
ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਉਨ੍ਹਾਂ ਸਮੂਹ ਨੌਜਵਾਨ ਬੱਚੇ ਬੱਚੀਆਂ ਨੂੰ.......
ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਉਨ੍ਹਾਂ ਸਮੂਹ ਨੌਜਵਾਨ ਬੱਚੇ ਬੱਚੀਆਂ ਨੂੰ ਅਪੀਲ ਕੀਤੀ ਹੈ ਜਿਹੜੇ ਨਸ਼ੇ ਦੀ ਦਲਦਲ ਵਿਚ ਫਸ ਚੁਕੇ ਹਨ ਉਹ 'ਨਸ਼ੇ ਵਿਰੁਧ ਪੰਜਾਬ' ਦੀ ਮੁਹਿੰਮ ਵਿਚ ਸ਼ਾਮਲ ਹੋ ਕੇ ਨਸ਼ੇ ਨੂੰ ਤਿਲਾਂਜਲੀ ਦੇਣ। ਜਿਨ੍ਹਾਂ ਦਾ ਇਲਾਜ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਵਿਚ ਲੋਕ ਇਨਸਾਫ਼ ਪਾਰਟੀ ਕਰਵਾਏਗੀ।
ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਆਲਮਗੀਰ ਵਿਖੇ 'ਨਸ਼ੇ ਵਿਰੁਧ ਪੰਜਾਬ' ਮੁਹਿੰਮ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕ ਬੈਂਸ ਨੇ ਕਿਹਾ ਕਿ ਅੱਜ ਬੇਸ਼ੱਕ ਪੰਜਾਬ ਦਾ ਵਾਸੀ ਅਕਾਲੀ ਦਲ ਦਾ ਹੋਵੇ, ਕਾਂਗਰਸ ਦਾ ਹੋਵੇ ਜਾਂ ਕਿਸੇ ਵੀ ਪਾਰਟੀ ਦਾ ਹੋਵੇ, ਉਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅੱਗੇ ਆਵੇ ਅਤੇ ਜਿਥੇ ਕਿਤੇ ਵੀ ਨਸ਼ਾ ਵਿਕਦਾ ਹੈ ਜਾਂ ਕੋਈ ਵੇਚਦਾ ਹੈ ਉਸ ਬਾਰੇ ਤੁਰਤ ਅੱਗੇ ਆਵੇ ਅਤੇ
ਉਸ ਦੀ ਵੀਡੀਉ ਜਾਂ ਕਿਸੇ ਤਰ੍ਹਾਂ ਦੀ ਵੀ ਕਲਿੱਪ ਉਨ੍ਹਾਂ ਦੇ ਹੈਲਪਲਾਈਨ ਨੰਬਰ 93735-93734 'ਤੇ ਜ਼ਰੂਰ ਦੇਵੇ ਅਤੇ ਉਸ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਵਿਧਾਇਕ ਬੈਂਸ ਨੇ ਦਸਿਆ ਕਿ 'ਨਸ਼ੇ ਵਿਰੁਧ ਪੰਜਾਬ' ਦੀ ਬ੍ਰਾਂਡ ਅੰਬੈਸਡਰ ਹਰਵਿੰਦਰ ਕੌਰ ਡੌਲੀ ਵਲੋਂ ਅੱਜ ਤੋਂ ਪੰਜਾਬ ਦਾ ਦੌਰਾ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਹਰ ਪੰਜਾਬੀ ਡੌਲੀ ਦਾ ਸਾਥ ਦੇਵੇ।