ਦਿੱਲੀ ਕਾਂਗਰਸ ਦਰਬਾਰ ’ਚ ਸੁਣਵਾਈ ਜਾਰੀ
Published : Jun 2, 2021, 8:02 am IST
Updated : Jun 2, 2021, 8:02 am IST
SHARE ARTICLE
Pargat Singh Navjot Sidhu
Pargat Singh Navjot Sidhu

ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਸਮੇਤ ਹੋਰ ਸੰਸਦ ਮੈਂਬਰ ਅੱਜ 2 ਜੂਨ ਨੂੰ ਕਮੇਟੀ ਨਾਲ ਗੱਲਬਾਤ ’ਚ ਸ਼ਾਮਲ ਹੋਣਗੇ।

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਦੀ ਹਾਕਮ ਪਾਰਟੀ ਦੇ ਸੰਕਟ ਦੇ ਹੱਲ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਗਠਤ ਹਾਈ ਕਮਾਨ ਦੇ ਪ੍ਰਮੁੱਖ ਆਗੂਆਂ ’ਤੇ ਆਧਾਰਤ ਤਿੰਨ ਮੈਂਬਰੀ ਕਮੇਟੀ ਵਲੋਂ ਪਾਰਟੀ ਦੇ ਦਿੱਲੀ ਦਰਬਾਰ ’ਚ ਪੰਜਾਬ ਦੇ ਮੰਤਰੀਆਂ ਤੇ ਕਾਂਗਰਸੀ ਵਿਧਾਇਕਾਂ ਦੀ ਸੁਣਵਾਈ ਅੱਜ ਦੂਜੇ ਦਿਨ ਵੀ ਜਾਰੀ ਰਹੀ। ਅੱਜ ਦੇ ਸ਼ਾਮ ਕੁੱਝ ਸੰਸਦ ਮੈਂਬਰ ਵੀ ਕਮੇਟੀ ਨੂੰ ਮਿਲੇ ਜਿਨ੍ਹਾਂ ’ਚ ਰਵਨੀਤ ਬਿੱਟੂ, ਡਾ. ਅਮਰ ਸਿੰਘ ਅਤੇ ਚੌਧਰੀ ਸੰਤੋਖ ਸਿੰਘ ਦੇ ਨਾਂ ਜ਼ਿਕਰਯੋਗ ਹਨ। 

Gurpreet Singh KangarGurpreet Singh Kangar

ਕੱਲ੍ਹ ਕਮੇਟੀ ਨੂੰ ਮਿਲਣ ਵਾਲੇ ਮੰਤਰੀਆਂ ’ਚ ਭਾਰਤ ਭੂਸ਼ਣ ਆਸ਼ੂ ਤੇ ਗੁਰਪ੍ਰੀਤ ਸਿੰਘ ਕਾਂਗੜ ਸ਼ਾਮਲ ਸਨ ਜਦਕਿ 20 ਤੋਂ ਵਧ ਵਿਧਾਇਕਾਂ ਸਮੇਤ ਅੱਜ 30 ਆਗੂਆਂ ਨੇ ਕਮੇਟੀ ਮੈਂਬਰਾਂ ਸਾਹਮਣੇ ਅਪਣਾ ਪੱਖ ਰਖਿਆ।  ਬਾਕੀ ਰਹਿੰਦੇ ਕੁੱਝ ਮੰਤਰੀ, ਵਿਧਾਇਕ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਸਮੇਤ ਹੋਰ ਸੰਸਦ ਮੈਂਬਰ ਤੀਜੇ ਦਿਨ 2 ਜੂਨ ਨੂੰ ਕਮੇਟੀ ਨਾਲ ਗੱਲਬਾਤ ’ਚ ਸ਼ਾਮਲ ਹੋਣਗੇ।

Pargat Singh, Navjot Sidhu Pargat Singh, Navjot Sidhu

ਦੂਜੇ ਦਿਨ ਦੀ ਸੁਣਵਾਈ ’ਚ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਮੁੱਖ ਤੌਰ ’ਤੇ ਚਰਚਾ ਦਾ ਕੇਂਦਰ ਰਹੇ ਅਤੇ ਸੱਭ ਦੀਆਂ ਨਜ਼ਰਾਂ ਇਨ੍ਹਾਂ ਦੋਵਾਂ ਆਗੂਆਂ ਉਪਰ ਟਿਕੀਆਂ ਹੋਈਆਂ ਸਨ, ਜੋ ਕੈਪਟਨ ਵਿਰੋਧੀ ਬਾਗ਼ੀ ਸੁਰ ਅਪਣਾਉਣ ਵਾਲੇ ਨੇਤਾਵਾਂ ’ਚੋਂ ਮੁੱਖ ਹਨ।  ਜ਼ਿਕਰਯੋਗ ਹੈ ਕਿ ਨਵਜੋਤ ਤੇ ਪਰਗਟ ਦੋਵਾਂ ਵਲੋਂ ਅੱਜ ਕਮੇਟੀ ਨਾਲ ਗੱਲਬਾਤ ’ਚ ਕੈਪਟਨ ਪ੍ਰਤੀ ਤਿੱਖੇ ਤੇਵਰ ਹੀ ਬਰਕਰਾਰ ਰੱਖੇ।

ਦੋਵਾਂ ਨੇਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਖ਼ੁਦ ਵੀ ਮੀਟਿੰਗ ਤੋਂ ਬਾਅਦ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ। ਇਹ ਦੋਵੇਂ ਨੇਤਾ ਸਰਕਾਰ ਨਾਲ ਜੁੜੇ ਵੱਖ-ਵੱਖ ਮੁੱਦਿਆਂ ਉਪਰ ਅਪਣੇ ਪਹਿਲੇ ਸਟੈਂਡ ’ਤੇ ਹੀ ਦ੍ਰਿੜ ਹਨ ਅਤੇ ਕਮੇਟੀ ਸਾਹਮਣੇ ਵੀ ਪਹਿਲਾਂ ਉਠਾਈਆਂ ਜਾ ਰਹੀਆਂ ਗੱਲਾਂ ਦੁਹਰਾਉਂਦਿਆਂ ਪਾਰਟੀ ਨੂੰ ਨੁਕਸਾਨ ਤੋਂ ਬਚਾਉਣ ਲਈ ਅਪਣੇ ਸੁਝਾਅ ਰੱਖੇ।

Navjot SidhuNavjot Sidhu

ਸਾਰਾ ਸੱਚ ਦੱਸ ਕੇ ਆਇਆ ਹਾਂ : ਨਵਜੋਤ ਸਿੱਧੂ
ਤਿੰਨ ਮੈਂਬਰੀ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਹਾ ਕਿ ਜ਼ਮੀਨੀ ਸਚਾਈਆਂ ’ਤੇ ਆਧਾਰਤ ਲੋਕਾਂ ਦੀ ਆਵਾਜ਼ ਪਹੁੰਚਾਉਣ ਲਈ ਹਾਈ ਕਮਾਨ ਦੇ ਬੁਲਾਵੇ ’ਤੇ ਆਇਆ ਸਾਂ। ਹਾਈ ਕਮਾਨ ਨੂੰ ਸਾਰਾ ਸੱਚ ਦਸ ਕੇ ਆਇਆ ਹਾਂ। ਉਠਾਏ ਜਾਂਦੇ ਮੁੱਦਿਆਂ ਪ੍ਰਤੀ ਮੇਰਾ ਸਟੈਂਡ ਬਿਲਕੁਲ ਪਹਿਲਾਂ ਵਾਲਾ ਹੀ ਹੈ। ਉਨ੍ਹਾਂ ਕਿਹਾ ਕਿ ਸੱਚ ਕੁੱਝ ਸਮੇਂ ਲਈ ਲੁਕੋਇਆ ਜਾ ਸਕਦਾ ਹੈ ਪਰ ਸੱਚ ਕਦੇ ਹਾਰਦਾ ਨਹੀਂ। ਮੇਰਾ ਮਕਸਦ ਹਰ ਪੰਜਾਬ ਵਿਰੋਧੀ ਤਾਕਤ ਨੂੰ ਹਰਾਉਣਾ ਹੈ ਅਤੇ ਯਕੀਨ ਹੈ ਕਿ ਪੰਜਾਬ ਜਿੱਤੇਗਾ। ਸਿੱਧੂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਸਰਕਾਰ ਨੂੰ ਦਿਤੀ ਸ਼ਕਤੀ ਵਾਪਸ ਲੋਕਾਂ ਤਕ ਜਾਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਰਾਜ ਭਾਗ ’ਚ ਪੂਰੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ।

Pargat SinghPargat Singh

ਜੇ ਪਹਿਲਾਂ ਮੇਰੇ ਸੁਝਾਅ ਮੰਨੇ ਹੁੰਦੇ ਤਾਂ ਅੱਜ ਇਹ ਸਥਿਤੀ ਨਾ ਬਣਦੀ : ਪਰਗਟ ਸਿੰਘ
ਤਿੰਨ ਮੈਂਬਰੀ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਜਿਨ੍ਹਾਂ ਗੱਲਾਂ ਬਾਰੇ ਮੈਂ ਕਾਫ਼ੀ ਸਮਾਂ ਪਹਿਲਾਂ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਸੀ, ਉਹੀ ਗੱਲਾਂ ਅੱਜ ਮੀਟਿੰਗ ’ਚ ਰੱਖੀਆਂ ਹਨ। ਜੇ ਮੇਰੇ ਸੁਝਾਵਾਂ ’ਤੇ ਪਹਿਲਾਂ ਵਿਚਾਰ ਕਰ ਲਿਆ ਜਾਂਦਾ ਤਾਂ ਸ਼ਾਇਦ ਅੱਜ ਇਹ ਸਥਿਤੀ ਨਾ ਬਣਦੀ ਕਿ ਸਾਨੂੰ ਦਿੱਲੀ ਇਸ ਤਰ੍ਹਾਂ ਆਉਣਾ ਪੈਂਦਾ। ਉਨ੍ਹਾਂ ਕਿਹਾ ਕਿ ਮੈਂ ਬੇਅਦਬੀ, ਨਸ਼ੇ, ਨਾਜਾਇਜ਼ ਮਾਇਨਿੰਗ ਅਤੇ ਬਿਜਲੀ ਸਮਝੌਤਿਆਂ ’ਤੇ ਮੁੜ ਵਿਚਾਰ ਦੇ ਮੁੱਦੇ ਪੱਤਰ ਲਿਖ ਕੇ ਉਠਾਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਧੜਿਆਂ ਦੀ ਕੋਈ ਲੜਾਈ ਨਹੀਂ ਬਲਕਿ ਮੁੱਦਿਆਂ ਨੂੰ ਲੈ ਕੇ ਲੜਾਈ ਹੈ। ਜੋ ਵਾਅਦੇ ਅਸੀਂ ਲੋਕਾਂ ਨਾਲ ਕੀਤੇ ਉਹ ਤਾਂ ਪੂਰੇ ਕਰਨੇ ਹੀ ਪੈਣੇ ਹਨ ਨਹੀਂ ਤਾਂ ਆਉਂਦੀਆਂ ਚੋਣਾਂ ’ਚ ਪਾਰਟੀ ਦਾ ਨੁਕਸਾਨ ਹੋ ਕੇ ਰਹਿਣਾ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement