ਡਿਜੀਟਲ ਪਿ੍ਰਟਿੰਗ ਦੇ ਯੁੱਗ ’ਚ ਹੱਥ ਲਿਖਤ ਬੀੜਾਂ ਦੀ ਲੋੜ ਨਹੀਂ ਜਾਪਦੀ : ਡਾ. ਓਅੰਕਾਰ ਸਿੰਘ
Published : Jun 2, 2021, 12:10 am IST
Updated : Jun 2, 2021, 12:10 am IST
SHARE ARTICLE
image
image

ਡਿਜੀਟਲ ਪਿ੍ਰਟਿੰਗ ਦੇ ਯੁੱਗ ’ਚ ਹੱਥ ਲਿਖਤ ਬੀੜਾਂ ਦੀ ਲੋੜ ਨਹੀਂ ਜਾਪਦੀ : ਡਾ. ਓਅੰਕਾਰ ਸਿੰਘ

ਕੋਟਕਪੂਰਾ, 1 ਜੂਨ (ਗੁਰਿੰਦਰ ਸਿੰਘ) : ਗੁਰਮੁਖੀ ਫੌਂਟ ਵਾਲੀ ਪੰਜਾਬੀ ਦੀ ਪਹਿਲੀ ਪਿ੍ਰਟਿੰਗ ਪ੍ਰੱੈਸ ਈਸਾਈ ਮਿਸ਼ਨ ਦੁਆਰਾ ਲੁਧਿਆਣੇ ’ਚ ਸੰਨ 1835 ’ਚ ਲਾਈ ਗਈ ਸੀ। ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਤੇ ਹੋਰ ਪੋਥੀਆਂ ਹੱਥੀਂ ਲਿਖਣਾ ਇਕ ਮਜਬੂਰੀ ਸੀ, ਭਾਵੇ ਮੰਨਿਆ ਜਾਂਦਾ ਸੀ ਕਿ ਹੱਥ ਲਿਖਤਾਂ ’ਚ ਮਾਨਵੀ-ਉਕਾਈਆਂ ਦੀ ਸੰਭਾਵਨਾ ਵਧੇਰੇ ਬਣੀ ਰਹਿੰਦੀ ਹੈ। ਇਸ ਲਈ ਡਿਜ਼ੀਟਲ ਪਿ੍ਰਟਿੰਗ ਦੇ ਯੁੱਗ ’ਚ ਹੁਣ ਹੱਥ ਲਿਖਤ ਬੀੜਾਂ ਦੀ ਲੋੜ ਨਹੀਂ ਜਾਪਦੀ ਕਿਉਂਕਿ ਜੇ ਛਪਾਈ ਲਈ ਡਾਟਾ ਸ਼ੁੱਧ ਹੋਵੇ ਤਾਂ ਫ਼ੋਟੋ ਕਾਪੀ ਦੇ ਛਾਪੇ ’ਚ ਕੋਈ ਪਾਠ-ਭੇਦ ਪੈਦਾ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। ਸਮੇਂ ’ਤੇ ਸਰਮਾਏ ਦੀ ਵੀ ਬੱਚਤ ਹੁੰਦੀ ਹੈ। ਇਸ ਲਈ ਸਾਡਾ ਮਤ ਹੈ ਕਿ ਅਕਾਲ ਤਖ਼ਤ ਸਾਹਿਬ ਦੁਆਰਾ ਨਵੀਂ ਹੱਥ ਲਿਖਤ ਬੀੜ ਪ੍ਰਤੀ ਪੱਕੀ ਰੋਕ ਲੱਗਣੀ ਚਾਹੀਦੀ ਹੈ। 
ਸਪਿਰਿਚੁਅਲ ਇੰਸਟੀਚਿਊਟ ਆਫ਼ ਖ਼ਾਲਸਾ ਹੈਰੀਟੇਜ ਇੰਕ. ਅਮਰੀਕਾ ਦੇ ਮੁਖੀ ਡਾ. ਓਅੰਕਾਰ ਸਿੰਘ (ਫੀਨਿਕਸ) ਨੇ ਉਪਰੋਕਤ ਵਿਚਾਰ ਗਿਆਨੀ ਜਾਚਕ ਦੇ ‘ਰੋਜ਼ਾਨਾ ਸਪੋਕਸਮੈਨ’ ਵਿਚ ਪ੍ਰਕਾਸ਼ਤ ਹੋਏ ਉਸ ਬਿਆਨ ਦੇ ਸਬੰਧ ’ਚ ਪ੍ਰਗਟਾਏ, ਜਿਸ ’ਚ ਉਨ੍ਹਾਂ ਨੇ ਹੱਥ-ਲਿਖਤ ਬੀੜ ਲਈ ਅਗਾਊਂ ਆਗਿਆ ਦੀ ਲੋੜ ਦਰਸਾਈ ਸੀ। ਗੁਰੂ ਨਾਨਕ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਕਸ਼ਮੀਰਾ ਸਿੰਘ (ਯੂ.ਐਸ.ਏ) ਨੇ ਵੀ ਡਾ. ਓਅੰਕਾਰ ਸਿੰਘ ਦੇ ਵੀਚਾਰਾਂ ਦੀ ਪ੍ਰੋੜਤਾ ਕੀਤੀ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰੋਫ਼ੈਸਰ ਹਰਿਭਜਨ ਸਿੰਘ ਸਾਊਥਹਾਲ (ਯੂ.ਕੇ.) ਵਾਲਿਆਂ ਨੇ ਇਸ ਪੱਖੋਂ ਇਕ ਘਟਨਾ ਸਾਂਝੀ ਕੀਤੀ ਕਿ ਸੰਨ 1967 ’ਚ ਬਰਮਿੰਘਮ (ਯੂ.ਕੇ.) ਨਿਵਾਸੀ ‘ਲੋਟਾ’ ਉਪਨਾਮ ਦਾ ਗੁਰਸਿੱਖ ਹੱਥੀਂ ਬੀੜ ਲਿਖ ਕੇ ਦਰਬਾਰ ਸਾਹਿਬ ਪੁੱਜਾ। ਗੁਰਮਤਿ ਪ੍ਰਕਾਸ਼ ਮੈਗਜ਼ੀਨ ਦੇ ਐਡੀਟਰ ਪ੍ਰੋ. ਪ੍ਰਕਾਸ਼ ਸਿੰਘ ਹੁਰਾਂ ਦੀ ਸਿਫ਼ਾਰਸ਼ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸੰਤ ਫ਼ਤਹਿ ਸਿੰਘ ਉਸ ਦਾ ਵਿਸ਼ੇਸ਼ ਸਨਮਾਨ ਕਰਨ ਲਈ ਤਿਆਰ ਹੋ ਗਏ। 
ਸ਼੍ਰੋਮਣੀ ਕਮੇਟੀ ਦੇ ਵਿਦਵਾਨ ਪ੍ਰਚਾਰਕ ਤੇ ਪ੍ਰਾਚੀਨ ਬੀੜਾਂ ਅੰਦਰਲੇ ਪਾਠ-ਭੇਦਾਂ ਦੇ ਜਾਣੂ ਗੁਰਚਰਨ ਸਿੰਘ ਵੈਦ ਨੇ ਆਖਿਆ ਕਿ ਹੁਣ ਜਦੋਂ ਸ਼੍ਰੋਮਣੀ ਕਮੇਟੀ ਤੇ ਹੋਰ ਕਈ ਵਪਾਰਕ ਅਦਾਰੇ ਪਿ੍ਰਟਿੰਗ ਪ੍ਰੱੈਸ ਰਾਹੀਂ ਪਾਵਨ ਬੀੜਾਂ ਦੀ ਛਪਾਈ ਕਰ ਰਹੇ ਹਨ ਤਾਂ ਹੱਥੀਂ ਬੀੜ ਲਿਖਣੀ ਕੋਈ ਅਕਲਮੰਦੀ ਨਹੀਂ, ਕਿਉਂਕਿ ਅਜਿਹੀਆਂ ਲਿਖਤਾਂ ਭਵਿੱਖ ’ਚ ਪਾਠ-ਭੇਦਾਂ ਦੇ ਮਸਲੇ ਨੂੰ ਹੋਰ ਜਟਿਲ ਬਣਾ ਦੇਣਗੀਆਂ। ਇਸ ਲਈ 21ਵੀਂ ਸਦੀ ਦੀ ਕੰਪਿਊਟਰੀ ਛਪਾਈ ਰਾਹੀਂ ਬਚੇ ਕੀਮਤੀ ਸਮੇਂ ’ਤੇ ਸਰਮਾਏ ਨੂੰ ਪੰਥ ਅਤੇ ਮਾਨਵ-ਭਲਾਈ ਦੇ ਹੋਰ ਕਾਰਜਾਂ ਦੀ ਸੇਵਾ ’ਚ ਲਾ ਕੇ ਵੀ ਸਫਲਾਇਆ ਜਾ ਸਕਦਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement