
ਮੁੱਖ ਮੰਤਰੀ ਨੇ ਬੱਚੀ ਦੇ ਪਰਿਵਾਰ ਨੂੰ ਪਹੁੰਚਾਈ ਦੋ ਲੱਖ ਦੀ ਵਿੱਤੀ ਮਦਦ
ਬਠਿੰਡਾ: ਗਰੀਬੀ ਦੇ ਚਲਦਿਆਂ ਸੜਕਾਂ ’ਤੇ ਲਿਫ਼ਾਫੇ ਵੇਚਣ ਲਈ ਮਜਬੂਰ 13 ਸਾਲਾਂ ਲੜਕੀ ਰਾਧਾ ਦੀ ਮਦਦ ਲਈ ਪੰਜਾਬ ਸਰਕਾਰ (Punjab Government) ਅੱਗੇ ਆਈ ਹੈ। ਰਾਧਾ ਅਤੇ ਉਸ ਦੇ ਪਰਿਵਾਰ ਦੀ ਮਦਦ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਦੋ ਲੱਖ ਰੁਪਏ ਦੀ ਵਿੱਤੀ ਮਦਦ (Financial Assistance) ਪਹੁੰਚਾਈ ਹੈ।
13 Years Old Girl Radha
ਇਹ ਵੀ ਪੜ੍ਹੋ: ਪਿਓ ਦੀ ਮੌਤ ਤੋਂ ਬਾਅਦ ਸਬਜ਼ੀ ਦੀ ਰੇਹੜੀ ਲਗਾਉਣ ਨੂੰ ਮਜਬੂਰ ਮਾਸੂਮ ਬੱਚਾ
ਇਸ ਦੇ ਨਾਲ ਹੀ ਸਰਕਾਰ ਵੱਲੋਂ ਰਾਧਾ ਦੀ ਮਾਂ ਨੂੰ ਠੇਕੇ 'ਤੇ ਨੌਕਰੀ (Job) ਮੁਹੱਈਆ ਕਰਵਾਈ ਗਈ। ਰਾਧਾ ਦੇ ਪਰਿਵਾਰ ਦੀ ਹੋਰ ਮਦਦ ਲਈ ਮੁੱਖ ਮੰਤਰੀ ਨੇ ਸਬੰਧਤ ਅਫ਼ਸਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
Captain Amarinder Singh
ਇਹ ਵੀ ਪੜ੍ਹੋ: ਜੁਰਾਬਾਂ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲਾ ਵੰਸ਼ ਹੁਣ ਜਾਵੇਗਾ ਸਕੂਲ, ਦਿੱਤਾ 2 ਲੱਖ ਦਾ ਚੈੱਕ
ਦੱਸ ਦਈਏ ਕਿ ਬਿਮਾਰ ਪਿਤਾ (Father) ਦੀਆਂ ਦਵਾਈਆਂ ਦਾ ਪ੍ਰਬੰਧ ਕਰਨ ਅਤੇ ਅਤੇ ਬਜ਼ੁਰਗ ਦਾਦੀ, ਵੱਡੀ ਭੈਣ ਤੇ ਛੋਟੇ ਭਰਾ ਦਾ ਢਿੱਡ ਭਰਨ ਲਈ ਰਾਧਾ ਦੁਕਾਨਦਾਰ ਅਤੇ ਰੇਹੜੀ ਵਾਲੇ ਕੋਲ ਅਖਬਾਰ ਤੋਂ ਤਿਆਰ ਲਿਫ਼ਾਫ਼ੇ ਵੇਚਦੀ ਹੈ। ਰਾਧਾ ਦੇ ਪਿਤਾ ਪਿਛਲੇ ਇਕ ਸਾਲ ਤੋਂ ਬਿਮਾਰ ਹੋਣ ਕਾਰਨ ਬਿਸਤਰੇ 'ਤੇ ਪਏ ਹਨ।
Tweet
ਰਾਧਾ ਨੇ ਦੱਸਿਆ ਕਿ ਉਸ ਦਾ ਵੀ ਦਿਲ ਕਰਦਾ ਹੈ ਕਿ ਉਹ ਦੂਜੇ ਬੱਚਿਆਂ ਵਾਂਗ ਇਸ ਉਮਰ 'ਚ ਖਿਡੌਣਿਆਂ ਨਾਲ ਖੇਡੇ, ਪਰ ਘਰ ਦੀਆਂ ਮਜ਼ਬੂਰੀਆਂ ਕਾਰਨ ਉਹ ਰਾਤ ਨੂੰ ਅਖਬਾਰਾਂ ਦੇ ਲਿਫ਼ਾਫੇ ਬਣਾਉਂਦੀ ਹੈ ਅਤੇ ਅਗਲੇ ਦਿਨ ਸਵੇਰ ਤੋਂ ਸ਼ਾਮ ਤਕ ਉਹਨਾਂ ਨੂੰ ਬਾਜ਼ਾਰ (Market) 'ਚ ਵੇਚਦੀ ਹੈ।