ਮੁਨਾਫ਼ੇ 'ਚ ਚੱਲ ਰਹੀ ਸੰਗਤਪੁਰ ਸੋਢੀਆਂ ਦੀ ਬਹੁਮੰਤਵੀ ਸਹਿਕਾਰੀ ਸਭਾ
Published : Jul 2, 2018, 11:05 am IST
Updated : Jul 2, 2018, 11:05 am IST
SHARE ARTICLE
Sukhjinder Singh Randhawa Putting Plantation in Sangitpur Sodhi's  Society With Kuljeet Singh Nagra
Sukhjinder Singh Randhawa Putting Plantation in Sangitpur Sodhi's Society With Kuljeet Singh Nagra

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸੰਗਤਪੁਰ ਸੋਢੀਆਂ ਦੀ ਬਹੁਮੰਤਵੀ ਸਹਿਕਾਰੀ ਸਭਾ ਵਿੱਚ ਰਾਜ ਦਾ ਪਹਿਲਾ ਕੰਜਿਊਮਰ ਸਟੋਰ ਖੋਲਿਆ.....

ਫ਼ਤਿਹਗੜ੍ਹ ਸਾਹਿਬ :  ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸੰਗਤਪੁਰ ਸੋਢੀਆਂ ਦੀ ਬਹੁਮੰਤਵੀ ਸਹਿਕਾਰੀ ਸਭਾ ਵਿੱਚ ਰਾਜ ਦਾ ਪਹਿਲਾ ਕੰਜਿਊਮਰ ਸਟੋਰ ਖੋਲਿਆ ਜਾਵੇਗਾ ਜਿਥੋਂ ਕਿਸਾਨਾਂ ਨੂੰ ਘਰੇਲੂ ਵਰਤੋਂ ਦੀਆਂ ਸਾਰੀਆਂ ਵਸਤਾਂ ਮੁਹੱਈਆ ਹੋਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀ.ਪੀ. ਰੈਡੀ, ਰਜਿਸਟਰਾਰ ਡੀ.ਐਸ. ਮਾਂਗਟ, ਮਿਲਕਫੈਡ ਦੇ ਐਮ.ਡੀ.ਮਨਜੀਤ ਸਿੰਘ ਬਰਾੜ ਤੇ ਸਹਿਕਾਰਤਾ ਵਿਭਾਗ ਦੇ ਨਾਲ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਸੰਗਤਪੁਰ ਸੋਢਆਂ,

ਪਿੰਡ ਬਾਗ ਸਿੰਕਦਰ ਦੀ ਮਿਲਕ ਸੋਸਾਇਟੀ ਅਤੇ ਘਾਟੇ ਵਿੱਚ ਚੱਲ ਰਹੀ ਪਿੰਡ ਬਾਗੜੀਆਂ ਦੀ ਸਹਿਕਾਰੀ ਸਭਾ ਦਾ ਦੌਰਾ ਕਰਨ ਉਪਰੰਤ ਸੰਗਤਪੁਰ ਸੋਢੀਆਂ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤਾ।  ਉਨ੍ਹਾਂ ਕਿਹਾ ਕਿ ਮੁਨਾਫੇ ਵਿੱਚ ਚੱਲ ਰਹੀਆਂ ਸਹਿਕਾਰੀ ਸਭਾਵਾਂ ਵਿੱਚ ਕੰਜਿਊਮਰ ਸਟੋਰ ਖੋਲਣ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਵੀ ਸੰਗਤਪੁਰ ਸੋਢੀਆਂ ਤੋਂ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਸੰਗਤਪੁਰ ਸੋਢੀਆਂ ਦੀ ਸਹਿਕਾਰੀ ਸਭਾ ਵਿੱਚ ਲੁਬਰੀਕੈਂਟ ਸੈਂਟਰ ਵੀ ਖੋਲਿਆ ਜਾਵੇਗਾ ਜਿਥੋਂ ਕਿ ਕਿਸਾਨਾਂ ਨੂੰ ਗਰੀਸ, ਮੋਬਾਇਲ ਅਤੇ ਹੋਰ ਵਸਤਾਂ 25 ਫੀਸਦੀ ਘੱਟ ਦਰ ਤੇ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਸਹਿਕਾਰਤਾ ਲਹਿਰ ਨੂੰ ਕਿਸਾਨਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਲੋਕ ਲਹਿਰ ਬਣਾਇਆ ਜਾਵੇਗਾ।  ਉਨ੍ਹਾਂ ਦੱਸਿਆ ਕਿ ਇਸ ਸੰਗਤਪੁਰ ਸੋਢੀਆਂ ਦੀ ਸਹਿਕਾਰੀ ਸਭਾ ਨੇ ਕਿ ਪਿਛਲੇ 8 ਸਾਲਾਂ ਦੌਰਾਨ ਆਪਣੇ ਮੈਂਬਰਾਂ ਨੂੰ 58 ਲੱਖ ਰੁਪਏ ਦਾ ਮੁਨਾਫਾ ਵੰਡਿਆ ਹੈ ਅਤੇ ਪਿਛਲੇ ਸਾਲ ਵਿੱਚ ਵੀ ਇਹ ਸੋਸਾਇਟੀ ਕਰੀਬ 26 ਲੱਖ ਰੁਪਏ ਦੇ ਮੁਨਾਫੇ ਵਿੱਚ ਰਹੀ ਹੈ ਜੋ ਕਿ ਛੇਤੀ ਹੀ ਸੋਸਾਇਟੀ ਮੈਂਬਰਾਂ ਨੂੰ ਵੰਡਿਆ ਜਾਵੇਗੇ । ਉਨ੍ਹਾਂ ਸੰਗਤਪੁਰ ਸੋਢੀਆਂ ਸਹਿਕਾਰੀ ਸਭਾ ਦੇ ਕੰਮ ਕਾਜ ਤੋਂ ਖੁਸ਼ ਹੋ ਕੇ ਆਪਣੇ ਇਖ਼ਤਿਆਰੀ ਫੰਡ ਵਿੱਚੋਂ 1 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ

ਅਤੇ ਬਾਗ ਸਿੰਕਦਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਨੂੰ 50 ਹਜਾਰ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਜਿਹੜੀਆਂ 6 ਜੇਲ੍ਹਾਂ ਵਿੱਚ ਰੱਖਿਆ ਗਿਆ ਹੈ ਉਨ੍ਹਾਂ ਜੇਲ੍ਹਾਂ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵਿਧਾਇਕ ਸ. ਕੁਲਜੀਤ ਸਿਘ ਨਾਗਰਾ ਨੇ ਦੱਸਿਆ ਕਿ ਸਹਿਕਾਰਤਾ ਦਾ ਕਿਸਾਨੀ ਨੂੰ ਮਜਬੂਤ ਕਰਨ ਵਿੱਚ ਅਹਿਮ ਯੋਗਾਦਾਨ ਹੈ

ਕਿਉਂਕਿ ਸਹਿਕਾਰੀ ਸਭਾਵਾਂ ਕਿਸਾਨਾਂ ਦੀਆਂ ਮਿੱਤਰ ਸਭਾਵਾਂ ਹੁੰਦੀਆਂ ਹਨ ਜੋ ਕਿ ਕਿਸਾਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਹਨ। ਇਸ ਮੌਕੇ ਸਹਿਕਾਰਤਾ ਵਿਭਾਗ ਜੇ.ਆਰ. ਸ਼੍ਰੀ ਦਰਸ਼ਨ ਸਿੰਘ ਗਿੱਲ, ਡੀ.ਆਰ. ਅਨਿਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਸਹਿਕਾਰੀ ਸਭਾਵਾਂ ਦੇ ਪ੍ਰਧਾਨ, ਸਕੱਤਰ ਤੇ ਮੈਂਬਰ ਹਾਜਰ ਸਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement