ ਦੇ ਨਾਲ ਹੀ ਪੂਰੇ ਦੇਸ਼ 'ਚ ਲੋਕ ਸਭਾ ਜਾਂ ਰੈਲੀ ਕਰ ਸਕਦੇ ਹਨ।

VaccineVaccineਇਸ ਦੇ ਨਾਲ ਹੀ ਹੁਣ ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ ਹੀ ਅਜਿਹੀ ਯੂਰਪੀਨ ਦੇਸ਼ ਹੈ ਜਿਥੇ ਕੋਰੋਨਾ ਕਾਰਨ ਸਭ ਤੋਂ ਵਧ ਲੋਕਾਂ ਦੀ ਮੌਤ ਹੋਈ। ਬ੍ਰਿਟੇਨ 'ਚ ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਲਾਗ ਕਾਰਨ 1 ਲੱਖ 27 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 45 ਲੱਖ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 

CoronavirusCoronavirus

ਇਹ ਵੀ ਪੜ੍ਹੋ-'ਚੋਣਾਂ ਕਾਰਨ ਬਿਜਲੀ ਬਿੱਲਾਂ 'ਚ 25-50 ਪੈਸੇ ਕਮੀ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਕੈਪਟਨ ਸਰਕਾਰ'

ਇਸ ਤੋਂ ਪਹਿਲਾਂ 30 ਜੁਲਾਈ 2020 ਨੂੰ ਬ੍ਰਿਟੇਨ 'ਚ ਕੋਰੋਨਾ ਨਾਲ ਇਕ ਵੀ ਨਵੀਂ ਮੌਤ ਨਹੀਂ ਹੋਈ ਸੀ। ਅਜਿਹੇ 'ਚ ਇਹ ਵੱਡੀ ਰਾਹਤ ਹੈ। ਇਸ ਦਾ ਮਤਲਬ ਹੈ ਕਿ ਦਸੰਬਰ 'ਚ ਸ਼ੁਰੂ ਹੋਏ ਬ੍ਰਿਟੇਨ 'ਚ ਟੀਕਾਕਰਣ ਦਾ ਅਸਰ ਹੁਣ ਦਿਖ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਤੋਂ ਹੁਣ ਵੀ ਸਾਵਧਾਨ ਰਹਿਣ ਦੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਅਜੇ ਇਸ ਵਾਇਰਸ ਨੂੰ ਨਹੀਂ ਹਰਾ ਸਕੇ ਹਾਂ ਅਤੇ ਅਜਿਹੇ 'ਚ ਲੋਕ ਨਿਯਮਾਂ ਦਾ ਪਾਲਣਾ ਕਰਦੇ ਹਨ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement