
ਢਾਡੀ ਜਥਿਆਂ ਨੇ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰ ਕੇ ਸੰਘਰਸ਼ ਦਾ ਐਲਾਨ ਕੀਤਾ
ਢਾਡੀ ਜਥਿਆਂ ਨੇ ਖੰਡਨ ਕੀਤਾ ਕਿ ਇਹ 22 ਕਾਨੂੰਨ ਢਾਡੀ ਸਭਾਵਾਂ ਨਾਲ ਸਲਾਹ-ਮਸ਼ਵਰਾ ਕਰ ਕੇ ਬਣਾਏ ਗਏ ਹਨ
ਅੰਮਿ੍ਰਤਸਰ, 1 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਸਥਾਪਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮਾਝੇ ਦੇ ਢਾਡੀ ਜਥਿਆਂ ਨੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਅਰਦਾਸ ਕੀਤੀ।
ਅਰਦਾਸ ਉਪਰੰਤ ਦੋਹਾਂ ਢਾਡੀ ਸਭਾਵਾਂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਮੀਰੀ ਪੀਰੀ ਸਰਿੋਮਣੀ ਢਾਡੀ ਸਭਾ ਨੇ ਮਿਲ ਕੇ ਇਕ ਸੁਰ ਹੋ ਕੇ ਸਬ ਕਮੇਟੀ (ਧਰਮ ਪ੍ਰਚਾਰ ਕਮੇਟੀ) ਵਲੋਂ ਜੋ 22 ਫੁਰਮਾਨ ਢਾਡੀ ਜਥਿਆਂ ਉਤੇ ਲਾਗੂ ਕੀਤੇ ਹਨ ਉਨ੍ਹਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਢਾਡੀ ਸਿੰਘਾਂ ਨੇ ਕਿਹਾ ਕਿ ਇਹ ਸਾਰਾ ਹਫ਼ਤਾ ਜੂਨ 1984 ਵਿਚ ਸ਼ਹੀਦ ਹੋਏ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਮਰਪਤ ਹੁੰਦਾ ਹੈ ਜਿਹੜੇ ਅਕਾਲ ਤਖ਼ਤ ਸਾਹਿਬ ਵਿਖੇ ਸ਼ਹਾਦਤ ਪ੍ਰਾਪਤ ਕਰ ਗਏ ਸਨ। ਢਾਡੀ ਸਿੰਘਾਂ ਨੇ ਨਾਲ ਹੀ ਅਗਲੇ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ 6 ਜੂਨ ਦੇ ਘਲੂਘਾਰੇ ਤੋਂ ਬਾਅਦ 7 ਜੂਨ ਨੂੰ ਸਰਦਾਰ ਸੁੱਖਵਰਸ ਸਿੰਘ ਪੰਨੂ ਅਤੇ 8 ਜੂਨ ਅਜੈਬ ਸਿੰਘ ਅਭਿਆਸੀ ਜੋ ਸਾਰੇ ਕਮੇਟੀ ਦੇ ਮੈਂਬਰ ਹਨ, ਉਨ੍ਹਾਂ ਦੇ ਘਰਾਂ ਅੱਗੇ ਢਾਡੀ ਦਰਬਾਰ ਸਜਾ ਕੇ ਢਾਡੀਆਂ ਦੀ ਆਵਾਜ਼ ਨੂੰ ਉਨ੍ਹਾਂ ਤੱ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ। ਢਾਡੀ ਸਿੰਘਾਂ ਨੇ ਫਿਰ ਦੋਹਰਾਇਆ ਕਿ ਸਾਡੀ ਲੜਾਈ ਬਿਲਕੁਲ ਸ਼ਾਂਤਮਈ ਹੋਵੇਗੀ। ਪ੍ਰਬੰਧਕੀ ਕੰਮਾਂ ਵਿਚ ਕਿਸੇ ਪ੍ਰਕਾਰ ਦਾ ਦਖ਼ਲ ਨਹੀਂ Çੱਤਾ ਜਾਵੇਗਾ।
ਢਾਡੀ ਜਥਿਆਂ ਨੇ ਇਨ੍ਹਾਂ ਗੱਲਾਂ ਦਾ ਪੁਰਜ਼ੋਰ ਖੰਡਨ ਕੀਤਾ ਕਿ ਇਹ 22 ਕਾਨੂੰਨ ਢਾਡੀ ਸਭਾਵਾਂ ਨਾਲ ਸਲਾਹ-ਮਸ਼ਵਰਾ ਕਰ ਕੇ ਬਣਾਏ ਗਏ ਹਨ। ਢਾਡੀ ਜਥਿਆਂ ਨੇ ਇਸ ਮੌਕੇ ਦੋ ਮਿੰਟ ਦਾ ਸਿਮਰਨ ਕਰ ਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਭਗਵਾਨ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਪਿਛਲੇ ਦਿਨੀਂ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਗਿ. ਬਲਦੇਵ ਸਿੰਘ ਐਮ ਏ ਪ੍ਰਧਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੋਮਣੀ ਢਾਡੀ ਸਭਾ, ਗਿਆਨੀ ਗੁਰਮੇਜ ਸਿੰਘ ਸਹੂਰਾ ਪ੍ਰਧਾਨ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ, ਭਾਈ ਗੁਰਪ੍ਰਤਾਪ ਸਿੰਘ ਪਦਮ ਜਰਨਲ ਸਕੱਤਰ ,ਭਾਈ ਲਖਵੀਰ ਸਿੰਘ ਕੋਮਲ ਜਰਨਲ ਸਕੱਤਰ , ਖੜਕ ਸਿੰਘ ਪਠਾਨਕੋਟ ,ਸੁੱਚਾ ਸਿੰਘ ਖੋਖਰ, ਬਲਵੰਤ ਸਿੰਘ ਅਜਾਦ , ਮਿਲਖਾ ਸਿੰਘ ਮੌਜੀ ,ਅਮਰੀਕ ਸਿੰਘ ਰਾਣੀਪੁਰ, ਮੱਘਰ ਸਿੰਘ ਬੂਟਾ ਸਿੰਘ ਅਨਮੋਲ ਜਸਵਿੰਦਰ ਸਿੰਘ ਓਂਕਾਰ ਸਿੰਘ ਮਿੱਤਰਪਾਲ ਸਿੰਘ ਆਦਿ ਹਾਜ਼ਰ ਸਨ।