Special Train News : 5 ਜੁਲਾਈ ਤੋਂ ਚੰਡੀਗੜ੍ਹ ਤੋਂ ਅਯੁੱਧਿਆ ਲਈ ਚੱਲੇਗੀ ਵਿਸ਼ੇਸ਼ ਰੇਲ

By : BALJINDERK

Published : Jun 2, 2024, 1:54 pm IST
Updated : Jun 2, 2024, 1:54 pm IST
SHARE ARTICLE
Special Train Chandigarh to Ayodhya
Special Train Chandigarh to Ayodhya

Special Train News : ਸ਼ਰਧਾਲੂ ਹਰਿਦੁਆਰ, ਰਿਸ਼ੀਕੇਸ਼, ਵਾਰਾਣਸੀ ਅਤੇ ਪ੍ਰਯਾਗਰਾਜ ਦੇ ਕਰ ਸਕਣਗੇ ਦਰਸ਼ਨ

Special Train News :  ਭਾਰਤੀ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਨੇ ਚੰਡੀਗੜ੍ਹ ਤੋਂ ਅਯੁੱਧਿਆ ਧਾਮ ਯਾਤਰਾ ਭਾਰਤ ਗੌਰਵ ਸਪੈਸ਼ਲ ਟੂਰਿਸਟ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਆਈਆਰਸੀਟੀਸੀ ਦੀ ਤਰਫੋਂ, ਟਰੇਨ ਦੇ ਸਾਰੇ ਡੱਬਿਆਂ ’ਚ ਥਰਡ ਏਸੀ ਫਿੱਟ ਕੀਤਾ ਜਾਵੇਗਾ, ਜਿਸ ’ਚ 2 ਸ਼੍ਰੇਣੀਆਂ ਰੱਖੀਆਂ ਗਈਆਂ ਹਨ। ਅਰਾਮ ਸ਼੍ਰੇਣੀ ’ਚ ਸਫ਼ਰ ਕਰਨ ਵਾਲੇ ਦੋ ਅਤੇ ਤਿੰਨ ਯਾਤਰੀਆਂ ਲਈ ਕਿਰਾਇਆ 22240 ਰੁਪਏ ਅਤੇ 5 ਤੋਂ 11 ਸਾਲ ਦੀ ਉਮਰ ਦੇ ਬੱਚੇ ਲਈ 20015 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਸਟੈਂਡਰਡ ਕਲਾਸ ’ਚ ਦੋ ਅਤੇ ਤਿੰਨ ਯਾਤਰੀਆਂ ਨੂੰ 18520 ਰੁਪਏ ਦੇਣੇ ਹੋਣਗੇ ਅਤੇ ਜੇਕਰ ਕੋਈ ਬੱਚਾ ਸ਼ਾਮਲ ਹੈ ਤਾਂ 16670 ਰੁਪਏ ਦੇਣੇ ਹੋਣਗੇ।

ਇਹ ਵੀ ਪੜੋ:Air India -ਏਅਰ ਇੰਡੀਆ ਦੀ ਦਿੱਲੀ-ਵੈਨਕੂਵਰ ਫਲਾਈਟ 22 ਘੰਟੇ ਦੀ ਦੇਰੀ ਤੋਂ ਬਾਅਦ ਹੋਈ ਰਵਾਨਾ  

ਇਸ ਸਬੰਧੀ ਖੇਤਰੀ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ 5 ਜੁਲਾਈ ਨੂੰ ਪਠਾਨਕੋਟ, ਜਲੰਧਰ, ਲੁਧਿਆਣਾ ਵਾਇਆ ਚੰਡੀਗੜ੍ਹ ਤੋਂ ਸਪੈਸ਼ਲ ਟੂਰਿਸਟ ਟਰੇਨ ਚਲਾਈ ਜਾਵੇਗੀ। ਇਸ ਵਿਚ 7 ਰਾਤਾਂ ਅਤੇ 8 ਦਿਨ ਸ਼ਾਮਲ ਹਨ। ਇਸ ਦੇ ਨਾਲ ਹੀ ਸੈਲਾਨੀਆਂ ਨੂੰ 5 ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ।
IRCTC ਨੇ ਇਸ ਪੈਕੇਜ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਯਾਤਰੀਆਂ ਨੂੰ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ, ਜਿਸ ਲਈ ਕੋਈ ਵਾਧੂ ਖਰਚਾ ਨਹੀਂ ਲਿਆ ਜਾਵੇਗਾ। 5 ਜੁਲਾਈ ਦੀ ਸਵੇਰ ਨੂੰ, ਰੇਲਗੱਡੀ ਪਠਾਨਕੋਟ, ਜਲੰਧਰ ਸ਼ਹਿਰ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਪਾਣੀਪਤ, ਸੋਨੀਪਤ ਅਤੇ ਦਿੱਲੀ ਤੋਂ ਬਾਅਦ ਹਰਿਦੁਆਰ ਤੋਂ ਚੱਲੇਗੀ। ਇਸ ’ਚ ਹਰਿਦੁਆਰ, ਰਿਸ਼ੀਕੇਸ਼, ਵਾਰਾਣਸੀ, ਅਯੁੱਧਿਆ ਧਾਮ ਅਤੇ ਪ੍ਰਯਾਗਰਾਜ ਦੇ ਵਿਸ਼ੇਸ਼ ਤੀਰਥ ਸਥਾਨ ਵੀ ਸ਼ਾਮਲ ਹਨ।
 ਟਰੇਨ ਵਿੱਚ ਇਹ ਮਿਲਣਗੀਆਂ ਸੁਵਿਧਾਵਾਂ 
-ਯਾਤਰਾ ਦੇ ਬਾਅਦ LTA ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। 
- RCTC ਦੀ ਵੈੱਬਸਾਈਟ ਅਤੇ ਏਜੰਟਾਂ ਤੋਂ ਬੁਕਿੰਗ ਦੀ ਸਹੂਲਤ।
- ਸੈਕਟਰ-34 ਸਥਿਤ ਆਰਸੀਟੀਸੀ ਦੇ ਮੁੱਖ ਦਫ਼ਤਰ ‘ਚ ਬੁਕਿੰਗ ਦੀ ਸਹੂਲਤ ਵੀ ਉਪਲਬਧ ਹੈ।
-ਕਈ ਛੋਟੇ ਸਟੇਸ਼ਨਾਂ ਤੋਂ ਬੋਰਡਿੰਗ ਅਤੇ ਡੀਬੋਰਡਿੰਗ ਸੁਵਿਧਾਵਾਂ।
- ਯਾਤਰਾ ਦੌਰਾਨ ਆਵਾਜਾਈ ਦੀ ਸਹੂਲਤ।
- ਰੇਲ ਯਾਤਰੀਆਂ ਲਈ ਉਨ੍ਹਾਂ ਦੀ ਯਾਤਰਾ ਦੌਰਾਨ ਰਿਹਾਇਸ਼ ਦਾ ਪ੍ਰਬੰਧ
- ਆਰਾਮ ਸ਼੍ਰੇਣੀ ’ਚ ਏਸੀ ਅਤੇ ਸਟੈਂਡਰਡ ਸ਼੍ਰੇਣੀ ’ਚ ਨਾਨ ਏਸ ਕਮਰਾ।
- ਭਾਰਤ ਦਰਸ਼ਨ ਟਰੇਨ ’ਚ ਥਰਡ ਏਸੀ ਦੀ ਪੱਕੀ ਟਿਕਟ।
- ਹਰ ਕੋਚ 'ਚ ਸੁਰੱਖਿਆ ਗਾਰਡ ਤਾਇਨਾਤ ਹੈ।

(For more news apart from  special train will run from Chandigarh to Ayodhya from July 5 News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement