ਵਿਜੈ ਇੰਦਰ ਸਿੰਗਲਾ ਨੇ ਪੰਜਾਬ ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਕੀਤੀ ਜਾਰੀ
Published : Jun 2, 2021, 4:41 pm IST
Updated : Jun 3, 2021, 1:46 pm IST
SHARE ARTICLE
Vijay Inder Singla
Vijay Inder Singla

ਓਵਰਆਲ ਗ੍ਰੇਡਿੰਗ ਸਰਕਾਰੀ ਸਕੂਲਾਂ ‘ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ‘ਚ ਮਦਦਗ਼ਾਰ ਸਿੱਧ ਹੋਵੇਗੀ: ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ

ਚੰਡੀਗੜ੍ਹ: ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ (Vijay Inder Singla)  ਨੇ ਓਵਰਆਲ ਗ੍ਰੇਡਿੰਗ ਦੇ ਅਧਾਰ ’ਤੇ ਸੈਸ਼ਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜ਼ਿਲ੍ਹਾਵਾਰ ਸੂਚੀ ਜਾਰੀ ਕੀਤੀ। ਸਿੰਗਲਾ ਨੇ ਕਿਹਾ ਕਿ ਸਕੂਲਾਂ ਦੀ ਦਰਜਾਬੰਦੀ ਨੂੰ ਤਿੰਨ ਸ਼੍ਰੇਣੀਆਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਜ਼ਿਲ੍ਹੇ ਦੇ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਨੂੰ ਕ੍ਰਮਵਾਰ 5 ਲੱਖ, 7.5 ਲੱਖ ਅਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

Vijay Inder SinglaVijay Inder Singla

ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲਾਂ ਦੀ ਦਰਜਾਬੰਦੀ (ਗਰੇਡਿੰਗ) ਦਾ ਆਧਾਰ ਨਤੀਜਿਆਂ, ਬੁਨਿਆਦੀ ਢਾਂਚੇ, ਸਹਿ-ਵਿੱਦਿਅਕ ਗਤੀਵਿਧੀਆਂ, ਸਕੂਲ ਪ੍ਰਬੰਧਨ ਕਮੇਟੀਆਂ ਤੇ ਲੋਕਾਂ ਦਾ ਯੋਗਦਾਨ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਮੰਨਿਆ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਜਿੰਨਾਂ ਜ਼ਿਲ੍ਹਿਆਂ ਵਿੱਚ ਇੱਕ ਤੋਂ ਵੱਧ ਸਕੂਲ ਬਰਾਬਰ ਅੰਕ ਲੈ ਕੇ ਸਿਖਰਲੇ ਸਥਾਨ ‘ਤੇ ਰਹੇ ਹਨ ਉੱਥੇ ਐਵਾਰਡ ਦੀ ਰਕਮ ਨੂੰ ਉਨ੍ਹਾਂ ਸਕੂਲਾਂ ਵਿਚ ਬਰਾਬਰ ਵੰਡਿਆ ਗਿਆ ਹੈ ।  

Vijay Inder SinglaVijay Inder Singla

ਵਿਜੈ ਇੰਦਰ ਸਿੰਗਲਾ (Vijay Inder Singla) ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਨਿਰੰਤਰ ਸਮਰਪਿਤ ਯਤਨਾਂ ਸਦਕਾ ਹੀ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਸੁਧਾਰ, ਦਾਖਲਿਆਂ ਵਿੱਚ ਵਾਧਾ, ਬੁਨਿਆਦੀ ਢਾਂਚਾ ਦਾ ਵਿਕਾਸ ਅਤੇ ਅਧਿਆਪਨ ਸਟਾਫ ਦੀ ਪੂਰੀ ਉਪਲਬਧਤਾ ਦੇ ਰੂਪ ਵਿੱਚ ਉਸਾਰੂ ਸਿੱਟੇ ਨਜ਼ਰ ਆ ਰਹੇ ਹਨ।

 ਇਹ ਵੀ ਪੜ੍ਹੋ:  ਕੋਰੋਨਾ: 16 ਲੱਖ ਦਾ ਬਿੱਲ ਭਰਨ ਲਈ ਵੇਚੀ 2 ਏਕੜ ਜ਼ਮੀਨ, ਫਿਰ ਵੀ ਨਹੀਂ ਬਚਾ ਸਕੇ ਪਿਉ-ਭਰਾ

CM Punjab CM Punjab

ਸਿੰਗਲਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਵੱਖ-ਵੱਖ ਪੱਖਾਂ ‘ਤੇ ਆਧਾਰਿਤ ਕਰਵਾਈ ਜਾਂਦੀ ਸਮੁੱਚੀ ਦਰਜਾਬੰਦੀ (ਗਰੇਡਿੰਗ) ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਵੀ ਸਹਾਇਤਾ ਕਰੇਗੀ ਕਿਉਂਕਿ ਇਹ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਲਈ ਇਕ ਪਾਰਦਰਸ਼ੀ ਤੇ ਨਰੋਈ ਮੁਕਾਬਲੇਬਾਜ਼ੀ ਦਾ ਬਰਾਬਰ ਮੰਚ ਮੁਹੱਈਆ ਕਰਵਾਉਂਦੀ ਹੈ।

5 ਲੱਖ ਦਾ ਪੁਰਸਕਾਰ ਲੈਣ ਵਾਲੇ ਮਿਡਲ ਸਕੂਲਾਂ ਦੀ ਸੂਚੀ :
ਸਰਕਾਰੀ ਮਿਡਲ ਸਕੂਲ ਫੈਜਪੁਰਾ (ਅੰਮ੍ਰਿਤਸਰ), ਸਰਕਾਰੀ ਮਿਡਲ ਸਕੂਲ ਲੋਹਗੜ੍ਹ (ਬਰਨਾਲਾ), ਸਰਕਾਰੀ ਮਿਡਲ ਸਕੂਲ ਬਾਠ (ਬਠਿੰਡਾ), ਸਰਕਾਰੀ ਮਿਡਲ ਸਕੂਲ ਵੀਰੇ ਵਾਲਾ ਖੁਰਦ ਅਤੇ ਸਰਕਾਰੀ ਮਿਡਲ ਸਕੂਲ ਰਣ ਸਿੰਘ ਵਾਲਾ ਦੋਵੇਂ ਫਰੀਦਕੋਟ ਤੋਂ ਅਤੇ ਦੋਵਾਂ ਸਕੂਲਾਂ ‘ਚ ਇਨਾਮੀ ਰਕਮ ਬਰਾਬਰ ਰਾਸ਼ੀ ਵੰਡੀ ਗਈ, ਸਰਕਾਰੀ ਮਿਡਲ ਸਕੂਲ ਸਰਹਿੰਦ ਬਾੜਾ ਐਸਐਸਏ (ਫਤਿਹਗੜ੍ਹ ਸਾਹਿਬ), ਫਾਜ਼ਿਲਕਾ ਦੇ ਸਰਕਾਰੀ ਮਿਡਲ ਸਕੂਲ ਬੇਗਾਂ ਵਾਲੀ ਅਤੇ ਸਰਕਾਰੀ ਮਿਡਲ ਸਕੂਲ ਲੱਖਾ ਮੁਸਾਹਿਬ; ਦੋਵਾਂ ਸਕੂਲਾਂ ‘ਚ ਇਨਾਮੀ ਰਕਮ ਬਰਾਬਰ ਤਕਸੀਮ ਕੀਤੀ, ਫਿਰੋਜ਼ਪੁਰ ਤੋਂ ਸਰਕਾਰੀ ਮਿਡਲ ਸਕੂਲ ਤਾਰਾ ਸਿੰਘ ਵਾਲਾ ਅਤੇ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਦੋਵਾਂ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡੀ, ਗੁਰਦਾਸਪੁਰ ਤੋਂ ਸਾਲੋ ਚਹਿਲ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਪੰਡੋਰੀ ਬੈਂਸਾਂ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡੀ ਗਈ, ਸਰਕਾਰੀ ਮਿਡਲ ਸਕੂਲ ਹੈਲੇਰ (ਹੁਸ਼ਿਆਰਪੁਰ),

ਸਰਕਾਰੀ ਮਿਡਲ ਸਕੂਲ ਲੋਹਾਰਾ ਛਾਹੜਕੇ (ਜਲੰਧਰ), ਸਰਕਾਰੀ ਮਿਡਲ ਸਕੂਲ ਆਰ.ਸੀ.ਐਫ. ਹੁਸੈਨ ਪੁਰ (ਕਪੂਰਥਲਾ), ਸਰਕਾਰੀ ਮਿਡਲ ਸਕੂਲ ਬਿਰਕ ਅਤੇ ਜੀਐਮਐਸ ਜਾਂਗਪੁਰ ਦੋਵੇਂ ਲੁਧਿਆਣਾ ਤੋਂ ਤੇ ਦੋਵਾਂ ਨੂੰ ਇਨਾਮੀ ਰਕਮ ਬਰਾਬਰ ਵੰਡੀ, ਸਰਕਾਰੀ ਮਿਡਲ ਸਕੂਲ ਗੋਰਖਨਾਥ (ਮਾਨਸਾ), ਸਰਕਾਰੀ ਮਿਡਲ ਸਕੂਲ ਬੀਰ ਬੱਧਨੀ (ਮੋਗਾ), ਸਰਕਾਰੀ ਮਿਡਲ ਸਕੂਲ ਉੜੰਗ (ਮੁਕਤਸਰ), ਪਠਾਨਕੋਟ ਦੇ ਸਰਕਾਰੀ ਮਿਡਲ ਸਕੂਲ ਸਿੰਬਲੀ ਗੁੱਜਰਾਂ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਜਸਵਾਲੀ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡਦੇ ਹੋਏ, ਜੀਐਮਐਸ ਦੇਧਨਾ (ਪਟਿਆਲਾ), ਸਰਕਾਰੀ ਮਿਡਲ ਸਕੂਲ ਸਾਖਪੁਰ (ਰੂਪਨਗਰ), ਜੀਐਮਐਸ ਭੰਗਾਲ ਖੁਰਦ ਅਮਰਗੜ੍ਹ (ਐਸਬੀਐਸ ਨਗਰ), ਜੀਐਮਐਸ ਰਟੋਲਾਂ (ਸੰਗਰੂਰ), ਜੀਐਮਐਸ ਬਠਲਾਣਾ ਯੂਜੀ (ਐਸਐਸ ਨਗਰ), ਜੀਐਮਐਸ ਚੱਕ ਕਰੇ ਖਾਨ ਅਤੇ ਸਰਕਾਰੀ ਮਿਡਲ ਸਕੂਲ ਦੀਨੇਵਾਲ, ਦੋਵੇਂ ਤਰਨ ਤਾਰਨ ਜ਼ਿਲ੍ਹੇ ਤੋਂ ਤੇ ਦੋਵਾਂ ਨੂੰ ਇਨਾਮ ਦੀ ਰਕਮ ਬਰਾਬਰ ਦਿੱਤੀ ਗਈ।

ਟਰਾਂਸਪੋਰਟ ਮੰਤਰੀ ਨੇ ਆਟੋ ਰਿਕਸ਼ਾ ਚਾਲਕਾਂ ਨੂੰ ਦਿੱਤੀ ਵੱਡੀ ਰਾਹਤ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement