ਰਾਵੀ 'ਚ ਪਾਣੀ ਦਾ ਪੱਧਰ ਵਧਿਆ
Published : Jul 2, 2018, 9:47 am IST
Updated : Jul 2, 2018, 9:47 am IST
SHARE ARTICLE
Sinking Boat in River Ravi due to increased Water level
Sinking Boat in River Ravi due to increased Water level

ਮੀਂਹ ਦੇ ਸੀਜ਼ਨ ਨੂੰ ਵੇਖਦੇ ਹੋਏ ਮਕੌੜਾ ਪੱਤਣ ਉਤੇ ਦਰਿਆ ਰਾਵੀ ਤੋਂ ਕੁੱਝ ਦਿਨ ਪਹਿਲਾਂ ਪਲਟੂਨ ਪੁਲ ਚੁਕ ਦਿਤਾ..........

ਗੁਰਦਾਸਪੁਰ/ਦੀਨਾਨਗਰ : ਮੀਂਹ ਦੇ ਸੀਜ਼ਨ ਨੂੰ ਵੇਖਦੇ ਹੋਏ ਮਕੌੜਾ ਪੱਤਣ ਉਤੇ ਦਰਿਆ ਰਾਵੀ ਤੋਂ ਕੁੱਝ ਦਿਨ ਪਹਿਲਾਂ ਪਲਟੂਨ ਪੁਲ ਚੁਕ ਦਿਤਾ ਗਿਆ ਸੀ। ਬੀਤੇ ਦਿਨ ਰਾਵੀ ਵਿਚ ਪਾਣੀ ਜ਼ਿਆਦਾ ਆਉਣ ਕਾਰਨ ਕਿਸ਼ਤੀ ਵੀ ਡੁੱਬ ਗਈ ਜਿਸ ਕਾਰਨ ਦਰਿਆ ਪਾਰ ਵਸੇ ਸੱਤ ਪਿੰਡਾਂ  ਦੇ ਅੱਠ ਹਜ਼ਾਰ ਦੇ ਕਰੀਬ ਲੋਕਾਂ ਦਾ ਦੇਸ਼ ਨਾਲੋਂ ਸਿੱਧਾ ਸੰਪਰਕ ਟੁੱਟ ਗਿਆ ਹੈ। ਹੁਣ ਲੋਕਾਂ ਦਾ ਦਰਿਆ ਪਾਰ ਕਰਨਾ ਕਾਫ਼ੀ ਮੁਸ਼ਕਲ ਹੋ ਗਿਆ ਹੈ।

 ਮਕੌੜਾ ਪੱਤਣ ਤੋਂ ਪੁਲ ਹਟਾਏ ਜਾਣ ਅਤੇ ਕਿਸ਼ਤੀ ਵੀ ਬੰਦ ਹੋਣ ਨਾਲ ਦਰਿਆ ਪਾਰ ਵਸੇ ਪਿੰਡ ਭਰਿਆਲ, ਚੇਬੇ,  ਟੂਰਵਾਨੀ, ਚੱਕਰੰਗਾ, ਕੂਕਰ, ਕਜਲਾ ਅਤੇ ਲਸਿਆਣ ਵਿਚ ਰਹਿ ਰਹੇ ਕਰੀਬ ਅੱਠ ਹਜ਼ਾਰ ਲੋਕਾਂ ਨੂੰ ਹੁਣ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਵੀ ਦਰਿਆ ਦੇ ਪਾਰ ਵਸੇ ਸੱਤ ਪਿੰਡਾਂ ਨੂੰ ਭਾਰਤ ਨਾਲ ਜੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ  ਮਕੌੜਾ ਪੱਤਣ ਉਤੇ ਇਕ ਪਲਟੂਨ ਪੁੱਲ ਬਣਾਇਆ ਜਾਂਦਾ ਹੈ

ਤੇ ਇਸ ਨੂੰ ਹਰ ਸਾਲ ਮੀਂਹ ਦੇ ਸੀਜ਼ਨ ਦੌਰਾਨ ਚੁਕ ਲਿਆ ਜਾਂਦਾ ਹੈ।  ਕੁੱਝ ਦਿਨ ਪਹਿਲਾਂ ਹੀ ਇਸ ਪੁੱਲ ਨੂੰ ਦਰਿਆ ਵਿਚ ਪਾਣੀ ਦੀ ਮਾਤਰਾ ਵਧਣ ਦੇ ਚਲਦੇ ਚੁਕ ਲਿਆ ਗਿਆ ਸੀ। ਹੁਣ ਲੋਕਾਂ ਨੂੰ ਦਰਿਆ ਪਾਰ ਕਰਨ ਲਈ ਪਾਣੀ ਦਾ ਪੱਧਰ ਘੱਟ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement