ਅੰਡਰ-14 ਟੀ-20 JCL ਲੀਗ ਦਿੱਲੀ ਵਿਚ ਪੰਜਾਬ ਦੇ ਹਰਜਗਤੇਸ਼ਵਰ ਖਹਿਰਾ ਨੇ ਕਰਵਾਈ ਬੱਲੇ ਬੱਲੇ
Published : Jun 2, 2023, 9:04 pm IST
Updated : Jun 2, 2023, 9:04 pm IST
SHARE ARTICLE
Harjagateswar Khaira
Harjagateswar Khaira

ਹਰਜਗਤੇਸ਼ਵਰ ਖਹਿਰਾ ਬਣਿਆ ਲੀਗ ਦਾ ਸਰਵੋਤਮ ਬੱਲੇਬਾਜ਼, 5 ਮੈਚਾਂ ਵਿਚ168 ਦੀ ਔਸਤ ਨਾਲ ਬਣਾਈਆਂ 168 ਦੌੜਾਂ

 

ਚੰਡੀਗੜ੍ਹ/ਦਿੱਲੀ : ਦਿੱਲੀ ਦੇ ਗੁਰੁ ਗੋਬਿੰਦ ਸਿੰਘ ਕਾਲਜ਼ ਆਫ ਕਮਰਸ ਵਿਖੇ ਟਰਫ ਕ੍ਰਿਕਟ ਅਕੈਡਮੀ ਵਲੋਂ ਅੰਡਰ-14 ਟੀ-20 ਜੂਨੀਅਰ ਕ੍ਰਿਕਟ ਲੀਗ ਵਿਚ ਪੰਜਾਬ ਦਾ ਉਭਰਦਾ 12 ਸਾਲਾ ਹਰਜਗਤੇਸ਼ਵਰ ਖਹਿਰਾ ਸਰਵੋਤਮ ਬੱਲੇਬਾਜ਼ ਐਲਾਨਿਆ ਗਿਆ।ਦਿੱਲੀ ਦੀ ਮਾਡਰਨ ਵਾਰੀਅਰਜ਼ ਦੀ ਟੀਮ ਵਲੋਂ ਸਲਾਮੀ ਬੱਲੇਬਾਜ਼ ਵਜੋਂ ਖੇਡਦਿਆਂ ਹਰਜਗਤੇਸ਼ਵਰ ਖਹਿਰਾ ਨੇ ਪੰਜ ਮੈਚਾਂ ਵਿਚੋਂ ਚਾਰ ਵਿਚ ਨਾਬਾਦ ਰਹਿੰਦਿਆਂ 168 ਦੀ ਔਸਤ ਨਾਲ 168 ਦੌੜਾਂ ਬਣਾਈਆਂ।

ਹਰਜਗਤੇਸ਼ਵਰ ਖਹਿਰਾ ਨੇ ਲੀਗ ਮੈਚਾਂ ਦੌਰਾਨ ਮਾਡਰਨ ਸਪਾਰਟਨਜ਼ ਖਿਲਾਫ 43 ਗੇਂਦਾ ‘ਤੇ 50 ਦੌੜਾਂ, ਯੂ.ਬੀ ਲਾਈਨਜ਼ ਖਿਲਾਫ 44ਗੇਂਦਾ ‘ਤੇ 37 ਨਾਬਾਦ ਦੌੜਾਂ, ਟਰਫ ਸੁਲਤਾਨਜ਼ ਖਿਲਾਫ 40 ਗੇਂਦਾ ‘ਤੇ 46 ਨਾਬਾਦ ਦੌੜਾਂ, ਯੂ.ਬੀ ਲਾਇਨਜ਼ ਖਿਲਾਫ 24 ਗੇਂਦਾਂ ‘ਤੇ 17 ਦੌੜਾਂ ਅਤੇ ਫਾਈਨਲ ਵਿਚ ਯੂ.ਬੀ ਲਾਇਨਜ਼ ਖਿਲਾਫ 21 ਗੇਂਦਾ ‘ਤੇ ਨਾਬਾਦ 18 ਦੌੜਾਂ ਬਣਾਈਆਂ। ਟੂਰਨਾਮੈਂਟ ਦੌਰਨ ਕੁੱਲ ਪੰਜ ਮੈਂਚਾ ਵਿਚੋਂ ਚਾਰ ਵਿਚ ਨਾਬਾਦ ਰਹਿੰਦਿਆਂ 168 ਦੀ ਔਸਤ ਨਾਲ ਬਣਾਈਆਂ 168 ਦੌੜਾਂ ਬਣਾਈਆਂ।

ਫਾਈਨਲ ਮੈਚ ਮਾਡਰਨ ਵਾਰੀਅਰਜ਼ ਨੇ ਯੂ.ਬੀ ਲਾਇਨਜ਼ ਨੂੰ 10ਵਿਕਟਾਂ ਨਾਲ ਹਰਾ ਕੇ ਜਿੱਤਿਆ।ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂ.ਬੀ ਲਾਇਨਜ਼ 9 ਵਿਕਟਾਂ ਗਵਾ ਕੇ ਮਹਿਜ਼ 81 ਦੌੜਾਂ ਹੀ ਬਣਾ ਸਕੀ, ਜਿਸ ਦਾ ਪਿੱਛਾ ਕਰਦਿਆਂ ਮਾਡਰਨ ਵਾਰੀਅਰਜ਼ ਨੇ ਬਿਨਾਂ ਕੋਈ ਵਿਕਟ ਗਵਾਏ 7.5 ਓਵਰਾਂ ਵਿਚ ਹੀ ਪੂਰਾ ਕਰ ਲਿਆ।

ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਮਾਡਰਨ ਸਕੂਲ ਦਿੱਲੀ (ਬਾਰਖੰਬਾ ਰੋਡ) ਦੇ ਕ੍ਰਿਕਟ ਕੋਚ ਸ੍ਰੀ ਨਵੀਨ ਚੋਪੜਾ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ।ਮਾਡਰਨ ਵਾਰੀਅਰਜ਼ ਦੀ ਪੂਰੀ ਟੀਮ ਅਤੇ ਸਹਾਇਕ ਕੋਚ ਵਿਪਨ ਸਿੰਘ ਨੇ ਟਰਾਫੀ ਹਾਸਿਲ ਕੀਤੀ।ਇਸ ਮੌਕੇ ਮੁੱਖ ਮਹਿਮਾਨ ਸ੍ਰੀ ਨਵੀਨ ਚੋਪੜਾ ਨੇ ਟਰਫ ਕ੍ਰਿਕਟ ਅਕੈਡਮੀ ਦੇ ਮੁੱਖ ਪ੍ਰਬੰਧਕ ਸ੍ਰੀ ਸਚਿਨ ਖੁਰਾਨਾ ਨੂੰ ਛੋਟੀ ਉਮਰ ਦੇ ਉਭਰ ਰਹੇ ਬੱਚਿਆਂ ਨੂੰ ਲਾਈਟਾਂ ਹੇਠ ਨਾਈਟ ਕ੍ਰਿਕਟ ਖੇਡਣ ਦਾ ਮੌਕਾ ਪ੍ਰਦਾਨ ਕਰਨ ਲਈ ਵਧਾਈ ਦਿੱਤੀ।

SHARE ARTICLE

ਏਜੰਸੀ

Advertisement
Advertisement

Sukhpal Khaira ਦੀ ਗ੍ਰਿਫ਼ਤਾਰੀ ਪਿੱਛੇ ਕੀ ਹੈ ਮਨਸ਼ਾ? ਵਕੀਲ v/s ਪੁਲਿਸ ਮਾਮਲੇ 'ਚ ਵਕੀਲਾਂ ਦੀ ਜਿੱਤ

29 Sep 2023 11:34 AM

"ਵਰਦੀ ਪਾ ਕੇ ਹਰ ਕੋਈ ਸ਼ੇਰ ਬਣ ਜਾਂਦਾ, ਜੇ ਹਿੰਮਤ ਹੈ ਤਾਂ ਤੂੰ ਵਰਦੀ ਪਾਸੇ ਰੱਖ, ਮੈਂ MLA ਦੀ ਕੁਰਸੀ ਪਾਸੇ ਰੱਖਦਾਂ"

29 Sep 2023 11:33 AM

ਵਕੀਲ ਨੇ ਸ਼ਰਮ ਲਾਹ ਕੇ ਦੱਸੀ ਸੀ Judge ਨੂੰ ਗੱਲ, ਜਿਸ ਤੋਂ ਬਾਅਦ Private Parts ਦੀ ਗੱਲ ਆਈ ਸਾਹਮਣੇ !

29 Sep 2023 11:32 AM

ਚੱਪਲਾਂ ਖਰੀਦਦੇ ਵਕਤ ਜੇ ਤੁਸੀ ਵੀ ਕਰਦੇ ਹੋ ਆਣਾ-ਕਾਣੀ ਤਾਂ ਆਹ ਦੇਖ ਲਓ Factory ਦੀ Video

29 Sep 2023 11:31 AM

Director Prem Singh Sidhu Interview

28 Sep 2023 11:19 AM