Gurudwara Paonta Sahib: 3 ਪੰਜਾਬੀ ਨੌਜਵਾਨਾਂ ਦੀ ਯਮੁਨਾ ’ਚ ਇਸ਼ਨਾਨ ਕਰਦੇ ਸਮੇਂ ਡੁੱਬਣ ਕਾਰਨ ਹੋਈ ਮੌ.ਤ
Published : Jun 2, 2024, 12:59 pm IST
Updated : Jun 2, 2024, 2:14 pm IST
SHARE ARTICLE
3 Punjabi youths died due to drowning while bathing in Yamuna news
3 Punjabi youths died due to drowning while bathing in Yamuna news

Gurudwara Paonta Sahib: 2 ਡੇਰਾਬੱਸੀ ਤੇ ਇਕ ਚੰਡੀਗੜ੍ਹ ਦਾ ਰਹਿਣ ਵਾਲਾ

3 Punjabi youths died due to drowning while bathing in Yamuna news : ਗੁਰਦੁਆਰਾ ਪਾਉਂਟਾ ਸਾਹਿਬ ਗਏ ਪੰਜਾਬੀ ਨੌਜਵਾਨਾਂ ਨਾਲ ਭਾਣਾ ਵਾਪਰਿਆ ਹੈ। ਇਥੇ ਯਮੁਨਾ ਨਦੀ ’ਚ ਇਸ਼ਨਾਨ ਕਰਦੇ ਸਮੇਂ ਤਿੰਨ ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ।  ਮ੍ਰਿਤਕਾਂ ਦੀ ਪਛਾਣ ਧੀਰੇਂਦਰ ਸਿੰਘ ਸੈਣੀ ਉਰਫ਼ ਪਿ੍ਰੰਸ (22) ਪੁੱਤਰ ਸ਼ਾਮ ਸਿੰਘ ਸੈਣੀ ਵਾਸੀ ਡੇਰਾਬੱਸੀ, ਰਾਘਵ ਮਿਸ਼ਰਾ (21) ਪੁੱਤਰ ਨੰਨੇ ਲਾਲ ਮਿਸ਼ਰਾ ਵਾਸੀ ਡੇਰਾਬੱਸੀ ਅਤੇ ਅਭਿਸ਼ੇਕ ਆਜ਼ਾਦ (21) ਪੁੱਤਰ ਰਮੇਸ਼ ਕੁਮਾਰ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Patiala News: ਪਟਿਆਲਾ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਗੰਡਾਸੀ ਮਾਰ ਕੇ ਕਿਸਾਨ ਦਾ ਕਤ.ਲ 

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਾਉਂਟਾ ਸਾਹਿਬ ਪੁਲਿਸ ਨੂੰ ਸ਼ਾਮ ਕਰੀਬ 6 ਵਜੇ ਤਿੰਨ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲੀ ਸੀ। ਕਿਹਾ ਜਾ ਰਿਹਾ ਹੈ ਕਿ ਇੱਕਨੌਜਵਾਨ ਨੂੰ ਡੁੱਬਦਾ ਦੇਖ ਕੇ ਦੋ ਦੋਸਤ ਉਸ ਨੂੰ ਬਚਾਉਣ ਲਈ ਨਦੀ ’ਚ ਗਏ ਸਨ ਪਰ ਤਿੰਨੇ ਡੁੱਬ ਗਏ। ਬਾਅਦ ’ਚ ਗੋਤਾਖੋਰਾਂ ਦੀ ਮਦਦ ਨਾਲ ਤਿੰਨਾਂ ਦੀਆਂ ਲਾਸ਼ਾਂ ਮਿਲ ਸਕੀਆਂ। ਇਹ ਤਿੰਨੇ ਧੀਰੇਂਦਰ ਦੀ ਥਾਰ ਕਾਰ ’ਚ ਪਾਉਂਟਾ ਸਾਹਿਬ ਪੁੱਜੇ ਸਨ।
 

ਇਹ ਵੀ ਪੜ੍ਹੋ: Kapurthala News: ਕਪੂਰਥਲਾ 'ਚ ਵੋਟ ਪਾਉਣ ਤੋਂ ਬਾਅਦ ਵਿਅਕਤੀ ਦੀ ਮੌਤ, ਪੋਲਿੰਗ ਕੇਂਦਰ ਦੇ ਬਾਹਰ ਹੋਇਆ ਬੇਹੋਸ਼

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from 3 Punjabi youths died due to drowning while bathing in Yamuna news, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement