
Khanna News : ਰਿਹਾਇਸ਼ੀ ਇਲਾਕੇ ਮੋਬਾਈਲ ਸੇਵਾਵਾਂ ਹੋਈਆਂ ਬੰਦ
Khanna News : ਲੁਧਿਆਣਾ ਦੇ ਖੰਨਾ ਦੇ ਪਿੰਡ ਜਰਗ ’ਚ ਰਿਹਾਇਸ਼ੀ ਇਲਾਕੇ ਦੇ ਵਿਚਕਾਰ ਸਥਿਤ ਇੱਕ ਮੋਬਾਈਲ ਟਾਵਰ ’ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਮੋਬਾਈਲ ਟਾਵਰ ਦਾ ਵੱਡਾ ਹਿੱਸਾ ਸੜ ਗਿਆ। ਅੱਗ ਲੱਗਣ ਦੀ ਘਟਨਾ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਨ ਬਣ ਗਿਆ। ਫ਼ਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਇਲਾਕੇ ’ਚ ਸਬੰਧਤ ਕੰਪਨੀ ਦੀ ਮੋਬਾਈਲ ਸੇਵਾਵਾਂ ਠੱਪ ਹੋ ਗਈਆਂ।
ਇਹ ਵੀ ਪੜੋ:Special Train News : 5 ਜੁਲਾਈ ਤੋਂ ਚੰਡੀਗੜ੍ਹ ਤੋਂ ਅਯੁੱਧਿਆ ਲਈ ਚੱਲੇਗੀ ਵਿਸ਼ੇਸ਼ ਰੇਲ
ਜਾਣਕਾਰੀ ਅਨੁਸਾਰ ਪਿੰਡ ’ਚ ਘਰਾਂ ਦੇ ਵਿਚਕਾਰ ਮੋਬਾਈਲ ਕੰਪਨੀ ਦਾ ਟਾਵਰ ਲੱਗਾ ਹੋਇਆ ਹੈ। ਲੋਕ ਇਸ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ। ਟਾਵਰ ਦੇ ਨੇੜੇ ਖੇਤ ਹਨ ਅਤੇ ਬਾਹਰ ਕੂੜੇ ਦੇ ਢੇਰ ਲੱਗੇ ਹੋਏ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਖੇਤਾਂ ਜਾਂ ਕੂੜੇ ਵਿੱਚੋਂ ਨਿਕਲੀਆਂ ਚੰਗਿਆੜੀਆਂ ਟਾਵਰ ਦੇ ਆਪਰੇਟਿੰਗ ਸਿਸਟਮ ਰੂਮ ਤੱਕ ਪਹੁੰਚ ਗਈਆਂ ਅਤੇ ਅੱਗ ਇੱਥੋਂ ਫੈਲ ਗਈ। ਖੰਨਾ ਫਾਇਰ ਸਟੇਸ਼ਨ ਤੋਂ ਮਨੋਜ ਕੁਮਾਰ, ਅੰਮ੍ਰਿਤਪਾਲ, ਜਸਵਿੰਦਰ ਸਿੰਘ ਅਤੇ ਵਿਨੀਤ ਸਿੰਘ ਮੌਕੇ ’ਤੇ ਪੁੱਜੇ। ਅੱਗ ਨੂੰ ਟਾਵਰ ਦੇ ਸਿਖਰ ਤੱਕ ਪਹੁੰਚਣ ਤੋਂ ਰੋਕਿਆ ਗਿਆ ਸੀ। ਜੇਕਰ ਅੱਗ ਪੂਰੇ ਟਾਵਰ ਵਿੱਚ ਫੈਲ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਸ ਹਾਦਸੇ ’ਚ ਇੰਡਸ ਟਾਵਰ ਮੈਨੇਜ਼ਮੈਂਟ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਟਾਵਰ ਅਪਰੇਸ਼ਨ ਸਿਸਟਮ ਰੂਮ ਦੇ ਬਾਹਰਲੇ ਹਿੱਸੇ ਦੀ ਕਦੇ ਵੀ ਸਫ਼ਾਈ ਨਹੀਂ ਕੀਤੀ ਗਈ। ਨਦੀਨਾਂ ਦੀ ਭਰਮਾਰ ਸੀ। ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਲੋਕਾਂ ਦੀ ਮੰਗ ਹੈ ਕਿ ਟਾਵਰ ਨੂੰ ਰਿਹਾਇਸ਼ੀ ਖੇਤਰ ਤੋਂ ਬਾਹਰ ਕੀਤਾ ਜਾਵੇ।
(For more news apart from terrible fire broke out at mobile tower in Khanna News in Punjabi, stay tuned to Rozana Spokesman)